ਬਠਿੰਡਾ, 15 ਜਨਵਰੀ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਨੈਸ਼ਨਲ ਯੂਥ ਦਿਵਸ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਮੌਕੇ ਜਿਲ੍ਹੇ ਦੇ ਸਟਾਰ ਡੋਨਰਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਨਮਾਨਿਤ ਸਮਾਰੋਹ ਕੀਤਾ ਗਿਆ। ਇਸ ਮੌਕੇ ਡਾ ਸ਼ਤੀਸ਼ ਜਿੰਦਲ ਸੀਨੀਅਰ ਮੈਡੀਕਲ ਅਫ਼ਸਰ, ਡਾ ਰਿਚੀਕਾ ਅਤੇ ਡਾ ਗੁੰਜਨ ਬੀ.ਟੀ.ਓ., ਸਟਾਰ ਡੋਨਰਜ਼ ਹਾਜ਼ਰ ਸਨ। ਇਸ ਸਮੇਂ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਬਠਿੰਡਾ ਵੱਲੋਂ 12 ਜਨਵਰੀ ਤੋਂ 31 ਜ਼ਨਵਰੀ 2024 ਤੱਕ ਸਵੈਇੱਛੁਕ ਖੂਨ ਦਾਨ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਅਧੀਨ ਜਿਲ੍ਹੇ ਵਿੱਚ ਜਾਗਰੂਕਤਾ ਸਮਾਗਮ, ਵਰਕਸ਼ਾਪ ਅਤੇ ਰੈਲੀਆਂ ਕਰਕੇ ਲੋਕਾਂ ਨੂੰ ਖੂਨ ਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
Big Breking: ਵਿਜੀਲੈਂਸ ਵੱਲੋਂ ਆਦੇਸ਼ ਯੂਨੀਵਰਸਟੀ ਦਾ ਮੈਡੀਕਲ ਸੁਪਰਡੈਂਟ ਤੇ ਪ੍ਰਿੰਸੀਪਲ ਗ੍ਰਿਫ਼ਤਾਰ
ਉਹਨਾਂ ਹਾਜ਼ਰੀਨ ਨੂੰ ਖੂਨਦਾਨ ਕਰਨ ਅਤੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਜਾਗਰੂਕ ਕੀਤਾ। ਇਸ ਸਮੇਂ ਡਾ ਸਤੀਸ਼ ਜਿੰਦਲ ਨੇ ਕਿਹਾ ਕਿ ਖੂਨ ਦੀ ਇੱਕ ਯੂਨਿਟ ਨਾਲ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਖੂਨਦਾਨ ਕਰਨਾ ਸਭ ਤੋਂ ਪਵਿੱਤਰ ਸਮਾਜਿਕ ਫਰਜ਼ ਹੈ ਅਤੇ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾ ਤੇਜਵੰਤ ਸਿੰਘ ਢਿੱਲੋਂ ਵੱਲੋਂ ਖੂਨ ਦਾਨ ਕਰਨ ਵਾਲੇ ਸਟਾਰ ਡੋਨਰ ਨੂੰ ਐਵਾਰਡ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਵਿਨੋਦ ਖੁਰਾਣਾ, ਨਰਿੰਦਰ ਕੁਮਾਰ, ਗਗਨਦੀਪ ਭੁੱਲਰ ਹਾਜ਼ਰ ਸਨ।
Share the post "ਸਿਹਤ ਵਿਭਾਗ ਵੱਲੋਂ ਨੈਸ਼ਨਲ ਯੂਥ ਦਿਵਸ ਦੇ ਸਬੰਧ ਵਿੱਚ ਜਿਲ੍ਹੇ ਦੇ ਸਟਾਰ ਡੋਨਰਾਂ ਨੂੰ ਕੀਤਾ ਸਨਮਾਨਿਤ"