ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਜੀ.ਕੇ.ਯੂ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

0
25

👉ਫਾਈਨਲ ਚ 7 ਸੋਨ ਤਗਮਿਆਂ ਤੇ ਲਗਾਉਣਗੀਆਂ ਪੰਚ
ਤਲਵੰਡੀ ਸਾਬੋ, 23 ਦਸੰਬਰ: ਵਾਈਸ-ਚਾਂਸਲਰ ਗੁਰੂ ਕਾਸ਼ੀ ਯੂਨੂਵਰਸਿਟੀ ਡਾ. ਇੰਦਰਜੀਤ ਸਿੰਘ ਦੀ ਰਹਿ-ਨੁਮਾਈ ਹੇਠ ਚੱਲ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ (ਲੜਕੀਆਂ) ਚੈਂਪੀਅਨਸ਼ਿਪ ਵਿੱਚ ਮੇਜ਼ਬਾਨ ਜੀ.ਕੇ.ਯੂ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਸੈਮੀ ਫਾਈਨਲ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਮਵਾਰ 46 ਕਿਲੋ ਭਾਰ ਵਰਗ ਵਿੱਚ ਗੁੱਡੀ ਚੌਧਰੀ ਬੰਸੀ ਲਾਲ ਯੂਨੀਵਰਸਿਟੀ ਭਿਵਾਨੀ, ਮਲਿਕਾ ਮੋਰ ਰਵਿੰਦਰ ਨਾਥ ਟੈਗੋਰ ਯੂਨੀਵਰਸਿਟੀ ਮੱਧ ਪ੍ਰਦੇਸ਼ ,50 ਕਿਲੋ ਭਾਰ ਵਰਗ ਵਿੱਚ ਤਮੰਨਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੰਜਾਬ, ਏਕਤਾ ਸਰੋਜ ਗੁਰੂ ਕਾਸ਼ੀ ਯੂਨੀਵਰਸਿਟੀ,

ਇਹ ਵੀ ਪੜ੍ਹੋ ਦੁਖਦਾਈ ਖ਼ਬਰ: ਭੱਠੇ ਦੀ ਕੰਧ ਡਿੱਗਣ ਕਾਰਨ ਮਜਦੂਰਾਂ ਦੇ ਚਾਰ ਬੱਚਿਆਂ ਦੀ ਹੋਈ ਮੌ+ਤ

52 ਕਿਲੋ ਭਾਰ ਵਰਗ ਵਿੱਚ ਪ੍ਰਿਯੰਕਾ, ਗੁਰੂ ਕਾਸ਼ੀ ਯੂਨੀਵਰਸਿਟੀ, ਮੋਹਨੀ, ਸਪੋਰਟਸ ਯੂਨੀਵਰਸਿਟੀ ਹਰਿਆਣਾ ਸੋਨੀਪਤ, 54 ਕਿਲੋ ਭਾਰ ਵਰਗ ਵਿੱਚ ਹਰਮੀਤ ਕੌਰ, ਗੁਰੂ ਕਾਸ਼ੀ ਯੂਨੀਵਰਸਿਟੀ, ਕੀਰਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, 57 ਕਿਲੋ ਭਾਰ ਵਰਗ ਵਿੱਚ ਨੇਹਾ, ਗੁਰੂ ਕਾਸ਼ੀ ਯੂਨੀਵਰਸਿਟੀ, ਵਿੰਕਾ, ਕੁਰੂਕਸ਼ੇਤਰਾ.ਯੂਨੀਵਰਸਿਟੀ ਕੁਰੂਕਸ਼ੇਤਰਾ, 60 ਕਿਲੋ ਭਾਰ ਵਰਗ ਵਿੱਚ ਨਿਕਿਤਾ ਚਾਂਦ, ਸੋਭਨ ਸਿੰਘ ਜੀਨਾ ਯੂਨੀਵਰਸਿਟੀ ਅਲਮੋੜਾ, ਵਾਗਮੇਰੇ ਵੈਸ਼ਨਵੀ, ਸਵਿਤਰੀ ਫੂਲੇ ਪੂਨੇ ਯੂਨੀਵਰਸਿਟੀ ਪੂਨੇ, 63 ਕਿਲੋ ਭਾਰ ਵਰਗ ਵਿੱਚ ਹੁਦੀਰੋਮ ਅੰਮਬੇਸ਼ਵਰੀ ਦੇਵੀ, ਮਨੀਪੁਰ ਯੂਨੀਵਰਸਿਟੀ ਮਨੀਪੁਰ, ਸਪਨਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, 66 ਕਿਲੋ ਭਾਰ ਵਰਗ ਵਿੱਚ ਲਲਿਤਾ ਗੁਰੂ ਕਾਸ਼ੀ ਯੂਨੀਵਰਸਿਟੀ,

