WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਫ਼ੌਜੀ ਜਵਾਨ ਨੇ ਨਰਸ ਪ੍ਰੇਮਿਕਾ ਦਾ ਕ.ਤਲ ਕਰਕੇ ਲਾਸ਼ ਘੱਗਰ ਦਰਿਆ ’ਚ ਸੁੱਟੀ

ਪੰਜ ਮਹੀਨਿਆਂ ਬਾਅਦ ਪੁਲਿਸ ਦੇ ਸ਼ਿਕੰਜੇ ’ਚ ਆਇਆ
ਰਤੀਆ/ਰਤੀਆ, 14 ਜੁਲਾਈ: ਇੱਕ ਫ਼ੌਜੀ ਜਵਾਨ ਵੱਲੋਂ ਆਪਣੀ ਸਕੂਲ ਟਾਈਮ ਦੀ ਪ੍ਰੇਮਿਕਾ ਜੋਕਿ ਹੁਣ ਬਤੌਰ ਨਰਸ ਵਜੋਂ ਕੰਮ ਕਰਦੀ ਸੀ, ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਘੱਗਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ ਪੰਜ ਮਹੀਨੇ ਪਹਿਲਾਂ ਵਾਪਰੀ ਇਸ ਘਟਨਾ ਦਾ ਹੁਣ ਪੁਲਿਸ ਦੀ ਜਾਂਚ ਦੌਰਾਨ ਪਰਦਾਫ਼ਾਸ ਹੋਇਆ ਹੈ, ਜਿਸਤੋਂ ਬਾਅਦ ਫ਼ੌਜੀ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਫ਼ਤਿਹਬਾਦ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਥਾਣਾ ਸਦਰ ਟੋਹਾਣਾ ਅਧੀਨ ਆਉਂਦੇ ਇੱਕ ਪਿੰਡ ਦੀ ਨੌਜਵਾਨ ਲੜਕੀ 4 ਫ਼ਰਵਰੀ ਨੂੰ ਗਾਇਬ ਹੋ ਗਈ ਸੀ। ਘਰੋਂ ਉਹ ਹਸਪਤਾਲ ਡਿਊੁਟੀ ’ਤੇ ਜਾਣ ਲਈ ਨਿਕਲੀ ਸੀ ਪ੍ਰੰਤੂ ਨਾਂ ਹਸਪਤਾਲ ਪੁੱਜੀ ਅਤੇ ਨਾਂ ਹੀ ਵਾਪਸ ਮੁੜੀ।

ਔਰਤ ਨੂੰ ਦਰੜ੍ਹ ਕੇ ਫ਼ਰਾਰ ਹੋਏ ਕਾਰ ਸਵਾਰ ਨਾਬਾਲਿਗ ਲੜਕੇ ਨੇ ਪੁਲਿਸ ਦੀਆਂ ਲਗਾਈਆਂ ਲੰਮੀਆਂ ਦੋੜਾਂ

ਇਸ ਸਬੰਧ ਵਿਚ ਪੁਲਿਸ ਕੋਲ ਪ੍ਰਵਾਰ ਨੇ ਗੁੰਮਸੁਦਗੀ ਦੀ ਰੀਪੋਰਟ ਦਰਜ਼ ਕਰਵਾਈ ਸੀ। ਇਸ ਦੌਰਾਨ 15 ਫ਼ਰਵਰੀ ਨੂੰ ਇੱਕ ਨੌਜਵਾਨ ਲੜਕੀ ਦੀ ਲਾਸ਼ ਘੱਗਰ ਨਦੀ ਵਿਚੋਂ ਰਤੀਆ ਕੋਲੋਂ ਬਰਾਮਦ ਹੋਈ ਸੀ। ਇਸ ਲੜਕੀ ਦੇ ਕੱਪੜਿਆ ਅਤੇ ਹੁਲੀਏ ਦੇ ਆਧਾਰ ’ਤੇ ਪ੍ਰਵਾਰ ਵੱਲੋਂ ਪਹਿਚਾਣ ਕੀਤੀ ਗਈ। ਜਿਸਤੋਂ ਬਾਅਦ ਰਤੀਆ ਪੁਲਿਸ ਵੱਲੋਂ ਵੀ ਅਗਿਆਤ ਵਿਅਕਤੀਆਂ ਵਿਰੁਧ ਕਤਲ ਦਾ ਪਰਚਾ ਦਰਜ਼ ਕਰਕੇ ਜਾਂਚ ਸੁਰੂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਲੜਕੀ ਦੇ ਪਿੰਡ ਦੇ ਨਜਦੀਕ ਦੂਜੇ ਪਿੰਡ ਦਾ ਇੱਕ ਫ਼ੌਜੀ ਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਘਟਨਾ ਸਮੇਂ ਉਹ ਫ਼ਰਵਰੀ ਵਿਚ ਛੁੱਟੀ ਆਇਆ ਹੋਇਆ ਸੀ। ਹੋਰ ਪੜਤਾਲ ’ਤੇ ਪਤਾ ਲੱਗਿਆ ਕਿ ਮ੍ਰਿਤਕ ਨਰਸ ਅਤੇ ਫ਼ੌਜੀ ਜਵਾਨ ਸਕੂਲ ਸਮੇਂ ਇਕੱਠੇ ਪੜਦੇ ਸਨ ਤੇ ਦੋਨਾਂ ਵਿਚਕਾਰ ਦੋਸਤੀ ਹੋ ਗਈ ਜੋਕਿ ਪ੍ਰੇਮ ਸਬੰਧਾਂ ਵਿਚ ਬਦਲ ਗਈ।

