ਬਠਿੰਡਾ, 7 ਅਕਤੂਬਰ: ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਟੀਚਰਜ ਹੋਮ ਟਰਸਟ ਦੇ ਸਹਿਯੋਗ ਨਾਲ ਸਭਾ ਦੇ ਤਿੰਨ ਮਰਹੂਮ ਪ੍ਰਧਾਨਾਂ ਸ੍ਰੀ ਜਗਮੋਹਣ ਕੌਸ਼ਲ, ਪਿੰ: ਜਗਦੀਸ ਸਿੰਘ ਘਈ ਅਤੇ ਸ੍ਰੀ ਜੇ ਸੀ ਪਰਿੰਦਾ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ: ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕੀਤੀ, ਡਾ: ਤੇਜ ਰਾਮ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ, ਸ੍ਰੀ ਕੌਸ਼ਲ ਦੀ ਧਰਮ ਪਤਨੀ ਸ੍ਰੀਮਤੀ ਇੰਦਰਾ ਦੇਵੀ, ਪਿ੍ਰੰ: ਘਈ ਦੀ ਧਰਮ ਪਤਨੀ ਸ੍ਰੀਮਤੀ ਸਵਰਾਜ ਕੌਰ ਅਤੇ ਸ੍ਰੀ ਪਰਿੰਦਾ ਦੀ ਧਰਮ ਪਤਨੀ ਸ੍ਰੀਮਤੀ ਨੀਲਮ ਰਾਣੀ ਸ਼ਾਮਲ ਸਨ। ਇਸ ਮੌਕੇ ਮਰਹੂਮ ਪ੍ਰਧਾਨਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਲੰਬਾ ਸਮਾਂ ਸਾਹਿਤ ਅਤੇ ਲੋਕਾਂ ਲਈ ਕੰਮ ਕਰਨ ਵਾਲੇ ਸ੍ਰੀ ਅਤਰਜੀਤ ਕਹਾਣੀਕਾਰ, ਬਲਵੀਰ ਢਿੱਲੋਂ ਪੱਤਰਕਾਰ, ਪਿੰ: ਸੁਖਦੇਵ ਸਿੰਘ, ਮਾ: ਬੀਰਬਲ ਦਾਸ, ਕਾ: ਰਾਮਜੀ ਦਾਸ ਬਾਘਲਾ, ਕਾ: ਸੰਪੂਰਨ ਸਿੰਘ, ਮਾ: ਨਸੀਬ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ:ਮੁੱਖ ਮੰਤਰੀ ਨੇ ਭਲਕੇ ਸੱਦੀ ਕੈਬਨਿਟ ਮੀਟਿੰਗ, ਹੋਵੇਗੀ ਚੰਡੀਗੜ੍ਹ ਤੋਂ ਬਾਹਰ
ਸਮਾਗਮ ਦੇ ਸੁਰੂ ਵਿੱਚ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਇਸਤੋਂ ਬਾਅਦ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦੀ ਧਰਮਪਤਨੀ ਸ੍ਰੀਮਤੀ ਕੈਲਾਸ ਕੌਰ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸ੍ਰੀ ਮਾਨਖੇੜਾ ਨੇ ਸਮਾਗਮ ਦੀ ਰੂਪਰੇਖਾ ਦਸਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਬੂਟੇ ਦੀਆਂ ਜੜ੍ਹਾਂ ਮਜਬੂਤ ਕਰਕੇ ਉੱਚੇ ਕੱਦ ਤੱਕ ਲਿਜਾਣ ’ਚ ਤਿੰਨਾਂ ਮਰਹੂਮ ਪ੍ਰਧਾਨਾਂ ਸਰਵ ਸ੍ਰੀ ਕੌਸ਼ਲ, ਘਈ ਤੇ ਪਰਿੰਦਾ ਨੂੰ ਯਾਦ ਕੀਤਾ। ਡਾ: ਸਰਬਜੀਤ ਸਿੰਘ ਨੇ ਆਪਣੇ ਭਾਸ਼ਣ ’ਚ ਯਾਦਗਾਰੀ ਸਮਾਗਮ ਦੇ ਮੁੱਖ ਪਾਤਰ ਸ੍ਰੀ ਕੌਸ਼ਲ, ਪਿੰ: ਘਈ ਤੇ ਸ੍ਰੀ ਪਰਿੰਦਾ ਵੱਲੋਂ ਸਮਾਜ ਤੇ ਸਾਹਿਤ ਸਭਾ ਲਈ ਦਿੱਤੀਆਂ ਕੁਰਬਾਨੀਆਂ ਦੀ ਗੱਲ ਕਰਦਿਆਂ ਕਿਹਾ ਕਿ ਸੱਭਿਆਚਾਰ, ਸਮਾਜ, ਸਿੱਖਿਆ ਲਈ ਜੂਝਣ ਵਾਲੇ ਅਜਿਹੇ ਆਗੂਆਂ ਨੂੰ ਕਿਵੇਂ ਯਾਦ ਕਰਨਾ ਹੈ ਇਹ ਪੰਜਾਬੀ ਸਾਹਿਤ ਸਭਾ ਤੋਂ ਸਿੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ:Panchayat Elections: ਪੰਜਾਬ ਦੇ ਇਸ ਪਿੰਡ ਵਿਚ ਕਿਸੇ ਨੇ ਨਹੀਂ ਭਰੇ ਕਾਗਜ਼, ਜਾਣੋ ਕਾਰਨ
ਸਮਾਗਮ ਦੇ ਮੁੱਖ ਮਹਿਮਾਨ ਡਾ: ਤੇਜ ਰਾਮ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀ ਰਾਜਨੀਤਕ ਆਰਥਿਕ ਤੇ ਸਮਾਜਿਕ ਸਮਝ ਹੀ ਇਸ ਦਰਦ ਤੋਂ ਨਿਜਾਤ ਦਿਵਾ ਸਕਦੀ ਹੈ। ਟੀਚਰਜ ਹੋਮ ਦੇ ਬੁਲਾਰੇ ਸ੍ਰੀ ਲਛਮਣ ਮਲੂਕਾ ਨੇ ਸ੍ਰੀ ਜਗਮੋਹਣ ਕੌਸ਼ਲ ਬਾਰੇ ਬੋਲਦਿਆਂ ਕਿਹਾ ਕਿ ਉਹ ਆਪਣੇ ਆਖ਼ਰੀ ਸਾਹ ਤੱਕ ਅਧਿਆਪਕਾਂ ਤੇ ਆਮ ਲੋਕਾਂ ਲਈ ਜੂਝਦੇ ਰਹੇ, ਕਦੇ ਵੀ ਅਸੂਲ ਛੱਡ ਕੇ ਸਮਝੌਤਾ ਨਹੀਂ ਸੀ ਕੀਤਾ। ਟੀਚਰਜ ਹੋਮ ਦੀ ਨੀਂਹ ਰੱਖਣ ਤੇ ਇਮਾਰਤ ਬਣਾਉਣ ’ਚ ਉਹਨਾਂ ਮੁੱਖ ਭੂਮਿਕਾ ਨਿਭਾਈ, ਸਹੀ ਬੁਨਿਆਦ ਮੈਗਜੀਨ ਕੱਢਿਆ। ਸਾਹਿਤ ਸਭਾ ਦੇ ਪ੍ਰਧਾਨ ਬਣੇ, ਉਹ ਸਭਾ ਦੀ ਰੂਹ ਸਨ। ਪਿੰ: ਘਈ ਦੇ ਜੀਵਨ ਬਾਰੇ ਗੱਲ ਕਰਦਿਆਂ ਸ੍ਰੀ ਦਮਜੀਤ ਦਰਸ਼ਨ ਨੇ ਕਿਹਾ ਕਿ ਉਹ ਸਿੱਖਿਆ, ਸਾਹਿਤ, ਸਮਾਜ ਸੇਵਾ ਦੀ ਦ੍ਰਿਵੈਣੀ ਸਨ। ਉਹ ਟਰੇਡ ਯੂਨੀਅਨਿਸਟ ਹੋਣ ਦੇ ਨਾਲ ਸਾਹਿਤ ਸਭਾ ਦੇ ਮੋਢੀਆਂ ਚੋਂ ਸਨ ਤੇ ਲੰਬਾ ਸਮਾਂ ਪ੍ਰਧਾਨ ਰਹੇ। ਆਪਣੇ ਫੁੱਲਵਾੜੀ ਕਾਲਜ ਦੇ ਵਿਦਿਆਰਥੀਆਂ ਦੇ ਮਨ ਵਿੱਚ ਉਹਨਾਂ ਮਾਰਕਸੀ ਦ੍ਰਿਸਟੀਕੋਣ ਦਾ ਬੀਜ ਬੀਜਿਆ।
ਇਹ ਵੀ ਪੜ੍ਹੋ:ਜਿਮਨੀ ਚੋਣਾਂ: ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਤੇ ਬਰਨਾਲਾ ਤੋਂ ਕੇਵਲ ਢਿੱਲੋਂ ਨੂੰ ਭਾਜਪਾ ਨੇ ਦਿੱਤੀ ਹਰੀ ਝੰਡੀ!