ਇਹ ਵੀ ਪੜ੍ਹੋ ਪੰਜਾਬ ਵਿਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਦੇਸ਼ੀ ਵਿਦਿਆਰਥੀਆਂ ਦੀ ਹੋਈ ਮੌ+ਤ

ਅਰਸ਼ਦੀਪ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, 70 ਕਿਲੋ ਭਾਰ ਵਰਗ ਵਿੱਚ ਸਨੇਹ ਗੁਰੂ ਕਾਸ਼ੀ ਯੂਨੀਵਰਸਿਟੀ, ਪ੍ਰਾਂਜਲ ਯਾਦਵ, ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ, 75 ਕਿਲੋ ਭਾਰ ਵਰਗ ਵਿੱਚ ਨਿਕਿਤਾ ਕੁਮਾਰੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ, ਸ਼ਵੇਤਾ, ਮਹਾਂਰਿਸ਼ੀ ਦਇਆਨੰਦ ਸਰਸਵਤੀ ਯੂਨੀਵਰਸਿਟੀ ਅਜਮੇਰ, 81 ਕਿਲੋ ਭਾਰ ਵਰਗ ਵਿੱਚ ਏਕਤਾ, ਗੁਰੂ ਕਾਸ਼ੀ ਯੂਨੀਵਰਸਿਟੀ, ਨੈਨਾ,ਬਾਬਾ ਮਸਤ ਨਾਥ ਯੂਨੀਵਰਸਿਟੀ ਰੋਹਤਕ, 81 ਕਿਲੋ ਤੋਂ ਜ਼ਿਆਦਾ ਵਰਗ ਵਿੱਚ ਇਪਸਿਤਾ ਵਿਕਰਮ, ਛੱਤਰਪਤੀ ਸਾਹੂਜੀ ਮਹਾਰਾਜ ਯੂਨੀਵਰਸਿਟੀ ਕਾਨਪੁਰ, ਵੰਸ਼ਿਕਾ ਗੋਸੁਆਮੀ, ਹਿਮਾਚਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਆਪਣੇ ਤਗਮੇ ਪੱਕੇ ਕੀਤੇ।

ਇਹ ਵੀ ਪੜ੍ਹੋ ਯੂਪੀ ’ਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਡੀਜੀਪੀ ਨੇ ਵੀ ਜਾਰੀ ਕੀਤਾ ਬਿਆਨ 

ਡਾ. ਸ਼ਰਮਾ ਨੇ ਇਹ ਵੀ ਦੱਸਿਆ ਕਿ ਕੱਲ ਫਾਈਨਲ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡ ਸਮਾਰੋਹ ਵਿੱਚ ਪ੍ਰੋ.(ਡਾ.) ਇੰਦਰਜੀਤ ਸਿੰਘ ਉੱਪ-ਕੁਲਪਤੀ ਤੇ ਪਤਵੰਤਿਆਂ ਵਲੋਂ ਇਨਾਮ ਤਕਸੀਮ ਕੀਤੇ ਜਾਣਗੇ।ਡਾ. ਬਲਵਿੰਦਰ ਕੁਮਾਰ ਸ਼ਰਮਾ, ਡੀਨ ਫੈਕਲਟੀ ਆੱਫ ਫਿਜ਼ੀਕਲ ਐਜੁਕੇਸ਼ਨ ਤੇ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਫਾਈਨਲ ਵਿੱਚ 12 ਸੋਨ, 12 ਚਾਂਦੀ ਤੇ 24 ਕਾਂਸੇ ਦੇ ਤਗਮਿਆਂ ਦਾ ਫੈਸਲਾ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਲਈ ਜੀ.ਕੇ.ਯੂ. ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਇਹ ਵੀ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ 166 ਯੂਨੀਵਰਸਿਟੀਆਂ ਦੇ ਲਗਭਗ 1200 ਖਿਡਾਰੀਆਂ ਨੇ ਸ਼ਿਰਕਤ ਕੀਤੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here