ਸ੍ਰੀ ਸਨਾਤਨ ਧਰਮ ਸਭਾ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ 76ਵਾਂ ਗਣਤੰਤਰ ਦਿਵਸ

0
77
+1

ਬਠਿੰਡਾ, 30 ਜਨਵਰੀ:ਸ੍ਰੀ ਸਨਾਤਨ ਧਰਮ ਸਭਾ ਵੱਲੋਂ 76ਵਾਂ ਗਣਤੰਤਰ ਦਿਵਸ ਆਪਣੇ ਵਿੱਦਿਅਕ ਅਦਾਰਿਆ ਦੇ ਸਹਿਯੋਗ ਨਾਲ ਬੜੀ ਧੂਮ—ਧਾਮ ਨਾਲ ਮਨਾਇਆ ਗਿਆ। ਸ਼੍ਰੀ ਸਨਾਤਨ ਧਰਮ ਸਭਾ (ਰਜਿ) ਬਠਿੰਡਾ ਵਲੋਂ ਸਭਾ ਦੇ ਚਾਰ ਕਾਲਜਾਂ ਅਤੇ ਛੇ ਸਕੂਲਾਂ ਵਲੋਂ ਐਸ ਐਸ ਡੀ ਗਰਲਜ ਕਾਲਜ ਵਿਖੇ ਗਣਤੰਤਰ ਦਿਵਸ ਬੜੀ ਧੂਮ—ਧਾਮ ਨਾਲ ਮਨਾਇਆ ਗਿਆ। ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਭਾ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ ਨੇ ਅਦਾ ਕੀਤੀ। ਮਾਰਚ ਪਾਸਟ ਦੀ ਸਲਾਮੀ ਮੁੱਖ ਮਹਿਮਾਨ ਵਜੋਂ ਪੁੱਜੇ ਸ਼ੋਕਤ ਅਹਿਮਦ ਪਰੇ ਆਈ.ਏ.ਐਸ. ਡਿਪਟੀ ਕਮਿਸ਼ਨਰ ਬਠਿੰਡਾ ਨੇ ਲਈ ਗਈ। ਇਸ ਤੋਂ ਬਾਅਦ ਮੁੱਖ ਮਹਿਮਾਨ ਅਤੇ ਪੰਜਾਬ ਕ੍ਰਿਕਟ ਐਸੋਸੇਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੂੰ ਸਭਾ ਦੇ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ, ਉੱਪ ਪ੍ਰਧਾਨ ਸ਼੍ਰੀ ਕੇ.ਕੇ. ਅੱਗਰਵਾਲ, ਜਨਰਲ ਸਕੱਤਰ ਐਡਵੋਕੇਟ ਅਨਿਲ ਗੁਪਤਾ, ਵਿੱਤ ਸਕੱਤਰ ਐਡਵੋਕੇਟ ਜੇ.ਕੇ. ਗੁਪਤਾ, ਸ਼੍ਰੀ ਸਨਾਤਨ ਧਰਮ ਸਭਾ ਗਰਲ਼ ਕਾਲਜ਼ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਗਰਲਜ ਕਾਲਜ ਦੀ ਪ੍ਰਿੰਸੀਪਲ ਮੈਡਮ ਡਾ. ਨੀਰੂ ਗਰਗ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆ ਕਿਹਾ।

ਇਹ ਵੀ ਪੜ੍ਹੋ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਛੋਟਾ ਥਾਣੇਦਾਰ ਗ੍ਰਿਫ਼ਤਾਰ

