Bathinda News: ਬਠਿੰਡਾ ਦੇ ਨਾਮੀ ਸਰਕਾਰੀ ਸਕੂਲ ਵਿਚ ਅਧਿਆਪਕਾਂ ਦੀ ਆਪਸੀ ਚੱਲ ਰਹੀ ਲੜਾਈ ਮੰਗਲਵਾਰ ਨੂੰ ਸੜਕਾਂ ‘ਤੇ ਆ ਗਈ, ਜਿਸਨੇ ਸਰਕਾਰ ਦੀ ਸਿੱਖਿਆ ਮੁਹਿੰਮ ਨੂੰ ਵੱਡੀ ਢਾਹ ਲਗਾਈ ਹੈ। ਇਸ ਦੌਰਾਨ ਇੱਕ-ਦੂਜੇ ਵਿਰੁਧ ਸਕੂਲ ਦੇ ਸਾਹਮਣੇ ਸਥਿਤ ਸ਼ਹਿਰ ਦੀ ਸਭ ਤੋਂ ਵਿਅਸਤ ਮਾਲ ਰੋਡ ਉਪਰ ਧਰਨੇ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਜਿੱਥੇ ਮੌਕੇ ‘ਤੇ ਪੁਲਿਸ ਪੁੱਜੀ, ਉਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਵੀ ਪੁੱਜ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਵੱਡੀ ਗੱਲ ਇਹ ਹੈ ਕਿ 108 ਅਧਿਆਪਕਾਂ ਦੇ ਸਟਾਫ਼ ਵਾਲੇ ਇਸ ਸਕੂਲ ਵਿਚ ਜਿੱਥੇ ਇੱਕ ਮਹਿਲਾ ਅਧਿਆਪਕ ਇੱਕ ਪਾਸੇ ਹੈ, ਉਥੇ ਦੂਜੇ ਪਾਸੇ ਉਸਦੇ ਵਿਰੋਧ ‘ਚ ਜਿਆਦਾਤਰ ਸਟਾਫ਼ ਡਟਿਆ ਹੋਇਆ। ਮੌਕੇ ‘ਤੇ ਜਾ ਇਕੱਤਰ ਜਾਣਕਾਰੀ ਮੁਤਾਬਕ ਮਾਰਚ 2024 ਤੋਂ ਇਸ ਸਕੂਲ ਦੇ ਵਿਚ ਇੱਕ ਹਿੰਦੀ ਅਧਿਆਪਕਾ ਸੁਨੀਤਾ ਕੋਬੋਜ਼ ਦੀ ਬਦਲੀ ਹੋਈ ਸੀ, ਜਿਸਦੇ ਨਾਲ ਪਿਛਲੇ ਕੁੱਝ ਸਮੇਂ ਤੋਂ ਸਟਾਫ਼ ਦੇ ਕੁੱਝ ਮੈਂਬਰਾਂ ਦਾ ਇੱਟ-ਖੜੱਕਾ ਚੱਲ ਰਿਹਾ।
ਇਹ ਵੀ ਪੜ੍ਹੋ ਪੰਜਾਬ ਵਾਚ ਕੰਪਨੀ ਦੇ ਦਫ਼ਤਰ ‘ਤੇ ਗੋ+ਲੀ+ਆਂ ਚਲਾਉਣ ਵਾਲੇ ਦਾ ਪੁਲਿਸ ਨੇ ਕੀਤਾ Encounter
ਹਾਲਾਂਕਿ ਦੋਨਾਂ ਧਿਰਾਂ ਵੱਲੋਂ ਹੀ ਇੱਕ ਦੂਜੇ ਵਿਰੁਧ ਗੰਭੀਰ ਦੋਸ਼ ਲਗਾਏ ਜਾ ਰਹੇ ਹਨ, ਜਿਸਦੇ ਵਿਚ ਇਸ ਮਹਿਲਾ ਅਧਿਆਪਕਾ ਵੱਲੋਂ ਪ੍ਰਿੰਸੀਪਲ ਉਪਰ ਲੋਕਲ ਸਟਾਫ਼ ਦਾ ਪੱਖ ਪੂਰਨ ਅਤੇ ਉਸਦੇ ਨਾਲ ਵਿਤਕਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਦੂਜੇ ਪਾਸੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਕਤ ਮਹਿਲਾ ਅਧਿਆਪਕਾ ਸਕੂਲ ਸਮੇਂ ਤੋਂ ਅਕਸਰ ਲੇਟ ਆਉਂਦੀ ਹੈ ਤੇ ਮੁੜ ਕੇ ਐਡਜੇਸਮੈਂਟ ਲਈ ਦਬਾਅ ਬਣਾਉਂਦੀ ਹੈ। ਇਸਤੋਂ ਇਲਾਵਾ ਸਟਾਫ਼ ਨਾਲ ਕੋਈ ਤਕਰਾਰ ਹੋਣ ਦੀ ਸੂਰਤ ਵਿਚ ਪੁਲਿਸ ਨੂੰ ਫ਼ੋਨ ਕਰਕੇ ਬੁਲਾ ਲੈਂਦੀ ਹੈ, ਜਿਸ ਕਾਰਨ ਸਕੂਲ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ। ਸੂਚਨਾ ਮੁਤਾਬਕ ਅੱਜ ਵੀ ਉਕਤ ਮਹਿਲਾ ਅਧਿਆਪਕਾ ਅਤੇ ਪ੍ਰਿੰਸੀਪਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸਤੋਂ ਬਾਅਦ ਉਕਤ ਅਧਿਆਪਕਾ ਨੇ ਪੁਲਿਸ ਨੂੰ ਸਿਕਾਇਤ ਕਰ ਦਿੱਤੀ।
ਇਹ ਵੀ ਪੜ੍ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦਾ ਕਮਾਲ; ਬਿਨ੍ਹਾਂ ਡਰਾਈਵਰ ਤੋਂ ਚੱਲਣ ਵਾਲਾ ਟਰੈਕਟਰ ਬਣਾਇਆ , ਦੇਖੋ ਵੀਡੀਓ
ਇਸ ਗੱਲ ਦਾ ਪਤਾ ਲੱਗਦੇ ਹੀ ਦੂਜੇ ਸਟਾਫ਼ ਨੇ ਇਸ ਮਹਿਲਾ ਨੂੰ ਸਕੂਲ ਵਿਚੋਂ ਬਦਲਣ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ। ਜਿਸਦੇ ਕਾਰਨ ਰੋਡ ਬਲਾਕ ਹੋ ਗਈ। ਆਪਣੇ ਵਿਰੁਧ ਲੱਗੇ ਧਰਨੇ ਦਾ ਪਤਾ ਲੱਗਦੇ ਹੀ ਮਹਿਲਾ ਅਧਿਆਪਕਾ ਸੁਨੀਤਾ ਕੰਬੋਜ਼ ਨੇ ਵੀ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਅਧਿਕਾਰੀਆਂ ਤੇ ਤਹਿਸੀਲਦਾਰ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਮਮਤਾ ਸੇਠੀ ਵੀ ਮੌਕੇ ‘ਤੇ ਪੁੱਜੇ ਅਤੇ ਦੋਨਾਂ ਧਿਰਾਂ ਨੂੰ ਸਮਝਾ ਬੁਝਾ ਕੇ ਧਰਨਾ ਖ਼ਤਮ ਕਰਵਾਇਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਸਿਆ ਕਿ ਫ਼ਿਲਹਾਲ ਮਾਮਲਾ ਹੱਲ ਕਰ ਲਿਆ ਗਿਆ ਹੈ ਤੇ ਹਿੰਦੀ ਅਧਿਆਪਕਾ ਸੁਨੀਤਾ ਕੰਬੋਜ਼ ਦਾ ਡੈਪੁਟੇਸ਼ਨ ਕਿਸੇ ਹੋਰ ਸਕੂਲ ਵਿਚ ਕੀਤਾ ਜਾ ਰਿਹਾ ਤੇ ਨਾਲ ਹੀ ਇਸ ਸਾਰੇ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਤੇ ਉਸਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


