ਬਠਿੰਡਾ, 15 ਅਕਤੂਬਰ: ਬਠਿੰਡਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਨਰੂਆਣਾ ਦੀ ਸਰਪੰਚੀ ਦਾ ਮਾਮਲਾ ਗਰਮਾ ਗਿਆ ਹੈ। ਇੱਥੇ ਹਾਰੇ ਹੋਏ ਤਿੰਨ ਉਮੀਦਵਾਰਾਂ ਨੇ ਆਪ ਦੇ ਦਿਹਾਤੀ ਪ੍ਰਧਾਨ ਤੇ ਚੇਅਰਮੈਨ ਉਪਰ ਆਪਣੇ ਹੀ ਵਰਕਰਾਂ ਨਾਲ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਸੜਕ ਉਪਰ ਜਾਮ ਲਗਾ ਦਿੱਤਾ। ਮਾਮਲਾ ਭਖਦਾ ਦੇਖ ਐਸਡੀਐਮ ਬਠਿੰਡਾ ਵੱਲੋਂ ਮੌਕੇ ’ਤੇ ਪੁੱਜ ਕੇ ਮਾਮਲੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ, ਜਿਸਤੋਂ ਬਾਅਦ ਪਿੰਡ ਦੇ ਲੋਕਾਂ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ ਤੇ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ:ਵਿਜੀਲੈਂਸ ਬਿਊਰੋ ਵੱਲੋਂ ਪਲਾਟ ਦੇ ਇੰਤਕਾਲ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ
ਧਰਨੇ ਵਿਚ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਅਤੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿੱਤ ਰਤਨ ਕੋਟਫੱਤਾ ਵੀ ਸ਼ਾਮਿਲ ਹੋਏ। ਸਰਪੰਚੀ ਹਾਰੇ ਉਮੀਦਵਾਰ ਸ਼ਮਸ਼ੇਰ ਸਿੰਘ ਬੱਗੀ ਅਤੇ ਜਗਸੀਰ ਨੇ ਦੋਸ਼ ਲਾਏ ਬੀਤੀ ਰਾਤ ਗਿਣਤੀ ਮੌਕੇ ਹਾਜ਼ਰ ਪ੍ਰੋਜੈਡਿੰਗ ਅਫ਼ਸਰ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੇ ਕਹਿਣ ’ਤੇ ਜਿੱਤਣ ਵਾਲੇ ਸਰਪੰਚ ਹਰਾਉਣ ਵਿਚ ਭੂਮਿਕਾ ਨਿਭਾਈ ਹੈ। ਉਨ੍ਹਾਂ ਦੋਸ਼ ਲਾਏ ਕਿ ਭਵਿੱਖ ਵਿਚ ਆਪ ਨੂੰ ਵੋਟ ਨਹੀਂ ਪਾਉਣਗੇ।
ਇਹ ਵੀ ਪੜ੍ਹੋ:Big News: ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ !
ਉਨ੍ਹਾਂ ਦੱਸਿਆ ਕਿ ਪਿੰਡ ਵਿਚ 3000 ਹਜ਼ਾਰ ਵੋਟ ਹੈ ਜਿਸ ਵਿਚ 1700 ਦੇ ਕਰੀਬ ਰਾਖਵੀਂ ਭਰਾ ਹੈ। ਪੀੜਤ ਸਰਪੰਚ ਜਗਸੀਰ ਸਿੰਘ ਸੀਰਾ ਨੇ ਦੱਸਿਆ ਬੀਤੀ ਰਾਤ ਪ੍ਰੋਜੈਡਿੰਗ ਅਫ਼ਸਰ ਵੱਲੋਂ ਉਨ੍ਹਾਂ ਨੂੰ ਗਿਣਤੀ ਮੌਕੇ ਦੂਰੀ ਬੈਠਾ ਦਿੱਤਾ ਗਿਆ ਅਤੇ ਆਪ ਆਦਮੀ ਪਾਰਟੀ ਦੇ ਗੁਰ ਧਿਆਨ ਸਿੰਘ ਨੂੰ 124 ਵੋਟਾਂ ਦੇ ਫ਼ਰਕ ਨਾਲ ਜਿਤਾ ਦਿੱਤਾ ਗਿਆ। ਪੀੜਤ ਧਿਰ ਦੇ ਸਰਪੰਚ ਜਗਸੀਰ ਸਿੰਘ, ਸ਼ਮਸ਼ੇਰ ਸਿੰਘ ਬੱਗੀ ਨੇ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
Share the post "ਨਰੂਆਣਾ ਪਿੰਡ ਦੀ ਸਰਪੰਚੀ ਦਾ ਮਾਮਲਾ ਗਰਮਾਇਆ, ਹਾਰੇ ਉਮੀਦਵਾਰਾਂ ਨੇ ਆਪ ਚੇਅਰਮੈਨ ’ਤੇ ਲਗਾਏ ਧੱਕੇਸ਼ਾਹੀ ਦੋਸ਼"