ਸਿਵਲ ਸਰਜਨ ਫਾਜ਼ਿਲਕਾ ਵੱਲੋਂ ਸੀ ਐਚ ਸੀ ਡੱਬਵਾਲਾ ਕਲਾਂ ਦਾ ਸੰਪੂਰਨ ਦੌਰਾ
ਫਾਜ਼ਿਲਕਾ, 2 ਫਰਵਰੀ :ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਹਿੱਤ ਸਿਵਲ ਸਰਜਨ ਫਾਜ਼ਿਲਕਾ ਡਾ. ਲਹਿੰਬਰ ਰਾਮ ਵੱਲੋਂ ਸੀ ਐਚ ਸੀ ਡੱਬਵਾਲਾ ਕਲਾਂ ਦਾ ਵਿਸਥਾਰਪੂਰਵਕ ਦੌਰਾ ਕੀਤਾ ਗਿਆ ।ਉਹਨਾਂ ਵੱਲੋਂ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਜਾਂਚ ਲਈ ਸੀ ਐਚ ਸੀ ਦੇ ਸਾਰੇ ਵਾਰਡ , ਐਮਰਜੈਂਸੀ ਵਾਰਡ, ਨਸ਼ਾ ਛੁਡਾਉ ਕੇਂਦਰ, ਬਾਥਰੂਮ ਲੈਬ ਐਕਸਰੇ ਦਾ ਨਿਰੀਖਣ ਕੀਤਾ ਗਿਆ। ਵਾਰਡਾਂ ਅਤੇ ਐਮਰਜੈਂਸੀ ਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਮਰੀਜ਼ਾਂ ਵੱਲੋਂ ਮਿਲ ਰਹੀਆਂ ਸਿਹਤ ਸਹੂਲਤਾਂ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ ਗਈ।
ਇਹ ਵੀ ਪੜ੍ਹੋ ਧੁੰਦ ਦਾ ਕਹਿਰ; ਕਾਰ ਨਹਿਰ ‘ਚ ਡਿੱਗਣ ਕਾਰਨ ਨੌਜਵਾਨ ਦੀ ਹੋਈ ਮੌ+ਤ
ਸਿਵਲ ਸਰਜਨ ਫਾਜ਼ਿਲਕਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਅਤੇ ਸਟਾਫ ਨੂੰ ਹਾਈ ਰਿਸਕ ਗਰਭਵਤੀ ਮਾਵਾਂ ਦਾ ਖਾਸ ਧਿਆਨ ਰੱਖਣ, ਆਰ.ਸੀ.ਐਚ.ਦੇ ਕੰਮ ਨੂੰ ਵਧਾਉਣ, ਹਸਪਤਾਲ ਦੀ ਸਾਫ ਸ਼ਫਾਈ ਦਾ ਖਾਸ ਧਿਆਨ ਰੱਖਣ ,ਸਿਹਤ ਸੇਵਾਵਾਂ ਦੇਣੀਆਂ ਯਕੀਨੀ ਬਣਾਏ ਜਾਣ, ਡਿਉਟੀ ਸਮੇਂ ਦੌਰਾਨ ਸਮੇਂ ਦੀ ਪਾਬੰਦੀ ਦਾ ਧਿਆਨ ਰੱਖਣ,ਸਿਹਤ ਸੰਸਥਾ ਵਿੱਚ ਜਣੇਪੇ ਦੀ ਗਿਣਤੀ ਵਧਾਉਣ ,ਹਰ ਤਰਾਂ ਦੇ ਰਿਕਾਰਡ ਨੂੰ ਮੇਨਟੇਨ ਰੱਖਣ ਆਦਿ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਅਤੇ ਫੀਲਡ ਸਟਾਫ ਨਾਲ਼ ਮੀਟਿੰਗ ਕੀਤੀ.ਇਸ ਦੌਰੇ ਦੌਰਾਨ ਡਾ.ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ , ਜਿਲਾ ਟੀਬੀ ਅਫਸਰ ਡਾਕਟਰ ਨੀਲੂ ਚੁੱਘ ਵਿਨੋਦ ਕੁਮਾਰ ਜਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ , ਸੁਭਾਸ਼ ਚੰਦਰ ਚੀਫ ਫਾਰਮੇਸੀ ਅਫਸਰ , ਦਿਵੇਸ਼ ਕੁਮਾਰ, ਪ੍ਰਕਾਸ਼ ਸਿੰਘ ਅਤੇ ਸਟਾਫ ਹਾਜਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਸਿਹਤ ਵਿਭਾਗ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਵਚਨਬੱਧ – ਡਾ. ਲਹਿੰਬਰ ਰਾਮ"