Jalandhar News: ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹੁਣ ਦੀ ਲੜੀ ਤਹਿਤ ਐਤਵਾਰ ਨੂੰ ਮੁੜ ਨਸ਼ਾ ਤਸਕਰਾਂ ਦੇ ਘਰਾਂ ਉੱਪਰ ਪੰਜਾਬ ਪੁਲਿਸ ਦਾ ਬੁਲਡੋਜਰ ਚਲਿਆ ਹੈ। ਜਲੰਧਰ ਦਿਹਾਤੀ ਦੇ ਇਲਾਕੇ ਫਿਲੋਰ ਦੇ ਨਜ਼ਦੀਕੀ ਪਿੰਡ ਖਾਨਪੁਰ ਅਤੇ ਮੰਡੀ ਦੇ ਵਿੱਚ ਦੋ ਕਥਿਤ ਬਦਨਾਮ ਨਸ਼ਾ ਤਸਕਰਾਂ ਦੇ ਘਰਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਦੇਖਰੇਖ ਹੇਠ ਢਾਹ ਦਿੱਤਾ ਗਿਆ। ਹਾਲਾਂਕਿ ਇਸ ਮੌਕੇ ਪਿੰਡ ਖਾਨਪੁਰ ਵਿੱਚ ਕਾਫੀ ਜਬਰਦਸਤ ਹਗਾਮਾ ਦੇਖਣ ਨੂੰ ਮਿਲਿਆ ਅਤੇ ਘਰ ਦੀਆਂ ਔਰਤਾਂ ਪੁਲਿਸ ਦੇ ਬੁਲਡੋਜਰਾਂ ਸਾਹਮਣੇ ਪੈ ਗਈਆਂ ਪ੍ਰੰਤੂ ਪੁਲਿਸ ਦੇ ਜਵਾਨਾਂ ਨੇ ਉਹਨਾਂ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਕਾਰਵਾਈ ਜਾਰੀ ਰੱਖੀ।
ਇਹ ਵੀ ਪੜ੍ਹੋ Police Inspector ਦੇ ਕਾਤਲਾਂ ਦਾ ਜਲੰਧਰ ਪੁਲਿਸ ਨੇ ਕੀਤਾ Encounter
ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਇਸ ਮੌਕੇ ਮੀਡੀਆ ਨੂੰ ਦੱਸਿਆ ਕਿ ਪਿਛਲੇ 15-20 ਸਾਲਾਂ ਤੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬਦਨਾਮ ਕਥਿਤ ਨਸ਼ਾ ਤਸਕਰ ਜਸਵੀਰ ਸਿੰਘ ਸੀਰਾ ਦੇ ਘਰ ਉੱਪਰ ਇਹ ਬਲਡੋਜ਼ਰ ਚਲਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਨਸ਼ਾ ਤਸਕਰਾਂ ਨੂੰ ਸਪੱਸ਼ਟ ਹਿਦਾਇਤਾਂ ਹਨ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਬੰਦ ਕਰ ਦੇਣ ਜਾਂ ਫਿਰ ਪੰਜਾਬ ਨੂੰ ਛੱਡ ਕੇ ਚਲੇ ਜਾਣ। ਇਸ ਤੋਂ ਇਲਾਵਾ ਪਿੰਡ ਮੰਡੀ ਦੇ ਵਿੱਚ ਵੀ ਅਜਿਹੀ ਕਾਰਵਾਈ ਦੇਖਣ ਨੂੰ ਮਿਲੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ, ਰੂਪਨਗਰ ਅਤੇ ਪਟਿਆਲਾ ਦੇ ਵਿੱਚ ਵੀ ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜਰ ਚਲਾ ਚੁੱਕੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।