ਨਿੱਜੀਕਰਨ ਦੀਆਂ ਨੀਤੀਆਂ ਕਾਰਨ ਖਾਲੀ ਹੱਥ ਘਰ ਗਿਆ ਬਲਵੰਤ ਸਿੰਘ:ਜਗਸੀਰ ਭੰਗੂ
ਲਹਿਰਾ ਮੁਹੱਬਤ, 4 ਜਨਵਰੀ: ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਆਗੂ ਹਰਦੀਪ ਸਿੰਘ ਤੱਗੜ ਦੀ ਅਗਵਾਈ ਵਿੱਚ ਮਕੈਨੀਕਲ ਵਰਕਸ਼ਾਪ ਸੈੱਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਬਲਵੰਤ ਸਿੰਘ ਨੂੰ ਸੇਵਾ ਮੁਕਤ ਹੋਣ ਮੌਕੇ ਇੱਕ ਸਾਦੀ ਵਿਦਾਇਗੀ ਪਾਰਟੀ ਕਰਕੇ ਭਰੇ ਮਨ ਨਾਲ ਘਰ ਨੂੰ ਵਿਦਾ ਕੀਤਾ ਗਿਅ। ਇਸ ਮੌਕੇ ਪ੍ਰਧਾਨ ਜਗਰੂਪ ਸਿੰਘ ਲਹਿਰਾ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ,ਕੈਸ਼ੀਅਰ ਲਛਮਣ ਸਿੰਘ ਰਾਮਪੁਰਾ ਨੇ ਕਿਹਾ ਕਿ ਸਾਥੀ ਬਲਵੰਤ ਸਿੰਘ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮਕੈਨੀਕਲ ਵਰਕਸ਼ਾਪ ਸੈੱਲ ਵਿੱਚ 16 ਅਗਸਤ 2010 ਨੂੰ ਬਤੌਰ ਸਕਿਲਡ ਵਰਕਰ (ਫਿਟਰ) ਦੀ ਪੋਸਟ ’ਤੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਵਜੋਂ ਜੁਆਇਨ ਕੀਤਾ ਸੀ ਪ੍ਰੰਤੂ ਕੱਚੇ ਮੁਲਾਜਮਾਂ ਵਿਰੋਧੀ ਸਰਕਾਰ ਦੀਆਂ ਨੀਤੀਆਂ ਕਾਰਨ ਉਸਨੂੰ ਲੋਕ ਸੇਵਾਵਾਂ ਦੇ ਅਦਾਰੇ ਸਰਕਾਰੀ ਥਰਮਲ ਪਲਾਂਟ ਵਿੱਚੋਂ ਇੰਨ੍ਹੇਂ ਸਾਲ ਲਗਾਤਾਰ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਖਾਲੀ ਹੱਥ ਘਰ ਜਾਣਾ ਪਿਆ ਹੈ।
ਸਰਾਬ ਦੀ ਲੋਰ ’ਚ ਹੋਇਆ ਤਕਰਾਰ ਬਣਿਆ ਸੀ ਡੀਐਸਪੀ ਦੇ ਕਤਲ ਦਾ ਕਾਰਨ
ਆਗੂਆਂ ਨੇ ਕਿਹਾ ਬੇਸ਼ੱਕ ਸਾਥੀ ਠੇਕਾ ਮੁਲਾਜ਼ਮਾਂ ਨੇ ਆਪਣੇ ਪਿਆਰੇ ਸਾਥੀ ਨੂੰ ਵਿਦਾਇਗੀ ਪਾਰਟੀ ਮੌਕੇ ਛੋਟੇ-ਛੋਟੇ ਗਿਫਟ ਦੇਕੇ ਸਨਮਾਨਿਤ ਕੀਤਾ ਹੈ, ਪਰ ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਨੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਲੋਕਮਾਰੂ ਨੀਤੀ ਨਾ ਲਿਆਂਦੀ ਹੁੰਦੀ ਤਾਂ ਅੱਜ ਸਾਥੀ ਬਲਵੰਤ ਸਿੰਘ ਨੇ ਇੱਕ ਰੈਗੂਲਰ ਮੁਲਾਜ਼ਮ ਵਜੋਂ ਸੇਵਾ-ਮੁਕਤ ਹੋਕੇ ਘਰ ਜਾਣਾ ਸੀ ਅਤੇ ਬਾਕੀ ਰਹਿੰਦੇ ਜੀਵਨ ਵਸੇਰੇ ਲਈ ਪੈਨਸ਼ਨ ਆਦਿ ਹੋਰ ਸਹੂਲਤਾਂ ਵੀ ਮਿਲਣੀਆਂ ਸੀ, ਪਰ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਅੱਜ ਸਾਥੀ ਬਲਵੰਤ ਸਿੰਘ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਮੌਕੇ ਖਾਲੀ ਹੱਥ ਘਰ ਜਾਣਾ ਪਿਆ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਅਤੇ ਸਮੂਹ ਸਰਕਾਰੀ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ।
Share the post "ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਬਲਵੰਤ ਸਿੰਘ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ"