ਨੀਟ ਦੀ ਪ੍ਰੀਖ੍ਰਿਆ ’ਚ ਅੱਵਲ ਰਹੀ ਹੁਸਨਪ੍ਰੀਤ ਕੌਰ ਦੇ ਪਿਤਾ ਨੂੰ ਡਿਪਟੀ ਕਮਿਸ਼ਨਰ ਨੇ ਭੇਂਟ ਕੀਤਾ ਚੈਕ

0
69

ਬਠਿੰਡਾ, 3 ਜਨਵਰੀ : ਜਿਲ੍ਹੇ ਦੇ ਪਿੰਡ ਬੱਲ੍ਹੋ ਦੀ ਵੈਲਫੇਅਰ ਸੁਸਾਇਟੀ ਸਵ: ਗੁਰਬਚਨ ਸਿੰਘ ਵੱਲੋਂ ਹੋਣਹਾਰ ਵਿਦਿਆਰਥੀਆਂ ਦੇ ਲਈ ਸ਼ੁਰੂ ਕੀਤੀ ਸਕੀਮ ਦੇ ਤਹਿਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਸ਼ੁੱਕਰਵਾਰ ਨੂੰ ਨੀਟ ਦੀ ਪ੍ਰੀਖੀਆ ਵਿਚ ਅੱਵਲ ਰਹਿਣ ਵਾਲੀ ਪਿੰਡ ਬਾਂਡੀ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਦੇ ਪਿਤਾ ਨੂੰ ਤੀਸਰੇ ਸਾਲ ਦੀ ਫੀਸ ਲਈ 1 ਲੱਖ 98 ਹਜਾਰ ਰੁਪਏ ਦਾ ਚੈਕ ਭੇਂਟ ਕੀਤਾ।

ਇਹ ਵੀ ਪੜ੍ਹੋ ਐਸਐਸਪੀ ਨੇ ਡਿਊਟੀ ’ਤੇ ਸੁੱਤੇ ਪਏ ਇੰਸਪੈਕਟਰ ਨੂੰ ਕੀਤਾ ਮੁਅੱਤਲ

ਡਿਪਟੀ ਕਮਿਸ਼ਨਰ ਨੇ ਹੁਸਨਪ੍ਰੀਤ ਕੌਰ ਦੇ ਪਿਤਾ ਚੰਦਨ ਸਿੰਘ ਨੂੰ ਕਿਹਾ ਕਿ ਉਹ ਸਖਤ ਮਿਹਨਤ ਕਰੇ ਤਾਂ ਆਪਣੇ ਉਹ ਤੁਹਾਡੇ ਨਾਮ ਦੇ ਨਾਲ-ਨਾਲ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਸਕੇ। ਇਸ ਮੌਕੇ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਪਿੰਡ ਬੱਲ੍ਹੋ ਦੀ ਵੈਲਫੇਅਰ ਸੁਸਾਇਟੀ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here