Amritsar News: ਇੰਨੀਂ ਦਿਨੀਂ ਚੜਦੇ ਪੰਜਾਬ ਤੋਂ ਇਲਾਵਾ ਲਹਿੰਦੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀ ਸਰਬਜੀਤ ਕੌਰ ਉਰਫ਼ ਨੂਰ ਹੂਸੇਨ ਦੇ ਮਾਮਲੇ ਨੇ ਸਿਰਫ਼ ਦੋਨਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਪਿਛਲੇ ਕੁੱਝ ਸਮਿਆਂ ਦੌਰਾਨ ਭਾਰਤ ਤੋਂ ਧਾਰਮਿਕ ਯਾਤਰਾ ‘ਤੇ ਗਏ ਯਾਤਰੂਆਂ ਦੇ ਆਪਣੇ ਦੇਸ਼ ਵਿਚ ਗਾਇਬ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਪਾਕਿਸਤਾਨ ਵੱਲੋਂ ਇਕੱਲੀਆਂ ਔਰਤਾਂ ਦੇ ਧਾਰਮਿਕ ਯਾਤਰਾ ਉਪਰ ਆਉਣ ‘ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਹੈ। ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਆਉਣ ਵਾਲੇ ਸਮੇਂ ਵਿਚ ਇਹ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਪਾਕਿਸਤਾਨ ਯਾਤਰਾ ਦਾ ਵੀਜ਼ਾ ਸਿਰਫ਼ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇ, ਜਿੰਨ੍ਹਾਂ ਦੇ ਨਾਲ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਮੌਜੂਦ ਹੋਣਗੇ। ਜਿਕਰਯੋਗ ਹੈ ਕਿ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਹੁਣ ਪਾਕਿਸਤਾਨ ਵਿਚ ਕਥਿਤ ਤੌਰ ‘ਤੇ ਧਰਮ ਤਬਦੀਲ ਕਰਦਿਆਂ ਇੱਕ ਮੁਸਲਮਾਨ ਨੌਜਵਾਨ ਨਾਲ ਵਿਆਹ ਕਰਵਾ ਲਿਆ ਹੈ।
ਇਹ ਵੀ ਪੜ੍ਹੋ Summer Hill Convent School Bathinda ਵਿਖੇ ਸਲਾਨਾ ਖੇਡ ਦਿਵਸ ਅਤੇ ਬਾਲ ਦਿਵਸ ਦਾ ਆਯੋਜਨ
ਬੀਤੇ ਕੱਲ ਉਸ ਦੀਆਂ ਸੇਖਪੁਰਾ ਦੀ ਅਦਾਲਤ ਵਿਖੇ ਪੇਸ਼ ਹੋਣ ਦੀਆਂ ਵੀਡੀਓ ਵੀ ਸ਼ੋਸਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ। ਇਸ ਵੀਡੀਓ ਵਿਚ ਉਸਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ 9 ਸਾਲਾਂ ਤੋਂ ਪਾਕਿਸਤਾਨੀ ਨੌਜਵਾਨ ਦੇ ਸੰਪਰਕ ਵਿਚ ਸੀ। ਚਰਚਾ ਮੁਤਾਬਕ ਉਹ 5 ਨਵੰਬਰ ਨੂੰ ਹੀ ਜਥੈ ਦੇ ਸ਼੍ਰੀ ਨਨਕਾਣਾ ਸਾਹਿਬ ਪੁੱਜਣ ਤੋਂ ਬਾਅਦ ਗਾਇਬ ਹੋ ਗਈ ਸੀ ਤੇ 6 ਨਵੰਬਰ ਨੂੰ ਉਸਨੇ ਸ਼ੇਖੁਪਰਾ ਜ਼ਿਲ੍ਹੇ ਦੇ ਪਿੰਡ ਕੋਟਪਿੰਡ ਦਾਸ ਦੇ ਨਾਸਿਰ ਹੁਸੈਨ ਨਾਲ ਕਥਿਤ ਤੌਰ ‘ਤੇ ਨਿਕਾਹ ਕਰ ਲਿਆ ਸੀ। ਇਹ ਵੀ ਕਿਹਾ ਜਾ ਰਿਹਾ ਕਿ ਪਾਕਿਸਤਾਨ ਜਾਂਦੇ ਸਮੇਂ ਉਕਤ ਮਹਿਲਾ ਆਪਣੇ ਨਾਂਲ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਵੀ ਨਾਲ ਲੈ ਕੇ ਗਈ ਸੀ। ਸਰਬਜੀਤ ਕੌਰ ਨੇ ਖੁਦ ਨੂੰ ਤਲਾਕਸ਼ੁਦਾ ਦਸਿਆ ਹੈ ਤੇ ਉਸਦੇ ਦੋ ਪੁੱਤਰ ਵੀ ਹਨ।
ਇਹ ਵੀ ਪੜ੍ਹੋ CIA Incharge ਦੀ ਡਿਊਟੀ ‘ਚ ਵਿਘਨ ਪਾਉਣ ਦੇ ਦੋਸ਼ਾਂ ਹੇਠ Police ਨੇ ਅਕਾਲੀ ਦਲ ਦੇ IT Wing ਦੇ ਮੁਖੀ ਨੂੰ ਕੀਤਾ ਗ੍ਰਿਫਤਾਰ
ਸ਼੍ਰੋਮਣੀ ਕਮੇਟੀ ਦਾ ਦਾਅਵਾ; ਪਿੰਡ ਦੇ ਸਰਪੰਚ ਤੇ ਨੰਬਰਦਾਰ ਨੇ ਲਈ ਸੀ ਜਿੰਮੇਵਾਰੀ
ਉਧਰ, ਇਸ ਮਾਮਲੇ ਦੇ ਤੁਲ ਫ਼ੜਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਪੱਧਰ ‘ਤੇ ਕੀਤੀ ਜਾਂਚ ਪੜ੍ਹਤਾਲ ਤੋਂ ਬਾਅਦ ਸਪੱਸ਼ਟ ਕੀਤਾ ਹੈ ਕਿ ਸਬੰਧਤ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਇਸ ਔਰਤ ਸਹਿਤ 8 ਮੈਂਬਰਾਂ ਦੀ ਸਿਫ਼ਾਰਿਸ ਕੀਤੀ ਸੀ ਪ੍ਰੰਤੂ ਇਕੱਲੀ ਔਰਤ ਹੋਣ ਕਾਰਨ ਕਮੇਟੀ ਵੱਲੋਂ ਉਸਦੀ ਅਰਜ਼ੀ ਪ੍ਰਵਾਨ ਨਹੀਂ ਕੀਤੀ ਸੀ, ਜਿਸਤੋਂ ਬਾਅਦ ਇਸ ਔਰਤ ਵੋਲੋਂ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਤੋਂ ਇੱਕ ਹਲਫੀਆ ਬਿਆਨ ਦਿਵਾਇਆ ਸੀ ਕਿ ਉਹ ਇਸਦੀ ਵਾਪਸੀ ਦੇ ਜਿੰਮੇਵਾਰ ਹਨ। ਜਿਸਤੋਂ ਬਾਅਦ ਹੀ ਉਸਦੇ ਨਾਮ ਨੂੰ ਵੀਜ਼ੇ ਲਈ ਪਾਕਿਸਤਾਨ ਅੰਬੈਸੀ ਭੇਜਿਆ ਗਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













