ਬਠਿੰਡਾ ਦੀ ਨਾਮੀ ਧਾਰਮਿਕ ਸੰਸਥਾ ‘ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ’ ਦੀਆਂ ਚੋਣਾਂ ਨੂੰ ਲੈ ਕੇ ਮੈਦਾਨ ਭਖਿਆ

0
731
+1

👉30 ਮਾਰਚ ਨੂੰ ਪੈਣਗੀਆਂ ਵੋਟਾਂ, ਕੁੱਲ 7 ਉਮੀਦਵਾਰ ਮੈਦਾਨ ’ਚ ਡਟੇ, 11075 ਵੋਟਰ ਕਰਨਗੇ ਵੋਟ ਦਾ ਇਸਤੇਮਾਲ
Bathinda News: ਬਠਿੰਡਾ ਸ਼ਹਿਰ ਦੀ ਇਤਿਹਾਸਕ ਧਾਰਮਿਕ ਸੰਸਥਾ ‘ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਰਜਿ:’ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਆਪਣੇ ਸਮੇਂ ਤੋਂ ਕਰੀਬ ਇੱਕ ਸਾਲ ਬਾਅਦ ਪਛੜ ਕੇ ਆਗਾਮੀ 30 ਮਾਰਚ ਨੂੰ ਹੋ ਰਹੀਆਂ ਇੰਨ੍ਹਾਂ ਚੋਣਾਂ ਦੇ ਲਈ ਕੁੱਲ 7 ਉਮੀਦਵਾਰ ਮੈਦਾਨ ਵਿਚ ਡਟੇ ਹੋਏ ਹਨ, ਜਿੰਨ੍ਹਾਂ ਵਿਚਂੋਂ ਕਿਸੇ ਇੱਕ ਨੂੰ ਇਸ ਸੰਸਥਾ ਦੇ ਕੁੱਲ 11,075 ਵੋਟਰ ਚੁਣਨਗੇ। ਹਰ ਉਮੀਦਵਾਰ ਵੱਲੋਂ ਆਪੋ-ਆਪਣੇ ਤਰੀਕੇ ਨਾਲ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਪੰਜਾਬ ਪੁਲਿਸ 450 ਕਿਸਾਨਾਂ ਨੂੰ ਅੱਜ ਕਰੇਗੀ ਰਿਹਾਅ, ਕੁੱਲ 800 ਕਿਸਾਨ ਲਏ ਸਨ ਹਿਰਾਸਤ ’ਚ: ਆਈਜੀ ਡਾ ਗਿੱਲ 

ਇੰਨ੍ਹਾਂ ਚੋਣਾਂ ਵਿਚ ਇਸ ਸੰਸਥਾ ਦੇ ਕਈ ਵਾਰ ਪ੍ਰਧਾਨ ਰਹਿ ਚੁੱਕੇ ਰਜਿੰਦਰ ਸਿੰਘ ਸਿੱਧੂ ਤਂੋ ਇਲਾਵਾ ਹਰਦੀਪਕ ਸਿੰਘ, ਹਰਸੁਖਜਿੰਦਰਪਾਲ ਸਿੰਘ , ਬਿਸ਼ਨ ਸਿੰਘ, ਸਰੂਪ ਸਿੰਘ, ਲਖਵਿੰਦਰ ਸਿੰਘ ਤੇ ਲਲਿਤ ਸਿੰਘ ਮੈਦਾਨ ਵਿਚ ਹਨ। ਇੱਥੈ ਜਿਕਰ ਕਰਨਾ ਬਣਦਾ ਹੈ ਕਿ ਖ਼ਾਲਸਾ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਠਿੰਡਾ ਸ਼ਹਿਰ ਦਾ ਗੁਰਦੂਆਰਾ ਸਿੰਘ ਸਭਾ ਤੋਂ ਇਲਾਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਦੇਵ ਗਰਲਜ਼ ਕਾਲਜ਼ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ਼ ਚਲਾਇਆ ਜਾਂਦਾ ਹੈ। ਪ੍ਰਬੰਧਕੀ ਕਮੇਟੀ ਦੇ ਵਿਚ ਪੰਜ ਸਾਲਾਂ ਲਈ ਚੋਣ ਇਕੱਲਿਆ ਪ੍ਰਧਾਨ ਦੀ ਹੀ ਹੁੰਦੀ ਹੈ ਜਦਕਿ ਉਸਤੋਂ ਬਾਅਦ ਬਾਕੀ ਅਹੁੱਦੇਦਾਰਾਂ ਨੂੰ ਨਿਯੁਕਤ ਕੀਤਾ ਜਾਂਦਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here