ਚੰਡੀਗੜ੍ਹ, 19 ਅਕਤੂੁਬਰ: ਪਿਛਲੇ ਦੋ ਦਿਨਾਂ ਤੋਂ ਸ਼ੋਸਲ ਮੀਡੀਆ ’ਤੇ ਵਾਈਰਲ ਹੋ ਵੀਡੀਓ ਦੇ ਵਿਚ ਚੰਡੀਗੜ੍ਹ ਟ੍ਰਾਂਸਪੋਰਟ ਦੀ ਬੱਸ ਦੇ ਬਾਹਰ ਲਟਕ ਰਹੀ ਸਵਾਰੀ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਸਬੰਧਤ ਬੱਸ ਦੇ ਡਰਾਈਵਰ ਅਤੇ ਕੰਢਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਵੀਡੀਓ ਦੇ ਕਾਰਨ ਚੰਡੀਗੜ੍ਹ ਟ੍ਰਾਂਸਪੋਰਟ ਵਿਭਾਗ ਨੂੰ ਕਾਫ਼ੀ ਨਮੋਸੀ ਝੱਲਣੀ ਪੈ ਰਹੀ ਸੀ। ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਲੰਘੀ 7 ਅਕਤੂਬਰ ਨੂੰ ਇੱਕ ਨੌਜਵਾਨ ਹੱੋਲੋਮਾਜ਼ਰਾ ਤੋਂ ਟ੍ਰਿਬਊਨ ਚੌਕ ਵੱਲ ਜਾਣ ਵਾਲੀ ਸੀਟੀਯੂ ਦੀ ਬੱਸ ’ਤੇ ਚੜ੍ਹਣ ਦੀ ਕੋਸ਼ਿਸ ਕਰ ਰਿਹਾ ਸੀ ਪ੍ਰੰਤੂ ਉਸਤੋਂ ਪਹਿਲਾਂ ਹੀ ਬੱਸ ਦੀ ਤਾਕੀ ਬੰਦ ਹੋ ਗਈ।
ਇਹ ਵੀ ਪੜ੍ਹੋ:Bhai Amritpal Singh and gangster Arsh Dalla ਸਿੱਖ ਆਗੂ ਦੇ ਕ+ਤਲ ਮਾਮਲੇ ’ਚ ਨਾਮਜਦ
ਡਰਾਈਵਰ ਨੇ ਤਾਕੀ ਖੋਲ ਕੇ ਉਕਤ ਸਵਾਰੀ ਨੂੰ ਅੰਦਰ ਕਰਨ ਦੀ ਬਜਾਏ ਬੱਸ ਨੂੰ ਤੋਰ ਲਿਅ ਤੇ ਕਰੀਬ 2 ਕਿਲੋਮੀਟਰ ਤੱਕ ਇਹ ਨੌਜਵਾਨ ਚੱਲਦੀ ਬੱਸ ’ਚ ਤਾਕੀ ਦੇ ਨਾਲ ਬਾਹਰ ਲਮਕਿਆ ਰਿਹਾ। ਹੈਰਾਨੀ ਦੀ ਹੱਦ ਇਹ ਵੀ ਦੱਸੀ ਜਾ ਰਹੀ ਹੈ ਕਿ ਡਰਾਈਵਰ ਨੂੰ ਕੁੱਝ ਕਹਿਣ ਦੀ ਬਜਾਏ ਉਕਤ ਬੱਸ ਦੀ ਮਹਿਲਾ ਕੰਢਕਟਰ ਨੇ ਇਸ ਸਵਾਰੀ ਦੀ ਹਵਾ ਵਿਚ ਲਟਕਦੇ ਹੋਏ ਹੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਬੱਸ ਚੰਡੀਗੜ੍ਹ ਦੇ ਦੋ ਨੰਬਰ ਡਿੱਪੂ ਦੀ ਦੱਸੀ ਜਾ ਰਹੀ ਹੈ। ਫ਼ਿਲਹਾਲ ਦਸਿਆ ਜਾ ਰਿਹਾ ਕਿ ਦੋਨਾਂ ਕੰਢਕਟਰ ਤੇ ਡਰਾਈਵਰ ਨੂੰ ਤਿੰਨ ਮਹੀਨਿਆਂ ਦਾ ਇੱਕ ਨੋਟਿਸ ਜਾਰੀ ਵੀ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਜਵਾਬਤਲਬੀ ਕੀਤੀ ਗਈ ਹੈ।
Share the post "ਸਵਾਰੀ ਦੀ ਜਾਨ ਖ਼ਤਰੇ ’ਚ ਪਾਉਣ ਵਾਲੇ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਢਕਟਰ ਮੁਅੱਤਲ"