ਫਿਰ ਸਕੂਲਾਂ ਅਤੇ ਕਾਲਜ਼ਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਪੰਜਾਬੀ ਗਿੱਧਾ, ਪਲੇ ਵੇ ਸਕੂਲ ਬਾਲ ਗੋਪਾਲ ਦੇ ਨੰਨੇ ਬੱਚਿਆ ਵੱਲੋਂ ਦੇਸ਼ ਪਿਆਰ ਦਾ ਗੀਤ ਅਤੇ ਭੰਗੜੇ ਪਾ ਕੇ ਸਾਰੇ ਸਕੂਲ, ਕਾਲਜ਼ ਦੇ ਵਿਦਿਆਰਥੀਆਂ ਅਤੇ ਪੰਡਾਲ ਵਿੱਚ ਆਏ ਹੋਏ ਸਭਾ ਦੇ ਮੈਂਬਰ ਸਾਹਿਬਾਨ, ਸਕੂਲਾਂ ਦੇ ਸਟਾਫ਼ ਨੂੰ ਇਸ ਕਲਚਰ ਪ੍ਰੋਗਰਾਮ ਨਾਲ ਨਿਹਾਲ ਕੀਤਾ। ਬਾਅਦ ਵਿੱਚ ਮੁੱਖ ਮਹਿਮਾਨ ਸ਼੍ਰੀ ਸ਼ੋਕਤ ਅਹਿਮਦ ਪਰੇ ਆਏ.ਏ.ਐਸ. ਡਿਪਟੀ ਕਮਿਸ਼ਨਰ ਬਠਿੰਡਾ, ਸਭਾ ਦੇ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਸਭਾ ਦੇ 75 ਸਾਲ ਤੋਂ ਵੱਧ ਉੱਮਰ ਵਾਲੇ ਮੈਂਬਰ ਸਹਿਬਾਨਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਮੁੱਖ ਮਹਿਮਾਨ ਸਾਹਿਬ ਨੇ ਬੱਚਿਆ ਨੂੰ ਸੰਬੋਧਿਤ ਕਰਦੇ ਹੋਏ ਸਭ ਤੋਂ ਪਹਲਿਾ ਗਣਤੰਤਰ ਦਿਵਸ ਦੀ ਵਧਾਈ ਦਿਤੀ ਅਤੇ ਬੱਚਿਆਂ ਨੂੰ ਦੇਸ਼ ਦੇ ਆਉਣ ਵਾਲਾ ਭਵਿੱਖ ਦੱਸਿਆ ਅਤੇ ਜਾਤ ਪਾਤ ਅਤੇ ਧਰਮ ਤੋਂ ਉਪਰ ਉੱਠ ਕੇ ਇੱਕ ਅੱਛਾ ਇਨਸਾਨ ਬਣਨ ਦੀ ਨਸੀਹਤ ਦਿਤੀ ਅਖੀਰ ਵਿੱਚ ਉਨ੍ਹਾਂ ਨੇ ਸ਼੍ਰੀ ਸਨਾਤਨ ਧਰਮ ਸਭਾ ਦੇ ਸਾਰੇ ਉਹਦੇਦਾਰ ਅਤੇ ਮੈਂਬਰ ਸਾਹਿਬਾਨ, ਸਕੂਲਾਂ ਅਤੇ ਕਾਲਜਾਂ ਦੇ ਸਟਾਫ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ  Bathinda Police ਵੱਲੋਂ ਜਾਨਲੇਵਾ ਚਾਈਨਾ ਡੋਰ ਦਾ ਜ਼ਖ਼ੀਰਾ ਬਰਾਮਦ

ਸਭਾ ਦੇ ਪ੍ਰਧਾਨ ਅਭੈ ਸਿੰਗਲਾ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਤੇ ਗਣਤੰਤਰ ਦਿਵਸ ਦੀ ਵਧਾਈ ਦਿਤੀ। ਸਭਾ ਦੇ ਉੱਪ ਪ੍ਰਧਾਨ ਸ਼੍ਰੀ ਕੇ.ਕੇ.ਅੱਗਰਵਾਲ ਨੇ ਮੁੱਖ ਮਹਿਮਾਨ ਸ਼ੋਕਤ ਅਹਿਮਦ ਪਰੇ ਆਈ.ਏ.ਐੇਸ ਡਿਪਟੀ ਕਮਿਸ਼ਨਰ ਬਠਿੰਡਾ, ਪੰਜਾਬ ਕ੍ਰਿਕਟ ਐਸੋਸੇਸ਼ਨ ਦੇ ਪ੍ਰਧਾਨ  ਅਮਰਜੀਤ ਮਹਿਤਾ ਤੇ  ਰਾਜਿੰਦਰ ਮਿਤਲ ਐਮ.ਡੀ. ਮਿੱਤਲ ਗਰੁੱਪ ਅਤੇ ਆਏ ਹੋਏ ਸਭਾ ਦੇ ਮੈਂਬਰ ਸਾਹਿਬਾਨ ਸਕੂਲਾਂ, ਕਾਲਜਾ ਦਾ ਸਟਾਫ ਅਤੇ ਬੱਚਿਆ ਦਾ ਧੰਨਵਾਦ ਕੀਤਾ। ਲੰਗਰ ਦੀ ਸੇਵਾ ਲਈ ਰਜਿੰਦਰ ਮਿੱਤਲ ਨੇ ਅਤੇ ਬੱਚਿਆ ਦੇ ਇਨਾਮਾਂ ਲਈ ਅਮਰਜੀਤ ਮਹਿਤਾ ਨੇ ਸਹਿਯੋਗ ਦਿੱਤਾ।ਇਸ ਤੋਂ ਬਾਅਦ ਰਾਸ਼ਟਰੀਯ ਗੀਤ ਗਾਇਆ ਗਿਆ ਤੇ ਅਟੁੱਟ ਲੰਗਰ ਵਰਤਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here