’ਤੇ ਕਾਰ ‘ਕਾਲ’ ਬਣ ਕੇ ਉਸਨੂੰ ਮੌਤ ਵਾਲੀ ਜਗ੍ਹਾਂ ਉਪਰ ਲੈ ਗਈ

0
44
+2

ਰਾਹ ਜਾਂਦੀ ਕਾਰ ਉਪਰ ਪਾਪੂਲਰ ਡਿੱਗਣ ਕਾਰਨ ਸਕੂਲੀ ਬੱਚੀ ਦੀ ਹੋਈ ਮੌਤ
ਫ਼ਰੀਦਕੋਟ, 12 ਜੁਲਾਈ: ਜ਼ਿਲ੍ਹੇ ਦੇ ਕੋਟਕਪੂਰਾ-ਫ਼ਰੀਦਕੋਟ ਰੋਡ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ 13 ਸਾਲਾਂ ਸਕੂਲੀ ਬੱਚੀ ਦੀ ਮੌਤ ਹੋਣ ਦੀ ਸੂਚਨਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦ ਸੜਕ ’ਤੇ ਜਾਂਦੀ ਕਾਰ ਉਪਰ ਅਚਾਨਕ ਪਾਪੂਲਰ ਡਿੱਗ ਪਿਆ। ਘਟਨਾ ਸਮੇਂ ਕਾਰ ਵਿਚ ਪੰਜ ਜਣੇ ਸਵਾਰ ਸਨ ਤੇ ਚਾਰ ਜਣੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਪਤਾ ਲੱਗਿਆ ਹੈ ਕਿ ਮਰਨ ਵਾਲੀ ਜ਼ਿਲ੍ਹੇ ਦੇ ਪਿੰਡ ਸਿਵੀਆ ਦੀ ਸ਼ਹਿਜਪ੍ਰੀਤ ਕੌਰ ਫ਼ਰੀਦਕੋਟ ਨੂੰ ਆਉਣ ਲਈ ਬੱਸ ਚੜ੍ਹ ਣ ਵਾਸਤੇ ਆਪਣੇ ਪਿੰਡ ਦੇ ਬੱਸ ਅੱਡੇ ’ਤੇ ਬੈਠੀ ਹੋਈ ਸੀ। ਇਸ ਦੌਰਾਨ ਉਸਦੀ ਇੱਕ ਸਹੇਲੀ ਆਪਣੇ ਪ੍ਰਵਾਰ ਨਾਲ ਕਾਰ ’ਤੇ ਆਉਂਦੀ ਹੈ ਤੇ ਉਸਨੂੰ ਵੀ ਕਾਰ ਵਿਚ ਨਾਲ ਹੀ ਬਿਠਾ ਕੇ ਲੈ ਜਾਂਦੀ ਹੈ।

ਐਮ.ਪੀ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ

ਦੋਨਾਂ ਸਹੇਲੀਆਂ ਨੇ ਫ਼ਰੀਦਕੋਟ ਦੇ ਹਰਿੰਦਰਾ ਨਗਰ ਵਿਚ ਇੱਕ ਧਾਰਮਿਕ ਸੰਸਥਾ ਵੱਲੋਂ ਆਯੋਜਿਤ ਕੀਤੇ ਜਾ ਰਹੇ ਨੈਤਿਕਤਾ ਦਾ ਪੇਪਰ ਦੇਣਾ ਸੀ ਪ੍ਰੰਤੂ ਉਸਤੋਂ ਪਹਿਲਾਂ ਹੀ ਰਾਸਤੇ ਵਿਚ ਇਹ ਘਟਨਾ ਵਾਪਰ ਗਈ। ਘਟਨਾ ਸਮੇਂ ਕਾਰ ਨੂੰ ਬਲਜੀਤ ਸਿੰਘ ਚਲਾ ਰਿਹਾ ਸੀ ਤੇ ਕਾਰ ਵਿਚ ਉਸਦੀ ਭਰਜਾਈ ਤੇ ਇੱਕ ਹੋਰ ਬੱਚਾ ਵੀ ਸ਼ਾਮਲ ਸੀ। ਘਟਨਾ ਵਾਪਰਨ ਸਮੇਂ ਰਾਹਗੀਰਾਂ ਵੱਲੋਂ ਕਾਫ਼ੀ ਮੁਸ਼ੱਕਤ ਦੇ ਨਾਲ ਸਾਰੇ ਜਣਿਆਂ ਨੂੰ ਵਿਚੋਂ ਕੱਢਿਆ ਗਿਆ। ਕਾਰ ਦੀ ਛੱਤ ਬੁਰੀ ਤਰ੍ਹਾਂ ਟੁੱਟ ਗਈ। ਇਸ ਮੌਕੇ ਸੜਕ ਸੁਰੱਖਿਆ ਦੇ ਜਵਾਨ ਵੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਵੱਲੋਂ ਲੋਕਾਂ ਦੀ ਮੱਦਦ ਨਾਲ ਸਾਰਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਸਹਿਜਪ੍ਰੀਤ ਕੌਰ ਦੀ ਮੌਤ ਹੋ ਗਈ। ਇਸ ਘਟਨਾ ’ਤੇ ਲੋਕਾਂ ਵੱਲੋਂ ਦੁੱਖ ਜਤਾਇਆ ਜਾ ਰਿਹਾ।

 

+2

LEAVE A REPLY

Please enter your comment!
Please enter your name here