ਬਠਿੰਡਾ, 7 ਨਵੰਬਰ: ਵੀਰਵਾਰ ਦੁਪਿਹਰ ਜ਼ਿਲ੍ਹੇ ਦੇ ਤਲਵੰਡੀ ਸਾਬੋ-ਰਾਮਾ ਮੰਡੀ ਰੂਟ ’ਤੇ ਪਿੰਡ ਜੱਜਲ ਕੋਲ ਇੱਕ ਪ੍ਰਾਈਵੇਟ ਬੱਸ ਦੇ ਦਰੱਖਤ ਨਾਲ ਟਕਰਾਉਣ ਕਾਰਨ ਅੱਧੀ ਦਰਜ਼ਨ ਤੋਂ ਵੱਧ ਸਵਾਰੀਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਚੱਲਦੀ ਬੱਸ ਦੌਰਾਨ ਡਰਾਈਵਰ ਨੂੰ ਚੱਕਰ ਆਉਣ ਕਾਰਨ ਵਾਪਰਿਆਂ। ਹਾਦਸਾ ਵਾਪਰਨ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਫ਼ੌਰਸ ਦੇ ਜਵਾਨਾਂ ਅਤੇ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਹੂੁ-ਲੁਹਾਣ ਹੋਈਆਂ ਸਵਾਰੀਆਂ ਤੇ ਡਰਾਈਵਰ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਚੱਲਦੀ ਬੱਸ ਦੇ ਡਰਾਈਵਰ ਨੂੰ ਆਇਆ ਚੱਕਰ, ਦਰੱਖਤ ਨਾਲ ਟਕਰਾਉਣ ਕਾਰਨ ਸਵਾਰੀਆਂ ਹੋਈਆਂ ਜਖ਼ਮੀ"