ਨਵੇਂ ਸਾਲ ਦਾ ਜਸ਼ਨ ਮਨਾਉਣ ਗਏ ਤਿੰਨ ਦੋਸਤਾਂ ਦੀਆਂ ਲਾਸ਼ਾਂ ਹੋਟਲ ਵਿੱਚੋਂ ਮਿਲੀਆਂ

0
678
ਪੁਲਿਸ ਵੱਲੋਂ ਜਾਂਚ ਸ਼ੁਰੂ 
ਡੋਡਾ, 2 ਜਨਵਰੀ:  ਬੀਤੇ ਕੱਲ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ ਤਿੰਨ ਦੋਸਤਾਂ ਦੀਆਂ ਲਾਸ਼ਾਂ ਇੱਕ ਗੈਸਟ ਹਾਊਸ ਵਿੱਚੋਂ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਰਤਕਾਂ ਦੀ ਪਹਿਚਾਣ ਸਨੀ ਚੌਧਰੀ ,ਆਸ਼ੂਤੋਸ਼ ਅਤੇ ਮੁਕੇਸ਼ ਕੁਮਾਰ ਵਜੋਂ ਹੋਈ ਦੱਸੀ ਜਾ ਰਹੀ ਹੈ ਜੋ ਕਿ ਜੰਮੂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।ਮਾਮਲੇ ਦੀ ਜਾਣਕਾਰੀ ਦਿੰਦਿਆਂ ਡੋਡਾ ਦੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਕੋਲ ਆਸ਼ੂਤੋਸ਼ ਨਾਂ ਦੇ ਨੌਜਵਾਨ ਦੇ ਭਰਾ ਦਾ ਫੋਨ ਆਇਆ ਸੀ ਕਿ ਉਸਦਾ ਭਰਾ ਆਪਣੇ ਦੋ ਦੋਸਤਾਂ ਦੇ ਨਾਲ ਡੋਡਾ ਦੇ ਇੱਕ ਗੈਸਟ ਹਾਊਸ ਵਿੱਚ ਨਵੇਂ ਸਾਲ ਦੇ ਜਸ਼ਨਾਂ ਲਈ ਆਇਆ ਹੋਇਆ ਸੀ
ਪਰੰਤੂ ਹੁਣ ਉਹ ਪਿਛਲੇ ਕੁਝ ਘੰਟਿਆਂ ਤੋਂ ਉਹਨਾਂ ਦਾ ਫੋਨ ਨਹੀਂ ਚੁੱਕ ਰਹੇ। ਇਹ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਉਕਤ ਗੈਸਟ ਹਾਊਸ ਵਿੱਚ ਪੁੱਜੀ ਅਤੇ ਇਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰੰਤੂ ਦਰਵਾਜ਼ਾ ਨਾ ਖੋਲਣ ‘ਤੇ ਉਸਨੂੰ ਤੋੜਿਆ ਗਿਆ। ਜਿਸ ਤੋਂ ਬਾਅਦ ਅੰਦਰ ਇਹਨਾਂ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਜਿਸਦੇ ਵਿੱਚੋਂ ਦੋ ਬੈਡ ਅਤੇ ਇੱਕ ਲਾਸ਼ ਵਾਸ਼ਰੂਮ ਦੇ ਵਿੱਚ ਪਈ ਹੋਈ ਸੀ।
ਪੁਲਿਸ ਅਧਿਕਾਰੀਆਂ ਮੁਤਾਬਕ ਬੇਸ਼ਕ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ ਪ੍ਰੰਤੂ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਕਮਰੇ ਵਿੱਚ ਇਹ ਨੌਜਵਾਨ ਠਹਿਰੇ ਹੋਏ ਸਨ ਉਸਦੇ ਵਿੱਚ ਕੋਈ ਜਿਆਦਾ ਰੋਸ਼ਨਦਾਰ ਨਹੀਂ ਸਨ ਅਤੇ ਕਮਰੇ ਦੇ ਵਿੱਚ ਇੱਕ ਅੰਗੀਠੀ ਵੀ ਸੀ। ਜਿਸ ਕਾਰਨ ਸੁਭਾਵਨਾ ਹੈ ਕਿ ਦਮ ਘੁਟਣ ਕਾਰਨ ਇਹਨਾਂ ਨੌਜਵਾਨਾਂ ਦੀ ਮੌਤ ਹੋਈ ਹੋ ਸਕਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group ਨਾਲ ਜੁੜੋਂ। https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here