👉ਤਿੰਨ ਸਿੱਖ ਉਮੀਦਵਾਰਾਂ ਨੂੰ ਵੀ ਦਿੱਤੀਆਂ ਟਿਕਟਾਂ
ਨਵੀਂ ਦਿੱਲੀ, 4 ਜਨਵਰੀ: ਸੰਭਾਵਿਤ ਤੌਰ ’ਤੇ ਅਗਲੇ ਮਹੀਨੇ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਆਪਣੇ 29 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਦੇ ਵਿਚ ਪਾਰਟੀ ਦੇ ਵੱਡੇ ਚਿਹਰੇ ਰਹੇ ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਨੂੰ ਆਪ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੇ ਮੁਕਾਬਲੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ ਪੰਜਾਬ ’ਚ ਤੜਕਸਾਰ ਦੋ ਨੌਜਵਾਨਾਂ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ, ਮੁਲਜਮ ਸੀ ਮ੍ਰਿ.ਤਕਾਂ ਦਾ ਹੀ ਦੋਸਤ
ਇਸਤੋਂ ਇਲਾਵਾ ਭਾਜਪਾ ਦੇ ਦਿੱਲੀ ਵਿਚ ਸਿੱਖ ਚਿਹਰੇ ਮਨਜਿੰਦਰ ਸਿੰਘ ਸਿਰਸਾ ਨੂੰ ਮੁੜ ਤੀਜ਼ੀ ਵਾਰ ਰਾਜੌਰੀ ਗਾਰਡਨ ਤੋਂ ਟਿਕਟ ਦਿੱਤੀ ਹੈ। ਭਾਜਪਾ ਵੱਲੋਂ ਜਿੰਨ੍ਹਾਂ ਹੋਰ ਸਿੱਖ ਉਮੀਦਵਾਰਾਂ ਨੂੰ ਚੋਣ ਲੜਾਈ ਜਾ ਰਹੀ ਹੈ, ਉਨ੍ਹਾਂ ਦੇ ਵਿਚ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੂੰ ਗਾਂਧੀ ਨਗਰ ਅਤੇ ਤਰਵਿੰਦਰ ਸਿੰਘ ਮਰਵਾਹ ਨੂੰ ਜੰਗਪੁਰਾ ਹਲਕਾ ਸ਼ਾਮਲ ਹੈ।
ਇਹ ਵੀ ਪੜ੍ਹੋ ਖਨੌਰੀ ਬਾਰਡਰ ਤੇ ਟੋਹਾਣਾ ਵਿਚ ਕਿਸਾਨ ਮਹਾਂਪੰਚਾਇਤ ਅੱਜ, ਕੇਂਦਰੀ ਮੰਤਰੀ ਨੇ ਵੀ ਸੱਦੀ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ
ਇਸਤੋਂ ਇਲਾਵਾ ਭਾਜਪਾ ਵੱਲੋਂ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਦੇ ਵਿਰੁਧ ਕਾਲਕਾ ਜੀ ਹਲਕੇ ਤੋਂ ਰਮੇਸ਼ ਬਿਧੂਰੀ ਨੂੰ ਟਿਕਟ ਦਿੱਤੀ ਗਈ ਹੈ। ਗੌਰਤਲਬ ਹੈ ਕਿ ਇਸੇ ਹਲਕੇ ਤੋਂ ਬੀਤੇ ਕੱਲ ਕਾਂਗਰਸ ਪਾਰਟੀ ਨੇ ਆਪਣੀ ਮਹਿਲਾ ਵਿੰਗ ਦੀ ਪ੍ਰਧਾਨ ਅਲਕਾ ਲਾਂਬਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਹੁਣ ਤੱਕ ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਲਈ ਆਮ ਆਦਮੀ ਪਾਰਟੀ 70, ਕਾਂਗਰਸ 48 ਅਤੇ ਭਾਜਪਾ 29 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਪਹਿਲੀ ਲਿਸਟ, ਦੇਖੋ ਕੇਜ਼ਰੀਵਾਲ ਦੇ ਮੁਕਾਬਲੇ ਕਿਸਨੂੰ ਦਿੱਤੀ ਟਿਕਟ"