ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ; ਨੌਜਵਾਨ ਦਾ ਕ+ਤਲ ਕਰਕੇ ਭੱਜੇ ਕਾਤਲਾਂ ਦੀ ਕਾਰ ਹੋਈ ਹਾਦਸਾਗ੍ਰਸਤ

0
727

👉ਇੱਕ ਕਾਤਲ ਦੀ ਹੋਈ ਮੌਤ, ਦੂਜੇ ਹੋਏ ਜਖ਼ਮੀ
ਗੜਦੀਵਾਲ, 24 ਦਸੰਬਰ: ਬੀਤੀ ਦੇਰ ਰਾਤ ਸਥਾਨਕ ਬੱਸ ਸਟੈਂਡ ਨਜਦੀਕ ਇੱਕ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਕੇ ਭੱਜੇ ਕੁੱਝ ਨੌਜਵਾਨਾਂ ਦੀ ਥੋੜੀ ਦੂਰ ਜਾ ਕੇ ਕਾਰ ਹਾਦਸਾਗ੍ਰਸਤ ਹੋ ਗਈ, ਜਿਸਦੇ ਵਿਚ ਇੱਕ ਕਥਿਤ ਕਾਤਲ ਦੀ ਮੌਤ ਹੋ ਗਈ ਅਤੇ ਦੂਜੇ ਗੰਭੀਰ ਜਖ਼ਮੀ ਹੋ ਗਏ। ਇਸ ਹਾਦਸੇ ਦੇ ਵਿਚ ਇੰਨ੍ਹਾਂ ਮੁਲਜਮਾਂ ਨੇ ਇੱਕ ਵਕੀਲ ਦੇ ਪੂਰੇ ਪ੍ਰਵਾਰ ਨੂੰ ਵੀ ਨਕਾਰਾ ਕਰ ਦਿੱਤਾ, ਜਿਸਦੀ ਕਾਰ ਨਾਲ ਇੰਨ੍ਹਾਂ ਦੀ ਕਾਰ ਟਕਰਾ ਗਈ ਸੀ। ਮਾਮਲੇ ਦੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹਲਕਾ ਡੀਐਸਪੀ ਨੇ ਦਸਿਆ ਕਿ ਬੀਤੀ ਰਾਤ ਕਰੀਬ ਅੱਠ ਵਜੇਂ ਪੁਲਿਸ ਨੂੰ ਬੱਸ ਸਟੈਂਡ ਗੜ੍ਹਦੀਵਾਲ ਦੇ ਲਾਗੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ ..ਤੇ ਪੰਚਾਇਤੀ ਚੋਣਾਂ ਨੂੰ ‘ਸੋਨੇ ਦੀ ਖਾਣ’ ਸਮਝਣ ਵਾਲੇ ਐਸ.ਡੀ.ਓ ਵਿਰੁਧ ਵਿਜੀਲੈਂਸ ਨੇ ਦਰਜ਼ ਕੀਤਾ ਇੱਕ ਹੋਰ ਪਰਚਾ

ਇਸ ਦੌਰਾਨ ਜਦ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਦੋ ਗੱਡੀਆਂ ਫ਼ੋਰਡ ਫ਼ੀਗੋ ਅਤੇ ਆਲਟੋ ਵਿਚ ਸਵਾਰ ਹੋ ਕੇ ਇੱਕ ਧੜੇ ਦੇ ਨੌਜਵਾਨ ਭੱਜਣ ਵਿਚ ਸਫ਼ਲ ਹੋ ਗਏ। ਜਦੋਂਕਿ ਇਸ ਧੜੇ ਵੱਲੋਂ ਤੇਜਧਾਰ ਹਥਿਆਰਾਂ ਨਾਲ ਜਖ਼ਮੀ ਕੀਤੇ ਅਵਿਨਾਸ਼ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਉਸਦਾ ਸਾਥੀ ਗਗਨਦੀਪ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਸ ਦੌਰਾਨ ਕਥਿਤ ਕਾਤਲ ਪੁਲਿਸ ਤੋਂ ਘਬਰਾ ਕੇ ਜਦ ਤੇਜ ਰਫ਼ਤਾਰੀ ਨਾਲ ਭੱਜੇ ਤਾਂ ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਇੰਨ੍ਹਾਂ ਦੀ ਫ਼ੋਰਡ ਫ਼ੀਗੋ ਗੱਡੀ ਅੱਗੇ ਜਾ ਰਹੀ ਇੱਕ ਹੋਰ ਮਾਰੂਤੀ ਕਾਰ ਨਾਲ ਟਕਰਾ ਗਈ। ਗੱਡੀ ਇੰਨ੍ਹੀਂ ਤੇਜ ਸੀ ਕਿ ਮਾਰੂਤੀ ਨਾਲ ਟਕਰਾਉਣ ਤੋਂ ਬਾਅਦ ਅੱਗੇ ਆ ਰਹੀ ਗੰਨੇ ਦੀ ਭਰੀ ਟਰੈਕਟਰ-ਟਰਾਲੀ ਵਿਚ ਵੱਜੀ, ਜਿਸ ਕਾਰਨ ਫ਼ੋਰਡ ਫ਼ੀਗੋ ਬੁਰੀ ਤਰ੍ਹਾਂ ਤਬਾਹ ਹੋ ਗਈ।

ਇਹ ਵੀ ਪੜ੍ਹੋ …ਤੇ ਵਿਜੀਲੈਂਸ ਨੇ ਮੋੜਾਂ ਵਾਲੇ ‘ਕੱਦੂ’ ਨੂੰ ਮੁੜ ਲਗਾਇਆ ‘ਤੜਕਾ’

ਇਸ ਹਾਦਸੇ ਵਿਚ ਜਿੱਥੇ ਵਕੀਲ, ਉਸਦੀ ਪਤਨੀ ਅਤੇ ਛੋਟੇ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ, ਉਥੇ ਕਥਿਤ ਕਾਤਲ ਰਿੱਕੀ ਦੀ ਮੌਤ ਹੋ ਗਈ ਜਦਕਿ ਨਵਜੋਤ ਤੇ ਨਵਰੀਤ ਗੰਭੀਰ ਰੁਪ ਵਿਚ ਜਖ਼ਮੀ ਹੋ ਗਏ। ਡੀਐਸਪੀ ਨੇ ਦਸਿਆ ਕਿ ਮੁਢਲੀ ਪੜਤਾਲ ਤੋਂ ਬਾਅਦ ਅਵਿਨਾਸ਼ ਸਿੰਘ ਦੀ ਮੌਤ ਦੇ ਮਾਮਲੇ ਵਿਚ ਨਵਜੋਤ ਸਿੰਘ, ਨਵਰੀਤ ਸਿੰਘ, ਗੁਰਪ੍ਰੀਤ ਸਿੰਘ, ਗੌਰਵ ਅਤੇ ਰਿੱਕੀ ਤੋਂ ਇਲਾਵਾ ਕੁੱਝ ਅਣਪਛਾਤੇ ਨੌਜਵਾਨਾਂ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਜਦੋਂਕਿ ਵਕੀਲ ਦੀ ਗੱਡੀ ਵਿਚ ਟੱਕਰ ਮਾਰ ਕੇ ਉਸਨੂੰ ਜਖ਼ਮੀ ਕਰਨ ਦੇ ਮਾਮਲੇ ਵਿਚ ਅਲੱਗ ਤੋਂ ਪਰਚਾ ਦਰਜ਼ ਕੀਤਾ ਜਾ ਰਿਹਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here