ਇਹ ਗੱਡੀਆਂ ਫਿਰੋਜ਼ਪੁਰ ਵਿੱਚ ਕੂੜਾ ਪ੍ਰਬੰਧਨ ਲਈ ਹੋਣਗੀਆਂ ਸਹਾਈ
Ferozepur News:ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬੰਬਾਹ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੂੜਾ ਚੁੱਕਣ ਵਾਲੀਆਂ ਪੰਜ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਗੱਡੀਆਂ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਵੱਲੋਂ ਫ਼ਿਰੋਜ਼ਪੁਰ ਵਿਖੇ ਸੁਚੱਜੇ ਕੂੜਾ ਪ੍ਰਬੰਧਨ ਲਈ ਡੋਨੇਟ ਕੀਤੀਆਂ ਗਈਆਂ ਹਨ।ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਗੱਡੀਆਂ ਫਿਰੋਜ਼ਪੁਰ ਵਿੱਚ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਬਹੁਤ ਹੀ ਸਹਾਈ ਸਿੱਧ ਹੋਣਗੀਆਂ । ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਜ਼ਿਲੇ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ Delhi assembly election: ਪ੍ਰਚਾਰ ਦਾ ਅੱਜ ਆਖਰੀ ਦਿਨ, ਸਾਰੀਆਂ ਧਿਰਾਂ ਲਾਉਣਗੀਆਂ ਪੂਰਾ ਜੋਰ
ਉਹਨਾਂ ਕਿਹਾ ਕਿ ਗਲੀਆਂ ਮੁਹੱਲਿਆਂ ਵਿੱਚ ਕੂੜਾ ਕਰਕਟ ਜਮਾ ਹੋਣ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੋਣ ਦਾ ਖਦਸ਼ਾ ਰਹਿੰਦਾ ਹੈ ਇਸ ਲਈ ਕੂੜਾ ਕਰਕਟ ਨੂੰ ਇਕੱਠਾ ਕਰਕੇ ਇਸ ਦਾ ਸੁਚਾਰੂ ਪ੍ਰਬੰਧਨ ਕਰਨ ਅਤੇ ਸੁਚੱਜੇ ਢੰਗ ਨਾਲ ਨਿਪਟਾਰਾ ਕਰਨਾ ਜਰੂਰੀ ਹੁੰਦਾ ਹੈ।ਉਹਨਾਂ ਕਿਹਾ ਕਿ ਆਈਸੀਆਈਸੀਆਈ ਫਾਊਂਡੇਸ਼ਨ ਵੱਲੋਂ ਦਿੱਤੀਆਂ ਗਈਆਂ ਇਹ ਗੱਡੀਆਂ ਜ਼ਿਲ੍ਹੇ ਵਿੱਚੋਂ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਬਹੁਤ ਹੀ ਸਹਾਈ ਸਿੱਧ ਹੋਣਗੀਆਂ ਇਸ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਲਾਭ ਮਿਲੇਗਾ।ਇਸ ਮੌਕੇ ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼, ਆਈਸੀਆਈਸੀਆਈ ਬੈਂਕ ਤੋਂ ਗੁਰਵਿੰਦਰ ਸਿੰਘ ਡਿਵੈਲਪਮੈਂਟ ਅਫਸਰ, ਵਰਿੰਦਰ ਸਿੰਘ ਡਿਵੈਲਪਮੈਂਟ ਅਫਸਰ, ਬਾਨੀ ਸਿੰਘ ਡਿਵੈਲਪਮੈਂਟ ਅਫਸਰ, ਰਵਿੰਦਰ ਸਿੰਘ ਰੀਜਨਲ ਹੈਡ ਫਿਰੋਜਪੁਰ ਰੀਜਨ, ਨੀਰਜ ਤਿਵਾੜੀ ਬਰਾਂਚ ਮੈਨੇਜਰ, ਸੁਰਿੰਦਰਜੀਤ ਸਿੰਘ ਰੀਜਨਲ ਹੈਡ, ਨੀਰਜ ਸੂਦ ਰੀਜਨਲ ਹੈਡ, ਸ਼ਿਵਮ ਸ਼ਰਮਾ ਰਿਲੇਸ਼ਨਸ਼ਿਪ ਮੈਨੇਜਰ ਆਦਿ ਹਾਜ਼ਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਵਧੀਕ ਡਿਪਟੀ ਕਮਿਸ਼ਨਰ ਨੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ"