43 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ

0
227

ਖ਼ਨੌਰੀ, 7 ਜਨਵਰੀ: ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 43 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਚਾਨਕ ਦੇਰ ਰਾਤ ਵਿਗੜ ਗਈ। ਡੱਲੇਵਾਲ ਕਰੀਬ ਇੱਕ ਘੰਟੇ ਤੱਕ ਬੇਹੋਸ਼ ਰਹੇ ਅਤੇ ਉਨ੍ਹਾਂ ਦਾ ਬਲੱਡ ਪ੍ਰੇਸ਼ਰ ਬਹੁਤ ਥੱਲੇ ਚਲਾ ਗਿਆ, ਜਿਸ ਕਾਰਨ ਨਾ ਸਿਰਫ਼ ਉਸਦਾ ਇਲਾਜ਼ ਕਰ ਰਹੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇੱਥੇ ਮੌਜੂਦ ਕਿਸਾਨ ਬੀਬੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਜਿਸਦੇ ਚੱਲਦੇ ਇੱਕ ਵਾਰ ਇੱਥੇ ਮਾਹੌਲ ਕਾਫ਼ੀ ਗਮਗੀਨ ਹੋ ਗਿਆ।

ਇਹ ਵੀ ਪੜ੍ਹੋ Canada ਦੇ ਪ੍ਰਧਾਨ ਮੰਤਰੀ Justin trudeau ਨੇ ਦਿੱਤਾ ਅਸਤੀਫ਼ਾ

ਡੱਲੇਵਾਲ ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਮੀਡੀਆ ਨੂੰ ਦਸਿਆ ਕਿ ਕਿਸਾਨ ਆਗੂ ਨੂੰ ਅਚਾਨਕ ਉਲਟੀ ਆਈ ਤੇ ਉਸਤੋਂ ਬਾਅਦ ਚੱਕਰ ਆਉਣ ਕਾਰਨ ਉਹ ਬੇਹੋਸ਼ ਹੋ ਗਏ ਤੇ ਸਰੀਰ ਬਰਫ਼ ਵਾਂਗ ਠੰਢਾ ਹੋ ਗਿਆ। ਉਨ੍ਹਾਂ ਦਾ ਬਲੱਡ ਪ੍ਰੇਸ਼ਰ ਵੀ ਬਹੁਤ ਥੱਲੇ ਚਲਾ ਗਿਆ। ਜਿਸ ਕਾਰਨ ਇੱਥੇ ਮੌਜੂਦ ਸਾਰਿਆਂ ਨੂੰ ਇਹ ਲੱਗਣ ਲੱਗਿਆ ਕਿ ਹੁਣ ਹਾਲਾਤ ਹੱਥੋਂ ਨਿਕਲਦੇ ਜਾ ਰਹੇ ਹਨ। ਇਸਦੇ ਬਾਵਜੂਦ ਡਾਕਟਰਾਂ ਤੇ ਡੱਲੇਵਾਲ ਦੀ ਦੇਖਭਾਲ ਕਰ ਰਹੀ ਟੀਮ ਨੇ ਹੌਸਲਾ ਨਹੀਂ ਛੱਡਿਆ ਤੇ ਹੱਥਾਂ ਪੈਰਾਂ ਦੀ ਮਾਲਸ਼ ਕਰਨ ਤੋਂ ਇਲਾਵਾ ਉਨ੍ਹਾਂ ਦਾ ਸਿਰ ਹੇਠਾਂ ਕਰਕੇ ਅਤੇ ਪੈਰ ਉਪਰ ਕਰਕੇ ਬਲੱਡ ਪ੍ਰੇਸ਼ਰ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ ਭਿਆਨਕ ਕਾਰ ਹਾਦਸੇ ’ਚ ਦੋ ਦੋਸਤਾਂ ਦੀ ਹੋਈ ਮੌ+ਤ

ਡਾਕਟਰਾਂ ਮੁਤਾਬਕ ਬੇਹੋਸ਼ ਜਗਜੀਤ ਸਿੰਘ ਡੱਲੇਵਾਲ ਇੱਕ ਘੰਟੇ ਬਾਅਦ ਹੋਸ਼ ਵਿਚ ਆਏ ਪ੍ਰੰਤੂ ਹਾਲੇ ਵੀ ਉਨ੍ਹਾਂ ਦੀ ਸਥਿਤ ਬਿਹਤਰ ਨਹੀਂ ਕਹੀ ਜਾ ਸਕਦੀ। ਦਸਣਾ ਬਣਦਾ ਹੈ ਕਿ 26 ਨਵੰਬਰ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦਾ ਸਰੀਰ ਹੁਣ ਹੱਡੀਆਂ ਦਾ ਮੁੱਠ ਹੀ ਰਹਿ ਗਿਆ ਅਤੇ ਮਾਸ ਬਿਲਕੁੱਲ ਖੁਰਦਾ ਜਾ ਰਿਹਾ। ਜਿਸਦੇ ਚੱਲਦੇ ਜੇਕਰ ਉਹ ਮਰਨ ਵਰਤ ਖ਼ਤਮ ਵੀ ਕਰ ਦਿੰਦੇ ਹਨ ਤਾਂ ਵੀ ਡਾਕਟਰਾਂ ਮੁਤਾਬਕ ਉਨ੍ਹਾਂ ਦੇ ਸਰੀਰ ਵਿਚ ਪਹਿਲਾਂ ਵਾਲੀ ਬਹਾਲੀ ਨਹੀਂ ਹੋ ਸਕਦੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here