ਪਵਨ ਕੁਮਾਰ ਜਿੰਦਲ ਨੇ ਸ੍ਰੀ ਪਰਿੰਦਾ ਦੇ ਜੀਵਨ ਤੇ ਝਾਤ ਪਾਉਂਦਿਆਂ ਕਿਹਾ ਕਿ ਉਹ ਪ੍ਰਬਤੀ ਹੌਂਸਲੇ ਵਾਲੇ ਸਨ ਅਤੇ ਮਿਰਜਾ ਗਾਲਿਬ ਦੇ ਉਪਾਸ਼ਕ ਸਨ। ਉਹਨਾਂ ਬੈਂਕ ’ਚ ਨੌਕਰੀ ਕੀਤੀ, ਮਾਲ ਵਿਭਾਗ ’ਚ ਤਹਿਸੀਲਦਾਰ ਬਣੇ ਅਤੇ ਸਾਹਿਤ ਸਭਾ ਦੇ ਪ੍ਰਧਾਨ ਦੇ ਅਹੁਦੇ ਤੇ ਰਹਿ ਕੇ ਸਾਹਿਤ ਦੀ ਸੇਵਾ ਵੀ ਕਰਦੇ ਰਹੇ। ਹੋਰ ਸਨਮਾਨਿਤ ਸਖ਼ਸੀਅਤਾਂ ਸ੍ਰੀ ਅਤਰਜੀਤ ਕਹਾਣੀਕਾਰ ਬਾਰੇ ਸ੍ਰੀ ਭੋਲਾ ਸਿੰਘ ਸਮੀਰੀਆ ਨੇ ਅਤੇ ਪਿ੍ਰੰ: ਸੁਖਦੇਵ ਸਿੰਘ ਬਾਰੇ ਲਛਮਣ ਸਿੰਘ ਮਲੂਕਾ ਨੇ ਸਨਮਾਨ ਪੱਤਰ ਪੜ੍ਹਿਆ। ਮਾ: ਬੀਰਬਲ ਦਾਸ ਲਈ ਸ੍ਰੀ ਅਮਰ ਸਿੰਘ ਸਿੱਧੂ, ਕਾ: ਸੰਪੂਰਨ ਸਿੰਘ ਲਈ ਕਾ: ਜਰਨੈਲ ਸਿੰਘ, ਸ੍ਰੀ ਬਲਵੀਰ ਸਿੰਘ ਢਿੱਲੋਂ ਬਾਰੇ ਸ੍ਰੀ ਬਲਵਿੰਦਰ ਸਿੰਘ ਭੁੱਲਰ ਅਤੇ ਮਾ: ਨਸੀਬ ਸਿੰਘ ਬਾਰੇ ਸ੍ਰੀ ਰਮੇਸ ਗਰਗ ਨੇ ਸਨਮਾਨ ਪੱਤਰ ਪੜ੍ਹਿਆ। ਇਸ ਦੌਰਾਨ ਸ੍ਰੀ ਅਮਰਜੀਤ ਸਿੰਘ ਮਾਨ ਦਾ ਕਹਾਣੀ ਸੰਗ੍ਰਹਿ ‘ਧੋਬੀ ਪਟਕਾ’ ਰਿਲੀਜ਼ ਕੀਤਾ ਗਿਆ ਅਤੇ ਆਰਟਿਸਟ ਗੁਰਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਜੁਮੇਵਾਰੀ ਸ੍ਰੀ ਰਣਜੀਤ ਗੌਰਵ ਜਨਰਲ ਸਕੱਤਰ ਨੇ ਨਿਭਾਈ।