ਅਬੋਹਰ ਦੇ ਮੌਜਗੜ੍ਹ ਹਾਈਵੇਅ ’ਤੇ ਢਾਈ ਲੱਖ ਰੁਪਏ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ

ਹੁਣ ਲੜਕੀ ਵੱਲੋਂ ਫ਼ੌਜੀ ਜਵਾਨ ’ਤੇ ਵਿਆਹ ਲਈ ਦਬਾਅ ਬਣਾਇਆ ਜਾ ਰਿਹਾ ਸੀ ਜਦ ਕਿ ਫ਼ੌਜੀ ਪਹਿਲਾਂ ਹੀ ਸ਼ਾਦੀਸੁਦਾ ਸੀ। ਜਿਸ ਕਾਰਨ ਦੋਨਾਂ ਵਿਚਕਾਰ ਤਕਰਾਰ ਚੱਲ ਰਹੀ ਸੀ। ਇਸ ਤਕਰਾਰ ਤੋਂ ਬਚਣ ਲਈ ਫ਼ੌਜੀ ਨੇ ਉਸਨੂੰ ਰਾਸਤੇ ਵਿਚੋਂ ਹੀ ਹਟਾਉਣ ਦੀ ਯੋਜਨਾ ਬਣਾ ਲਈ ਤੇ ਯੋਜਨਾਤਹਿਤ ਉਸਨੂੰ ਫ਼ਿਲਮ ਦਿਖਾਉਣ ਦਾ ਬਹਾਨਾ ਲਗਾ ਕੇ 4 ਫ਼ਰਵਰੀ ਨੂੰ ਆਪਣੇ ਨਾਲ ਕਾਰ ਵਿਚ ਲੈ ਗਿਆ। ਰਾਸਤੇ ਵਿਚ ਉਸਦਾ ਚੁੰਨੀ ਨਾਲ ਹੀ ਗਲਾ ਘੁੱਟ ਕੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਅਤੇ ਉਸਤੋਂ ਬਾਅਦ ਲਾਸ਼ ਨੂੰ ਬੋਰੀ ਵਿਚ ਪਾ ਕੇ ਰਤੀਆ ਨਜਦੀਕ ਘੱਗਰ ਨਦੀ ਵਿਚ ਸੁੱਟ ਦਿੱਤਾ। ਪਤਾ ਲੱਗਿਆ ਕਿ ਇਸ ਜੁਰਮ ਦੇ ਵਿਚ ਇੱਕ ਹੋਰ ਜਣੇ ਨੇ ਵੀ ਸਹਿਯੋਗ ਦਿੱਤਾ ਤੇ ਤਲਾਸ਼ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਪੜਤਾਲ ਤੋਂ ਬਾਅਦ ਹੁਣ ਫ਼ੌਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

Related posts

ਖੇਤੀ ਬਿੱਲਾਂ ਦੇ ਵਿਰੋਧ ’ਚ ਅਸਤੀਫ਼ਾ ਦੇਣ ਵਾਲੇ ਅਭੈ ਚੋਟਾਲਾ 6749 ਵੋਟਾਂ ਨਾਲ ਮੁੜ ਜਿੱਤੇ

punjabusernewssite

ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਹਰਿਆਣਾ ਵਿਚ ਲਗਭਗ 60 ਲੱਖ ਘਰਾਂ ‘ਤੇ ਫਹਿਰਾਇਆ ਜਾਵੇਗਾ ਤਿਰੰਗਾ

punjabusernewssite

ਹਰਿਆਣਾ ਦੇ ਪਿੰਡਾਂ ਦੀਆਂ ਫ਼ਿਰਨੀਆਂ ’ਤੇ ਲਾਈਟਾਂ ਦੇ ਨਾਲ ਲੱਗਣਗੇ ਸੀਸੀਟੀਵੀ ਕੈਮਰੇ

punjabusernewssite