ਹੁਸ਼ਿਆਪੁਰ, 4 ਮਈ: ਜਾਸੂਸੀ ਦੇ ਇੰਲਜ਼ਾਮਾ ‘ਚ ਹੁਸ਼ਿਆਪੁਰ ਪੁਲਿਸ ਨੇ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸ਼ਖਸ ‘ਤੇ ਭਾਰਤ ਵਿਚ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਇੰਲਜ਼ਾਮ ਲੱਗਿਆ ਹੈ। ਹੁਸ਼ਿਆਰਪੁਰ ਦੇ ਵਿਜੈ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸ਼ਖਸ ਜਿਸ ਦੀ ਪਹਿਚਾਣ ਹਰਪਰੀਤ ਸਿੰਘ ਵੱਜੋਂ ਹੋਈ ਹੈ। ਇਹ ਸ਼ਖਸ ਪਾਕਿਸਤਾਨੀ ਏਜੰਸੀ ISI ਨੂੰ ਭਾਰਤੀ ਫੋਜ ਦੀਆਂ ਗੁਪਤ ਜਾਣਕਾਰੀ ਸਾਂਝਾਂ ਕਰਦਾ ਸੀ। ਮੁਲਜ਼ਮ ਕੋਲੋ ਫੜੇ ਗਏ ਫੋਨ ਵਿਚ ਕੁਝ ਤਸਵੀਰਾਂ ਮਿਲੀਆ ਹਨ ਜੋ ਪਾਕਿਸਤਾਨ ਵਿਚ ਭੇਜਿਆ ਗਈਆ ਹਨ।
ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ 3 ਦੋਸ਼ੀ ਗ੍ਰਿਫਤਾਰ, ਫੋਟੋਆ ਜਨਤਕ
ਮੂਲ ਰੂਪ ਤੋਂ ਤਰਨਤਾਰਨ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ 2 ਵਾਰ ਵਿਜ਼ਿਟਰ ਵੀਜ਼ਾ ‘ਤੇ ਪਾਕਿਸਤਾਨ ਜਾ ਚੁੱਕਿਆ ਹੈ। ਪੁਲਿਸ ਨੇ ਮੁਲਜ਼ਮ ਤੋਂ ਇਕ ਬੈਗ ਬਰਾਮਦ ਕੀਤਾ ਹੈ ਜਿਸ ਵਿਚ ਪੁਲਿਸ ਨੇ ਭਾਰਤੀ ਕਰੰਸੀ, ਆਧਾਰ ਕਾਰਡ, ਸਿਮ ਕਾਰਡ ਅਤੇ ਮੋਬਾਇਲ ਫੋਨ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਹੁਣ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਸ਼ਖਸ ਦਾ ਪਾਕਿਸਤਾਨੀ ਏਜੰਸੀ ਨਾਲ ਹੋਰ ਕੀ-ਕੀ ਸਪੰਰਕ ਹੋਇਆ ਹੈ।