ਬਠਿੰਡਾ, 14 ਦਸੰਬਰ: Bathinda News: ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੇ ਸਲਾਨਾ ਪ੍ਰੋਗਰਾਮ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ ( ਸੈ ਸਿੱ.) ਬਠਿੰਡਾ ਸ਼ਿਵਪਾਲ ਗੋਇਲ ਦੇ ਹੁਕਮਾਂ ’ਤੇ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਲਗਾਇਆ ਗਿਆ ਚਾਰ ਰੋਜ਼ਾ ਤ੍ਰਿਤੀਆ ਸੋਪਾਨ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ। ਅੰਮ੍ਰਿਤਪਾਲ ਸਿੰਘ ਬਰਾੜ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਵਿੱਚ 9 ਸਕੂਲਾਂ ਦੇ ਸਵਾ ਸੌ ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ।
ਇਹ ਵੀ ਪੜ੍ਹੋ Bathinda News: ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹ ਕਰਨ ਵਾਲੇ ਚਾਰ ਕਾਬੂ, ਖੋਹ ਕੀਤੀ ਰਾਸ਼ੀ ਤੇ ਕਾਰ ਵੀ ਕੀਤੀ ਬਰਾਮਦ
ਸਕਾਉਟ ਮਾਸਟਰ ਮਹਿੰਦਰ ਸਿੰਘ ਅਤੇ ਗੁਰਮੇਲ ਸਿੰਘ ਬੇਗਾ ਨੇ ਤੀਜੇ ਅਤੇ ਚੌਥੇ ਦਿਨ ਦੀਆਂ ਮੁੱਖ ਕਿਰਿਆਵਾਂ ਕਰਵਾਉਂਦਿਆਂ ਮਾਰਚ ਪਾਸਟ ਅਤੇ ਫਸਟ ਏਡ ਦੀਆ ਬਰੀਕੀਆਂ ਬਾਰੇ ਜਾਣੂ ਕਰਵਾਇਆ । ਮੈਡਮ ਗੁਲਵਿੰਦਰ ਕੌਰ ਅਤੇ ਮੈਡਮ ਪਰਮਜੀਤ ਕੌਰ ਕਲੇਰ ਨੇ ਵਿਦਿਆਰਥੀਆਂ ਨੂੰ ਸਕਾਉਟ ਖੇਡਾਂ ਕਰਵਾਈਆ, ਜਿੰਨ੍ਹਾਂ ਦਾ ਵਿਦਿਆਰਥੀਆਂ ਨੇ ਭਰਪੂਰ ਲੁਤਫ ਲਿਆ। ਕੈਂਪ ਦੇ ਅੰਤਿਮ ਦਿਨ ਵਿਦਿਆਰਥੀਆਂ ਨੇ ਵੱਖ ਵੱਖ ਪੈਟਰੋਲਾ ਅਨੁਸਾਰ ’ਸੈਲਟਰ ਬਣਾਉਣ’ ਦੀ ਗਤੀ ਵਿਧੀ ਕੀਤੀ।
ਇਹ ਵੀ ਪੜ੍ਹੋ ਕਿਸਾਨਾਂ ’ਤੇ ਹਰਿਆਣਾ ਪੁਲਿਸ ਨੇ ਮੁੜ ਸੁੱਟੇ ਅੱਥਰੂ ਗੈਸ ਦੇ ਗੋਲੇ, ਮਾਰੀਆਂ ਪਾਣੀ ਦੀਆਂ ਵੁਛਾੜਾਂ
ਪ੍ਰਿੰ. ਕੁਲਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸਾਰੇ ਸੈਲਟਰਾਂ ਦਾ ਮੁਆਇਨਾ ਕੀਤਾ ਗਿਆ। ਇਸ ਸੈਲਟਰ ਮੁਕਾਬਲੇ ਵਿੱਚ ਸ.ਸ.ਸ.ਸ. ਸੰਜੇ ਨਗਰ ਬਠਿੰਡਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਚਾਰ ਦਿਨ ਸੁੱਚਜਾ ਕੰਮ ਕਰਨ ਵਾਲੇ ਗੁਰਨੂਰ ਸਿੰਘ ਬੈਸਟ ਸਕਾਊਟ ਅਤੇ ਸ਼ਗੁਨ ਨੂੰ ਬੈਸਟ ਗਾਈਡ ਦਾ ਸਨਮਾਨ ਦਿੱਤਾ ਗਿਆ। ਇਸ ਕੈਂਪ ਨੂੰ ਨੇਪਰੇ ਚਾੜ੍ਹਣ ਲਈ ਲੈਕਚਰਾਰ ਸਰਬਜੀਤ ਸ਼ਰਮਾ, ਮੈਡਮ ਰਜਨੀ ਗੁਪਤਾ ਅਤੇ ਅਮਰਿੰਦਰ ਸਿੰਘ ਨੇ ਵੀ ਭਰਪੂਰ ਸਹਿਯੋਗ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Bathinda News: ਭਾਰਤ ਸਕਾਊਟ ਐਂਡ ਗਾਈਡਜ਼ ਦਾ ਚਾਰ ਰੋਜ਼ਾ ਤ੍ਰਿਤੀਆ ਸੋਪਾਨ ਕੈਂਪ ਹੋਇਆ ਸਮਾਪਤ"