Faridkot News: 28-29 ਨਵੰਬਰ ਦੀ ਅੱਧੀ ਰਾਤ ਨੂੰ ਪਤਨੀ ਤੇ ਉਸਦੇ ਪ੍ਰੇਮੀ ਵੱਲੋਂ ਆਪਣੇ ਹੀ ਘਰ ਵਿਚ ਕਤਲ ਕੀਤੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਦੇ ਗੁਰਵਿੰਦਰ ਸਿੰਘ ਦਾ 6 ਦਿਨਾਂ ਬਾਅਦ ਸ਼ੁੱਕਰਵਾਰ ਬਾਅਦ ਦੁਪਿਹਰ ਸੈਕੜਿਆਂ ਦੀ ਤਾਦਾਦ ਵਿਚ ਭਿੱਜੀਆਂ ਅੱਖਾਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਂ-ਪਿਊ ਦੇ ਇਕਲੌਤੇ ਪੁੱਤਰ ਗੁਰਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਦ੍ਰਿਸ਼ ਕਾਫ਼ੀ ਭਾਵੁਕ ਕਰ ਦੇਣ ਵਾਲਾ ਸੀ ਤੇ ਇੱਥੇ ਪੁੱਜੇ ਹਰ ਵਿਅਕਤੀ ਦੀ ਅੱਖਾਂ ਵਿਚ ਹੰਝੂ ਸਨ। ਲੋਕ ਕਲਯੁਗੀ ਪਤਨੀ ਨੂੰ ਕੋਸ ਰਹੇ ਸਨ ਤੇ ਉਸਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਸਨ। ਉਧਰ, ਪੁਲਿਸ ਨੇ ਇਸ ਕਤਲ ਕਾਂਡ ਦੇ ਤੀਜ਼ੇ ਮੁਲਜਮ ਵਿਸ਼ਵਜੀਤ ਸਿੰਘ ਵਾਸੀ ਡੱਬਵਾਲੀ, ਹਰਿਆਣਾ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਇਸ ਘਟਨਾ ਵਿਚ ਵਰਤੀ ਕਾਰ ਨੂੰ ਵੀ ਬਰਾਮਦ ਕਰ ਲਿਆ ਗਿਆ। ਗੁਰਵਿੰਦਰ ਦੇ ਮਾਪਿਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿੰਨ੍ਹਾਂ ਸਮਾਂ ਉਸਦੇ ਪੁੱਤ ਦੇ ਕਾਤਲਾਂ ਨੂੰ ਫ਼ੜਿਆ ਨਹੀਂ ਜਾਂਦਾ, ਉਹ ਉਨ੍ਹਾਂ ਸਮਾਂ ਉਸਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਹਾਈਕੋਰਟ ਪੁੱਜੀ ਕਾਂਗਰਸ, ਨਾਮਜ਼ਦਗੀਆਂ ਦਾ ਸਮਾਂ ਵਧਾਉਣ ਦੀ ਕੀਤੀ ਮੰਗ
ਅੰਤਿਮ ਸੰਸਕਾਰ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੀ ਪੁੱਜੇ ਹੋਏ ਸਨ, ਜਿਸਨੇ ਪ੍ਰਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ। ਜਿਕਰਯੋਗ ਹੈ ਕਿ ਇਸ ਕਤਲ ਕਾਂਡ ਦੀ ਮੁੱਖ ਮੁਲਜ਼ਮ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਤੇ ਉਸਦਾ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਪਹਿਲਾਂ ਹੀ ਪੁਲਿਸ ਹਿਰਾਸਤ ਵਿਚ ਹਨ। ਰੁਪਿੰਦਰ ਕੌਰ ਨੂੰ ਪੁਲਿਸ ਨੇ ਕਤਲ ਕਾਂਡ ਦੇ ਕੁੱਝ ਘੰਟਿਆਂ ਬਾਅਦ ਹੀ ਹਿਰਾਸਤ ਵਿਚ ਲੈ ਲਿਆ ਸੀ ਜਦਕਿ ਉਸਦੇ ਪ੍ਰੇਮੀ ਹਰਕੰਵਲਪ੍ਰੀਤ ਨੇ 2 ਦਸੰਬਰ ਨੂੰ ਅਦਾਲਤ ਵਿਚ ਆਤਮਸਮਰਪਣ ਕਰ ਦਿੱਤਾ ਸੀ। ਦਸਣਾ ਬਣਦਾ ਹੈ ਕਿ ਪਿੰਡ ਸੁੱਖਣਵਾਲਾ ਦੇ 25 ਏਕੜ ਦੇ ਮਾਲਕ ਗੁਰਵਿੰਦਰ ਸਿੰਘ ਦਾ ਵਿਆਹ ਨਵੰਬਰ 2023 ਵਿਚ ਫ਼ਰੀਦਕੋਟ ਦੀ ਰੁਪਿੰਦਰ ਕੌਰ ਨਾਲ ਹੋਇਆ ਸੀ, ਜੋਕਿ ਕੈਨੇਡਾ ਗਈ ਹੋਈ ਸੀ। ਵਿਆਹ ਤੋਂ ਦੋ ਮਹੀਨੇ ਬਾਅਦ ਜਨਵਰੀ 2024 ਵਿਚ ਕੈਨੇਡਾ ਗਈ ਰੁਪਿੰਦਰ ਕੌਰ ਜਨਵਰੀ 2025 ਵਿਚ ਵਾਪਸ ਫ਼ਰੀਦਕੋਟ ਪਰਤ ਆਈ ਸੀ ਤੇ ਆਪਣੇ ਸਹੁਰੇ ਪ੍ਰਵਾਰ ਨਾਲ ਰਹਿ ਰਹੀ ਸੀ। ਇਸ ਦੌਰਾਨ ਉਸਨੇ ਫ਼ਰੀਦਕੋਟ ਵਿਚ ਬੁਟੀਕ ਦਾ ਕੰਮ ਸ਼ੁਰੂ ਕਰ ਲਿਆ ਸੀ ਜਦਕਿ ਗੁਰਵਿੰਦਰ ਵੀ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ;ਪੰਜਾਬ ਵਿਚ ਕੁੱਲ 14,224 ਉਮੀਦਵਾਰ ਮੈਦਾਨ ‘ਚ ਨਿੱਤਰੇ
ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਤਫ਼ਤੀਸ ਦੌਰਾਨ ਸਾਹਮਣੇ ਆਇਆ ਹੈ ਕਿ ਹਰਕੰਵਲਪ੍ਰੀਤ ਸਿੰਘ ਵਾਸੀ ਬੱਲੁਆਣਾ ਜ਼ਿਲ੍ਹਾ ਬਠਿੰਡਾ ਜੋਕਿ ਖੁਦ ਕੈਨੈਡਾ ਜਾ ਕੇ ਵਾਪਸ ਆਇਆ ਹੈ, ਦੇ ਨਾਲ ਰੁਪਿੰਦਰ ਕੌਰ ਦੇ ਸੋਸ਼ਲ ਮੀਡੀਆ ‘ਤੇ ਦੋਸਤੀ ਹੋ ਗਈ ਸੀ, ਜਿਸਤੋਂ ਬਾਅਦ ਦੋਨਾਂ ਆਪਸ ਵਿਚ ਮਿਲਣ ਲੱਗੇ ਤੇ ਗੁਰਵਿੰਦਰ ਨੂੰ ਰਾਸਤੇ ਦਾ ਰੋੜਾ ਸਮਝਦਿਆਂ ਉਸਦੇ ਕਤਲ ਦੀ ਯੋਜਨਾ ਬਣਾਈ। ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਵਾਲੀ ਰਾਤ ਰੁਪਿੰਦਰ ਕੌਰ ਵੱਲੋਂ ਪਹਿਲਾਂ ਗੁਰਵਿੰਦਰ ਸਿੰਘ ਨੂੰ ਕੋਈ ਜਹਿਰੀਲੀ ਵਸਤੂ ਦਿੱਤੀ ਗਈ ਪਰ ਜਦ ਉਸਦੀ ਮੌਤ ਨਾਂ ਹੋਈ ਤਾਂ ਪ੍ਰੇਮੀ ਨੂੰ ਬੁਲਾ ਕੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸਤੋਂ ਬਾਅਦ ਰੁਪਿੰਦਰ ਵੱਲੋਂ ਝੂਠੀ ਕਹਾਣੀ ਘੜੀ ਗਈ ਤੇ ਪਿੰਡ ਵਿਚ ਰੋਲਾ ਪਾ ਦਿੱਤਾ ਕਿ ਉਨ੍ਹਾਂ ਦੇ ਘਰ ਲੁਟੇਰੇ ਆ ਗਏ, ਜਿੰਨ੍ਹਾਂ ਗੁਰਵਿੰਦਰ ਦਾ ਕਤਲ ਕਰ ਦਿੱਤਾ। ਪ੍ਰੰਤੂ ਪੁਲਿਸ ਅਧਿਕਾਰੀਆਂ ਨੇ ਕੁੱਝ ਹੀ ਘੰਟਿਆਂ ਵਿਚ ਇਸ ਝੂਠ ਦਾ ਪਰਦਾਫ਼ਾਸ ਕਰ ਦਿੱਤਾ। ਇਹ ਮਾਮਲਾ ਪੂਰੀ ਦੁਨੀਆ ਵਿਚ ਵਸਦੇ ਪੰਜਾਬੀਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













