ਬਠਿੰਡਾ, 26 ਅਕਤੂਬਰ : ਝੋਨੇ ਦੀ ਖਰੀਦ ਅਤੇ ਚੁਕਾਈ ਲਈ ਬਠਿੰਡਾ ਜ਼ਿਲ੍ਹੇ ਵੱਲੋਂ ਚੱਲ ਰਹੇ ਮੋਰਚਿਆਂ ਵਿੱਚ ਅੱਜ ਦੇ ਮੁੱਖ ਬੁਲਾਰਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ,ਹਰਜਿੰਦਰ ਸਿੰਘ ਬੱਗੀ,ਬਸੰਤ ਸਿੰਘ ਕੋਠਾਗੁਰੂ,ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਹਰਿੰਦਰ ਬਿੰਦੂ, ਅਤੇ ਮਾਲਣ ਕੌਰ ਕੋਠਾਗੁਰੂ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਪ੍ਰਚਾਰ ਦੇ ਦਾਅਵੇ ਖੋਖਲੇ ਹੀ ਹਨ। ਜਿੰਨਾ ਮੰਡੀਆਂ ਦਾ ਸੈਲਰ ਮਾਲਕਾਂ ਨਾਲ ਮਸਲਾ ਹੱਲ ਨਹੀਂ ਹੋਇਆ ਉਨ੍ਹਾਂ ਮੰਡੀਆਂ ਚ ਸਰਕਾਰੀ ਦਬਾਅ ਤਹਿਤ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋ ਬੋਲੀ ਤਾਂ ਲਾਈ ਜਾਂਦੀ ਹੈ ਪਰ ਬਾਰਦਾਨਾ ਪੂਰਾ ਨਹੀਂ ਭੇਜਿਆ ਜਾਂਦਾ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਮੁੰਬਈ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬਾਬਾ ਸਿਦੀਕੀ ਕਤਲ ਕਾਂਡ ਦਾ ਮੁਲਜ਼ਮ ਗ੍ਰਿਫਤਾਰ
ਚਕਾਈ ਨਾ ਹੋਣ ਕਾਰਨ ਆੜਤੀਏ ਅਤੇ ਮਜ਼ਦੂਰ ਮੰਡੀ ਵਿੱਚ ਤੁਲੇ ਹੋਏ ਝੋਨੇ ਦੇ ਨੁਕਸਾਨ ਡਰ ਕਾਰਨ ਸਹਿਯੋਗ ਨਹੀ ਕਰ ਰਹੇ। ਉਹਨਾਂ ਮੰਗ ਕੀਤੀ ਕਿ ਸਰਕਾਰ ਮੰਡੀਆਂ ਚ ਪੂਰਾ ਬਾਰਦਾਨਾ ਭੇਜੇ ਅਤੇ ਮੰਡੀਆਂ ਚੋਂ ਝੋਨਾ ਚੱਕ ਕੇ ਉਸ ਦੇ ਸਟੋਰੇਜ ਦਾ ਪ੍ਰਬੰਧ ਕਰੇ। ਕਿਸਾਨ ਆਗੂਆਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੇ ਕੀਤੀ ਸਖਤੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਝੋਨੇ ਦੀ ਪਰਾਲੀ ਦੇ ਸੰਭਾਲ ਦਾ ਪ੍ਰਬੰਧ ਕਰੇ ਜਾਂ ਝੋਨੇ ਤੇ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: Big News: ਜਮੀਨ ਮੁਆਵਜ਼ੇ ਘੁਟਾਲੇ ’ਚ ਵਿਜੀਲੈਂਸ ਵੱਲੋਂ ਵੀਆਈਪੀ ਜ਼ਿਲ੍ਹੇ ’ਚ ਤੈਨਾਤ ਏਡੀਸੀ ਗ੍ਰਿਫਤਾਰ
ਜਿਲਾ ਬਠਿੰਡਾ ਵੱਲੋਂ 17 ਅਕਤੂਬਰ ਤੋਂ ਚੱਲ ਰਹੇ ਮਸਲੇ ਦੇ ਹੱਲ ਲਈ ਚਾਰ ਬਠਿੰਡਾ ਮਲੋਟ ਰੋਡ ਤੇ ਟੋਲ ਪਲਾਜਾ ਬੱਲੂਆਣਾ, ਬਠਿੰਡਾ ਅੰਮਿਤਸਰ ਰੋਡ ਤੇ ਟੋਲ ਪਲਾਜਾ ਜੀਦਾ, ਬਠਿੰਡਾ ਬਰਨਾਲਾ ਰੋਡ ਤੇ ਟੋਲ ਪਲਾਜਾ ਲਹਿਰਾ ਬੇਗਾ ਅਤੇ ਰਾਮਾ ਰਾਮਪੁਰਾ ਰੋਡ ਤੇ ਟੋਲ ਪਲਾਜਾ ਸੇਖਪੁਰਾ ਟੋਲ ਫਰੀ ਕੀਤੇ ਹੋਏ ਅਤੇ ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਸਿੰਘ ਹਲਕਾ ਭੁੱਚੋ,ਬਲਕਾਰ ਸਿੰਘ ਹਲਕਾ ਰਾਮਪੁਰਾ, ਸੁਖਵੀਰ ਸਿੰਘ ਮਾਈਸਰਖਾਨਾ ਹਲਕਾ ਮੌੜ, ਬਲਜਿੰਦਰ ਕੌਰ ਹਲਕਾ ਤਲਵੰਡੀ ਅਤੇ ਜਗਦੀਪ ਸਿੰਘ ਨਕਈ ਰਾਮਪੁਰਾ ਭਾਜਪਾ ਆਗੂ ਦੇ ਘਰਾਂ ਲਗਾਤਾਰ ਦਿਨ ਰਾਤ ਦੇ ਮੋਰਚੇ ਜਾਰੀ ਹਨ।