ਬਠਿੰਡਾ, 5 ਅਗਸਤ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਘੁੰਮਣ ਕਲਾਂ-ਮਾਨਸਾ ਬਠਿੰਡਾ ਰੋਡ ’ਤੇ ਲੱਗਿਆ ਗੈਰ ਕਾਨੂੰਨੀ ਟੋਲ ਪਲਾਜਾ ਢਾਉਣ ਲਈ ਲੱਗਿਆ ਧਰਨਾ ਚੌਥੇ ਦਿਨ ਵਿੱਚ ਪਹੁੰਚ ਗਿਆ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਰੇਸ਼ਮ ਯਾਤਰੀ, ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ, ਬਲਵਿੰਦਰ ਸਿੰਘ ਜੋਧਪੁਰ ਪਾਖਰ ਨੇ ਦੱਸਿਆ ਕਿ ਅੱਜ ਜੋ ਪ੍ਰਸ਼ਾਸਨ ਨਾਲ ਪਲਾਜ਼ੇ ਸਬੰਧੀ ਮੀਟਿੰਗ ਹੋਈ ਸੀ ਅਤੇ ਮੀਟਿੰਗ ਦੌਰਾਨ ਦੋਨਾਂ ਧਿਰਾਂ ਵਿੱਚ ਖੁੱਲ ਕੇ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਟੋਲ ਪਲਾਜਾ ਦਾ ਬਕਾਇਆ ਮਟੀਰੀਅਲ ਹਟਾਉਣ ਬਾਰੇ ਵਿਚਾਰ ਕੀਤਾ ਸੀ। ਪਰ ਬਾਅਦ ਵਿੱਚ ਪ੍ਰਸ਼ਾਸਨ ਆਪਣੀ ਗੱਲ ਤੋਂ ਭੱਜ ਗਿਆ।
’ਤੇ ਆਖ਼ਰ ਮੋੜਾਂ ਵਾਲਾ ‘ਕੱਦੂ’ ਵਿਜੀਲੈਂਸ ਦੇ ਪਤੀਲੇ ’ਚ ਰਿੰਨਿਆ ਹੀ ਗਿਆ!
ਇਸ ਤੋਂ ਬਾਅਦ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਮੀਟਿੰਗ ਕਰਕੇ 8 ਅਗਸਤ ਨੂੰ ਟੋਲ ਪਲਾਜਾ ਦਾ ਬਕਾਇਆ ਹਿੱਸਾ ਸੜਕ ਤੋਂ ਹਟਾਉਣ ਬਾਰੇ ਵੱਡੇ ਇਕੱਠ ਦਾ ਐਲਾਨ ਕੀਤਾ। ਇਸ ਮੌਕੇ ਕੁਲਵੰਤ ਸਿੰਘ ਨਹੀਆਂ ਵਾਲਾ, ਬਲਜੀਤ ਬਠਿੰਡਾ, ਗੁਰਜਿੰਦਰ ਸਿੰਘ ਝੁੰਬਾਂ, ਸੁਖਦੇਵ ਸਿੰਘ ਕੋਟਲੀ, ਰਾਜਾ ਸਿੰਘ ਘੁੰਮਣ ਕਲਾਂ, ਇਕਬਾਲ ਸਿੰਘ ਮੈਸਰਖਾਨਾ, ਭੋਲਾ ਸਿੰਘ ਚੜਤ ਸਿੰਘ ਮੋੜ, ਕਰਨੈਲ ਸਿੰਘ ਯਾਤਰੀ, ਬਲਕਾਰ ਸਿੰਘ ਸੰਦੋਹਾ, ਹਰਪ੍ਰੀਤ ਸਿੰਘ ਬੁਰਜ, ਬਹਾਦਰ ਸਿੰਘ ਥੰਮਣਗੜ, ਪ੍ਰਗਟ ਸਿੰਘ ਕੁੱਤੀਵਾਲਾ, ਮਲਕੀਤ ਸਿੰਘ ਜੋਧਪੁਰ, ਮੱਘਰ ਸਿੰਘ ਘੁੰਮਣ ਖੁਰਦ, ਜੱਗਾ ਸਿੰਘ ਮੋੜਕਲਾ, ਦਰਸ਼ਨ ਸਿੰਘ ਮੌੜ ਖੁਰਦ, ਪਾਲ ਸਿੰਘ ਭਾਈ ਬਖ਼ਤੌਰ ਆਦਿ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Share the post "ਘੁੰਮਣ ਕਲਾਂ ਟੋਲ ਪਲਾਜ਼ੇ ਦੇ ਬਕਾਇਆ ਹਿੱਸੇ ਨੂੰ ਹਟਾਉਣ ਲਈ ਕਿਸਾਨ ਜਥੇਬੰਦੀ ਨੇ ਸੱਦੀ ਮੀਟਿੰਗ"