ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਸਜ਼ਾ

0
85
+2

ਫ਼ਤਹਿਗੜ੍ਹ ਸਾਹਿਬ, 6 ਨਵੰਬਰ: ਸਥਾਨਕ ਜ਼ਿਲ੍ਹਾ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਕਰੀਬ ਚਾਰ ਸਾਲ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁਲਜਮ ਨੂੰ ਪੰਜ ਸਾਲ ਦੀ ਸਜ਼ਾ ਤੇ 10 ਹਜ਼ਾਰ ਜੁਰਮਾਨਾ ਕੀਤਾ ਹੈ। ਮੁਲਜਮ ਸਹਿਜਵੀਰ ਸਿੰਘ ਨਾਭਾ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਉੱਪਰ ਦੋਸ਼ ਹਨ ਕਿ ਉਸਨੇ 12 ਅਗਸਤ 2020 ਨੂੰ ਪਿੰਡ ਤਰਖਾਣ ਮਾਜਰਾ ਅਤੇ ਜੱਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦੀਆਂ ਕੀਤੀਆਂ ਸਨ।

BIG BREAKING: ਬਹੁਜਨ ਸਮਾਜ ਪਾਰਟੀ ਨੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ‘ਚੋਂ ਕੱਢਿਆ ਬਾਹਰ

ਇਸ ਸਬੰਧ ਦੇ ਵਿੱਚ ਥਾਣਾ ਸਰਹੰਦ ਦੀ ਪੁਲਿਸ ਵੱਲੋਂ ਉਸ ਦੇ ਵਿਰੁੱਧ ਮੁਕਦਮਾ ਨੰਬਰ 294 ਅਤੇ 295 ਦਰਜ ਕੀਤਾ ਸੀ। ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਅਤੇ ਉਸ ਤੋਂ ਬਾਅਦ ਕੇਸ ਉੱਪਰ ਹੋਈ ਜਿਰਹਾ ਤੋਂ ਬਾਅਦ ਬੀਤੇ ਕੱਲ ਅਦਾਲਤ ਨੇ ਮੁਲਜਮ ਸਹਿਜਵੀਰ ਨੂੰ ਬੇਅਦਬੀ ਦਾ ਦੋਸ਼ੀ ਮੰਨਦਿਆਂ ਧਾਰਾ 295 ਏ ਦੇ ਵਿੱਚ ਤਿੰਨ ਸਾਲ ਅਤੇ ਆਈਪੀਸੀ ਦੀ ਧਾਰਾ 504 ਦੇ ਵਿੱਚ ਦੋ ਸਾਲ ਦੀ ਸਜ਼ਾ ਅਤੇ 5000 ਰੁਪਏ ਜੁਰਮਾਨਾ ਕੀਤਾ ਹੈ।

ਰਾਜਪਾਲ ਵੱਲੋਂ ਵੀਡੀਸੀ ਮੈਂਬਰਾਂ ਨੂੰ ਦੇਸ਼ ਵਿਰੋਧੀ ਤਾਕਤਾਂ ਖਿਲਾਫ ਲਾਮਬੰਦ ਹੋਣ ਦਾ ਸੱਦਾ

ਇਹ ਸਜ਼ਾਵਾਂ ਦੋਨੋਂ ਹੀ ਮੁਕਦਮਿਆਂ ਵਿੱਚ ਵੱਖ-ਵੱਖ ਕੀਤੀਆਂ ਗਈਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕੀਤਾ ਹੈ ਕਿ ਮੁਲਜਮ ਪਹਿਲਾਂ ਇੱਕ ਧਾਰਾ ਤਹਿਤ ਸਜ਼ਾ ਭੁਗਤੇਗਾ ਅਤੇ ਦੂਜੀ ਸਜ਼ਾ ਧਾਰਾ ਤਹਿਤ ਸੁਣਾਈ ਗਈ ਸਜ਼ਾ ਉਸ ਤੋਂ ਬਾਅਦ ਸ਼ੁਰੂ ਹੋਵੇਗੀ। ਜਿਸ ਤੋਂ ਸਪੱਸ਼ਟ ਹੈ ਕਿ ਇਹ ਸਜ਼ਾਵਾਂ ਅਲੱਗ ਅਲੱਗ ਚੱਲਣਗੀਆਂ।

 

+2

LEAVE A REPLY

Please enter your comment!
Please enter your name here