ਮਹਾਰਾਸ਼ਟਰ ਦੇ ਵਿਚ ਭਾਜਪਾ ਵੱਲੋਂ ਮੁੱਖ ਮੰਤਰੀ ਦਾ ਐਲਾਨ, ਭਲਕੇ ਮੋਦੀ ਦੀ ਹਾਜ਼ਰੀ ਵਿਚ ਹੋਵੇਗਾ ਸਹੁੰ ਚੁੱਕ ਸਮਾਗਮ

0
223
236 Views

ਮੁੰਬਈ, 4 ਦਸੰਬਰ: ਲੰਘੀ 20 ਨਵੰਬਰ ਨੂੰ ਮਹਾਰਾਸ਼ਟਰ ਦੇ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ 23 ਨਵੰਬਰ ਨੂੰ ਸਾਹਮਣੇ ਆਏ ਨਤੀਜਿਆਂ ਦੇ ਕਰੀਬ 12 ਦਿਨ ਬਾਅਦ ਸੂਬੇ ਵਿਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਭਾਰਤੀ ਜਨਤਾ ਪਾਰਟੀ ਨੇ ਅੱਜ ਆਖ਼ਰਕਾਰ ਆਪਣੇ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਹੈ। ਗੁਜ਼ਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਹੇਠ ਭਾਜਪਾ ਵਿਧਾਇਕ ਦਲ ਦੀ ਇੱਥੇ ਹੋਈ ਮੀਟਿੰਗ ਵਿਚ ਦੇਵੇਂਦਰ ਫ਼ੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ। ਹੁਣ ਭਲਕੇ 5 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿਚ ਸਹੁੰ ਚੁੱਕ ਸਮਾਗਮ ਹੋਵੇਗਾ।

ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਉਪਰ ਹੋਏ ਹਮਲੇ ਦੀ ਕੀਤੀ ਨਿੰਦਾ

ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਦੋ ਵਾਰ ਸੂੁਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਸ਼੍ਰੀ ਫ਼ੜਨਵੀਸ ਪਿਛਲੀ ਸਰਕਾਰ ਵਿਚ ਉਪ ਮੁੱਖ ਮੰਤਰੀ ਸਨ। ਇਹ ਚੋਣਾਂ ਭਾਜਪਾ ਵੱਲੋਂ ਸ਼ਿਵ ਸੈਨਾ ਨਾਲੋਂ ਅਲੱਗ ਹੋਏ ਸ਼ਿੰਦੇ ਗੁੱਟ ਅਤੇ ਐਨਸੀਪੀ ਨਾਲੋਂ ਟੁੱਟ ਕੇ ਅਲੱਗ ਹੋਏ ਅਜੀਤ ਪਵਾਰ ਧੜੇ ਨਾਲ ਮਿਲਕੇ ਲੜੀਆਂ ਸਨ। 288 ਮੈਂਬਰੀ ਹਾਊਸ ਦੇ ਵਿਚ ਭਾਜਪਾ ਨੂੰ 132, ਸਿਵ ਸੈਨਾ ਸਿੰਦੇ ਨੂੰ 57 ਅਤੇ ਅਜੀਤ ਪਵਾਰ ਵਾਲੀ ਐਨਸੀਪੀ ਨੂੰ 40 ਸੀਟਾਂ ਮਿਲੀਆਂ ਸਨ। ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਮੁੜ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪ੍ਰੰਤੂ ਨੰਬਰਗੇਮ ਵਿਚ ਬਹੁਤ ਪਿੱਛੇ ਰਹਿਣ ਕਾਰਨ ਉਹ ਸਫ਼ਲ ਨਹੀਂ ਹੋ ਸਕੇ। ਚਰਚਾ ਹੈ ਸਿਵ ਸੈਨਾ ਤੇ ਐਨਸੀਪੀ ਵਿਚੋਂ ਇੱਕ-ਇੱਕ ਆਗੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here