WhatsApp Image 2024-06-20 at 13.58.11
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਜ਼ਿਲ੍ਹੇਰਾਸ਼ਟਰੀ ਅੰਤਰਰਾਸ਼ਟਰੀ

4 ਜੂਨ ਨੂੰ ਸਿਨੇਮਾਘਰਾਂ ‘ਚ ਲਾਈਵ ਦਿਖਾਏ ਜਾਣਗੇ ਚੋਣ ਨਤੀਜੇ

ਨੈਸ਼ਨਲ ਡੈਸਕ- ਅੱਜ 7ਵੇਂ ਪੜਾਅ ਦੀ ਵੋਟਿੰਗ ਤੋਂ ਬਾਅਦ ਲੋਕ ਸਭਾ ਚੋਣਾਂ ਖਤਮ ਹੋ ਜਾਣਗੀਆਂ।ਅਤੇ ਇਨ੍ਹਾਂ ਚੋਣਾਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। 4 ਜੂਨ ਨੂੰ ਸਪੱਸ਼ਟ ਹੋ ਜਾਵੇਗਾ ਕਿ ਲੋਕਾਂ ਨੇ ਕਿਸ ਲੀਡਰ ਨੂੰ ਚੁਣਿਆ ਹੈ ਅਤੇ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ। ਸੂਤਰਾਂ ਮੁਤਾਬਕ 4 ਜੂਨ ਨੂੰ ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ਦੇ ਸਿਨੇਮਾਘਰਾਂ ’ਚ ਲੋਕਾਂ ਨੂੰ ਲਾਈਵ ਨਤੀਜੇ ਦਿਖਾਏ ਜਾਣਗੇ।ਅਤੇ 4 ਜੂਨ ਨੂੰ ਲੋਕ ਵੋਟਾਂ ਦੀ ਗਿਣਤੀ ਨੂੰ ਲਾਈਵ ਦੇਖ ਸਕਣਗੇ। ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਵਿਚ ਬਹੁਤ ਸਾਰੇ ਸਿਨੇਮਾਘਰਾਂ ਵਿਚ ਲੋਕ ਸਭਾ ਚੋਣ ਨਤੀਜਿਆਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਈਵ ਦਿਖਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਦੇਸ਼ ਵਿਚ ਚੱਲ ਰਹੇ ਸਿਆਸੀ ਮਾਹੌਲ ਨੂੰ ਦੇਖਣ ਦਾ ਮੌਕਾ ਮਿਲੇਗਾ।

ਪੰਜਾਬ ’ਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ

ਇਕ ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਅਨੁਸਾਰ ਮਹਾਰਾਸ਼ਟਰ ਦੇ ਹਰ ਮੂਵੀਮੈਕਸ ਥੀਏਟਰ ’ਚ ਨਤੀਜੇ ਦਿਖਾਏ ਜਾਣਗੇ। ਟਿਕਟ ਦੀ ਕੀਮਤ 99 ਰੁਪਏ ਹੋਵੇਗੀ। ਟਿਕਟਾਂ ਦੀ ਬੁਕਿੰਗ ਬੁੱਕ ਮਾਈ ਸ਼ੋਅ, ਪੇਅ. ਟੀ. ਐੱਮ. ਦੇ ਨਾਲ-ਨਾਲ ਮੂਵੀਮੈਕਸ ਦੀ ਵੈੱਬਸਾਈਟ ਸਮੇਤ ਸਾਰੇ ਬੁਕਿੰਗ ਪਲੇਟਫਾਰਮਾਂ ’ਤੇ ਉਪਲੱਬਧ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ 1 ਜੂਨ ਨੂੰ ਆਖਰੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਵੱਖ-ਵੱਖ ਏਜੰਸੀਆਂ ਸੰਭਾਵਿਤ ਜੇਤੂਆਂ ਦੀ ਭਵਿੱਖਬਾਣੀ ਕਰਦਿਆਂ ਐਗਜ਼ਿਟ ਪੋਲ ਨੰਬਰ ਜਾਰੀ ਕਰਨਾ ਸ਼ੁਰੂ ਕਰ ਦੇਣਗੀਆਂ।ਅਤੇ 4 ਜੂਨ ਨੂੰ ਭਾਰਤੀ ਚੋਣ ਕਮਿਸ਼ਨ ਅੰਤਿਮ ਨਤੀਜੇ ਐਲਾਨ ਕਰੇਗਾ।

Related posts

’ਆਪ’ ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ ’ਚ ਭਰਿਆ ਨਾਮਜ਼ਦਗੀ ਪੱਤਰ

punjabusernewssite

BIG NEWS: ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਕੇਜਰੀਵਾਲ ਨੂੰ ਮਿਲੀ ਅੰਤਰਿਮ ਜ਼ਮਾਨਤ

punjabusernewssite

ਰਾਜਸਥਾਨ ’ਚ ਭਾਜਪਾ ਦਾ ਵੱਡਾ ਫੈਸਲਾ: ਸਿੱਖ ਆਗੂ ਨੂੰ ਚੋਣਾਂ ਤੋਂ ਪਹਿਲਾਂ ਬਣਾਇਆ ਮੰਤਰੀ

punjabusernewssite