Kisan Andolan: ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਵਧੀ, ਹਾਲਚਾਲ ਪੁੱਛਣ ਵਾਲਿਆਂ ਦਾ ਲੱਗਿਆ ਰਿਹਾ ਤਾਂਤਾ

0
184

ਖ਼ਨੌਰੀ, 19 ਦਸੰਬਰ: Kisan Andolan: ਪਿਛਲੇ 23 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਾਤ ਦਿਨ-ਬ-ਦਿਨ ਖ਼ਰਾਬ ਹੋ ਰਹੀ ਹੈ। ਕੈਂਸਰ ਦੇ ਰੋਗ ਤੋਂ ਵੀ ਪੀੜਤ ਚੱਲ ਰਹੇ ਭਾਈ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਨਾਂ ਸਿਰਫ਼ ਕਿਸਾਨਾਂ, ਬਲਕਿ ਸਮੂਹ ਪੰਜਾਬੀਆਂ ਤੇ ਇੱਥੋਂ ਤੱਕ ਦੇਸ ਦੇ ਹੋਰਨਾਂ ਹਿੱਸਿਆਂ ਵਿਚ ਵੀ ਚਿੰਤਾਂ ਪਾਈ ਜਾ ਰਹੀ ਹੈ। ਸੂਚਨਾ ਮੁਤਾਬਕ ਵੀਰਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਹ ਬੇਹੋਸ਼ ਹੋ ਗਏ। ਇਸਤਂੋ ਪਹਿਲਾਂ ਉਨ੍ਹਾਂ ਨੂੰ ਉਲਟੀ ਪਾਈ, ਜਿਸ ਕਾਰਨ ਇੱਥੇ ਹਾਜ਼ਰ ਸਮੂਹ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਇਹ ਵੀ ਪੜ੍ਹੋ ਵਿਦੇਸੋਂ ਪਰਤੇ ਨੌਜਵਾਨ ਦੀ ਘਰ ਪਹੁੰਚਣ ਤੋਂ ਪਹਿਲਾਂ ਹੀ ਸੜਕ ਹਾਦਸੇ ’ਚ ਹੋਈ ਮੌ+ਤ

ਜਿਸਤੋਂ ਤੁਰੰਤ ਬਾਅਦ ਉਨ੍ਹਾਂ ਦੀ ਮਾਲਸ਼ ਅਤੇ ਹੋਰ ਸਹਾਇਤਾ ਦਿੱਤੀ ਗਈ। ਉਧਰ ਸੁਪਰੀਮ ਕੋਰਟ ਵੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸਖ਼ਤ ਹੋ ਗਈ। ਸਰਬਉੱਚ ਅਦਾਲਤ ਵੱਲੋਂ ਭਲਕ ਦੁਪਿਹਰ ਇੱਕ ਵਜੇਂ ਤੱਕ ਕਿਸਾਨ ਆਗੂ ਦੀ ਸਿਹਤ ਨਾਲ ਸਬੰਧਤ ਸਾਰੀਆਂ ਰੀਪੋਰਟਾਂ ਮੰਗਵਾ ਲਈਆਂ ਗਈਆਂ ਹਨ ਤੇ ਨਾਲ ਹੀ ਸਰਕਾਰ ਨੂੰ ਕੋਈ ਵੀ ਢਿੱੱਲ ਨਾ ਵਰਤਣ ਦੀਆਂ ਹਿਦਾਇਤਾਂ ਦਿੱਤੀਆਂ ਹਨ। ਇਸਤੋਂ ਇਲਾਵਾ ਕਿਸਾਨ ਆਗੂ ਦੀ ਚਿੰਤਾਜਨਕ ਸਿਹਤ ਨੂੰ ਦੇਖਦਿਆਂ ਸਿਆਸੀ, ਸਮਾਜਿਕ ਤੇ ਫ਼ਿਲਮੀ ਅਦਾਕਾਰਾਂ ਤੋਂ ਇਲਾਵਾ ਹੋਰਨਾਂ ਸਖ਼ਸੀਅਤਾਂ ਵੱਲੋਂ ਵੀ ਖ਼ਨੌਰੀ ਬਾਰਡਰ ’ਤੇ ਉਨ੍ਹਾਂ ਦਾ ਹਾਲਚਾਲ ਜਾਣਿਆ ਜਾ ਰਿਹਾ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ “ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ” ਬਾਰੇ ਕਿਸਾਨ ਯੂਨੀਅਨਾਂ ਨਾਲ ਅਹਿਮ ਮੀਟਿੰਗ

ਇਸੇ ਕੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਐਮ.ਪੀ ਦੀਪੇਂਦਰ ਹੁੱਡਾ ਦੀ ਅਗਵਾਈ ਹੇਠ ਹਰਿਆਣਾ ਦੇ ਕਾਂਗਰਸ ਨਾਲ ਸਬੰਧਤ ਚਾਰ ਲੋਕ ਸਭਾ ਮੈਂਬਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੀ ਇੱਥੇ ਪੁੱਜੇ। ਕਿਸਾਨ ਆਗੂਆਂ ਵੱਲੋਂ ਲਗਾਤਾਰ ਕਿਸਾਨਾਂ ਸਹਿਤ ਆਮ ਲੋਕਾਂ ਨੂੰ ਇੱਥੈ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here