
ਸਿਕਾਇਤ ਤੋਂ ਬਾਅਦ ਮਹਿਲਾ ਦੇ ਸਹੁਰੇ ਘਰ ਦੀ ਕੀਤੀ ਭੰਨਤੋੜ
Gurdaspur News: ਜ਼ਿਲ੍ਹੇ ਦੇ ਇੱਕ ਪਿੰਡ ਰਾਮਨਗਰ ’ਚ ਵਾਪਰੀ ਇੱਕ ਘਟਨਾ ਦੀ ਇਲਾਕੇ ’ਚ ਭਾਰੀ ਚਰਚਾ ਹੈ। ਇੱਥੇ ਪਿੰਡ ਦਾ ਇੱਕ ਗੁਆਂਢੀ ਨੌਜਵਾਨ ‘ਯਾਰ-ਮਾਰ’ ਕਰਦਿਆਂ ਆਪਣੀ ਗੁਆਂਢਣ ਨੂੰ ਲੈ ਕੇ ਫ਼ੁਰਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਗੁਆਂਢਣ ਨੂੰ ਭਜਾਉਣ ਵਾਲਾ ਨੌਜਵਾਨ ਖ਼ੁਦ ਤਿੰਨ ਧੀਆਂ ਦਾ ਬਾਪ ਹੈ ਅਤੇ ਗੁਆਂਢਣ ਵੀ ਦੋ ਬੱਚਿਆਂ (ਮੁੰਡਾ-ਕੁੜੀ) ਦੀ ਮਾਂ ਹੈ।
ਇਹ ਵੀ ਪੜ੍ਹੋ ਫ਼ਰੀਦਕੋਟ ਦੇ ਨਾਮੀ ਸਕੂਲ ਅੱਗੇ ਕਾਰ ਨੂੰ ਲੱਗੀ ਅੱਗ
ਇੱਕ ਵੱਡੀ ਗੱਲ ਇਹ ਵੀ ਹੈ ਕਿ ਊਕਤ ਨੌਜਵਾਨ ਦੀ ਗੁਆਂਢਣ ਮਹਿਲਾ ਦੇ ਘਰ ਵਾਲੇ ਅਤੇ ਉਸਦੇ ਛੋਟੇ ਭਰਾ ਨਾਲ ਗੂੜੀ ਯਾਰੀ ਸੀ ਜਦਕਿ ਮਹਿਲਾ ਦਾ ਪਤੀ ਰੋਜ਼ੀ-ਰੋਟੀ ਲਈ ਡੁਬਈ ਗਿਆ ਹੋਇਆ ਹੈ। ਗੁਆਂਢਣ ਨੂੰ ਭਜਾਉਣ ਵਾਲਾ ਨੌਜਵਾਨ ਕਚਿਹਰੀਆਂ ਵਿਚ ਪ੍ਰਾਈਵੇਟ ਕੰਮ ਕਰਦਾ ਹੈ। ਪੀੜਤ ਪ੍ਰਵਾਰ ਦੀ ਸੱਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਇਹ ਵੀ ਦੋਸ਼ ਲਗਾਇਆ ਕਿ ਜਦ ਉਨ੍ਹਾਂ ਇਸ ਘਟਨਾ ਦੀ ਪੁਲਿਸ ਕੋਲ ਸਿਕਾਇਤ ਕੀਤੀ ਤਾਂਉਕਤ ਨੌਜਵਾਨ ਦੇ ਪ੍ਰਵਾਰਕ ਮੈਂਬਰਾਂ ਅਤੇ ਉਸਦੇ ਦੋਸਤਾਂ ਨੇ ਨੂੰਹ ਦੇ ਘਰ ਆ ਕੇ ਭੰਨਤੋੜ ਕੀਤੀ ਹੈ ਅਤੇ ਨਾਲ ਹੀ ਮੁੜ ਸਿਕਾਇਤ ਕਰਨ ‘ਤੇ ਨਤੀਜ਼ੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ ਜਾਗੋ ਸਮਾਗਮ ’ਚ ਹੋਏ ਹਵਾਈ ਫ਼ਾਈਰ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਦੀ ਹੋਈ ਮੌ+ਤ ਦਾ ਮਾਮਲਾ ਗਰਮਾਇਆ, ਦੇਖੋ ਵੀਡੀਓ
ਉਨ੍ਹਾਂ ਦਸਿਆ ਕਿ ਉਕਤ ਨੌਜਵਾਨ ਉਸਦੇ ਲੜਕਿਆ ਨਾਲ ਦੋਸਤੀ ਪਾਈ ਹੋਈ ਸੀ ਤੇ ਅਕਸਰ ਹੀ ਸਾਡੇ ਘਰ ਆਉਂਦਾ ਸੀ ਪ੍ਰੰਤੂ ਬਾਅਦ ਵਿਚ ਯਾਰ-ਪਾਰ ਕਰਦਿਆਂ ਇਹ ਕਾਰਾ ਕਰ ਦਿੱਤਾ। ਉਸਨੇ ਦਸਿਆ ਕਿ 15 ਫ਼ਰਵਰੀ ਨੂੰ ਉਨ੍ਹਾਂ ਦੀ ਨੂੰਹ ਆਪਣੇ ਪੇਕੇ ਪਿੰਡ ਜਾਗੋਵਾਲ ਵਿਖੇ ਗਈ ਸੀ ਤੇ ਉਥੋ ਹੀ ਇਹ ਨੌਜਵਾਨ ਭਜਾ ਕੇ ਲੈ ਗਿਆ। ਪਿੰਡ ਦੀ ਮਹਿਲਾ ਸਰਪੰਚ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਮੁਲਜਮਾਂ ਨੂੰ ਬਖ਼ਸਿਆ ਨਹੀਂ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਤਿੰਨ ਬੱਚਿਆ ਦਾ ‘ਬਾਪ’, ਦੋ ਬੱਚਿਆ ਦੀ ‘ਮਾਂ’ ਗੁਆਂਢਣ ਨੂੰ ਲੈ ਕੇ ਹੋਇਆ ਫ਼ੁਰਰ…"
ਇੰਨਾਂ ਖਬਰਾਂ 'ਤੇ ਵੀ ਮਾਰੋਂ ਝਾਤ




