ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਰਿੰਗ ਰੋਡ ਨੂੰ ਮਾਨਸਾ ਰੋਡ ਨਾਲ ਜੋੜਣ ਦੀ ਰੱਖੀ ਮੰਗ
Bathinda News:ਬਠਿੰਡਾ ਸ਼ਹਿਰ ਵਿਚ ਲਗਾਤਾਰ ਵਧਦੀ ਟਰੈਫ਼ਿਕ ਤੇ ਇਸਦੇ ਨਾਲ ਇੱਥੋਂ ਦੇ ਲੋਕਾਂ ਨੂੰ ਦਰਪੇਸ਼ ਮੁਸਕਿਲਾਂ ਦਾ ਮੁੱਦਾ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ ਸੈਸ਼ਨ ਵਿਚ ਉੱਠਿਆ ਹੈ। ਸੈਸ਼ਨ ਦੇ ਜੀਰੋ ਅਵਰ ਦੌਰਾਨ ਇਹ ਮੁੱਦਾ ਚੁੱਕਦਿਆਂ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਹ ਮੁੱਦਾ ਚੁੱਕਦਿਆਂ ਬਠਿੰਡਾ ਸ਼ਹਿਰ ਦੀ ਮਹੱਤਤਾ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਪੂਰਾ ਸ਼ਹਿਰ ਟਰੈਫਿਕ ਕੰਜੈਸ਼ਨ ਦੇ ਨਾਲ ਜੂਝ ਰਿਹਾ ਹੈ।
ਇਹ ਵੀ ਪੜ੍ਹੋ ਦਿੱਲੀ ਦੇ ਦਫ਼ਤਰਾਂ ’ਚ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਰਾਓ ਦੀਆਂ ਤਸਵੀਰਾਂ ਉਤਰਨ ਦਾ ਮੁੱਦਾ ਪੰਜਾਬ ਦੀ ਵਿਧਾਨ ਸਭਾ ’ਚ ਉੱਠਿਆ
ਉਨ੍ਹਾਂ ਦਸਿਆ ਕਿ ਕਈ ਕੌਮੀ ਸ਼ਾਹ ਮਾਰਗਾਂ, ਜਿਵੇਂ ਐਨਐਚ 7, ਐਨ ਐਚ 54, ਐਚ 48 ਆਦਿ ਨਾਲ ਜੁੜਣ ਵਾਲੇ ਇਸ ਸ਼ਹਿਰ ਵਿਚ ਬਾਈਪਾਸ ਦੀ ਘਾਟ ਹੋਣ ਕਰਕੇ ਆਵਾਜਾਈ ਦੇ ਹੈਵੀ ਕਾਰਗੋ ਟਰੱਕ ਸ਼ਹਿਰ ਵਿਚੋਂ ਲੰਘਦੇ ਹਨ। ਉਨ੍ਹਾਂ ਕਿਹਾ ਕਿ ਇਹਦੇ ਨਾਲ ਇਕੱਲਾ ਟਰੈਫਿਕ ਕੰਜੈਸ਼ਨ ਹੀ ਨਹੀਂ , ਬਲਕਿ ਹਵਾ ਦਾ ਪ੍ਰਦੂਸ਼ਣ ਤੇ ਰੋਜ਼ਾਨਾ ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਲਗਾਤਾਰ ਵਧ ਰਹੀਆਂ ਹਨ। ਵਿਧਾਇਕ ਗਿੱਲ ਨੇ ਅੱਗੇ ਕਿਹਾ ਕਿ ਬਠਿੰਡਾ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸੰਸਥਾਵਾਂ ਜਿਵੇਂ ਏਮਜ਼, ਰਿਫ਼ਾਈਨਰੀ, ਐਨ.ਐਫ.ਐਲ, ਤੇਲ ਸੋਧ ਕਾਰਖਾਨਾ, ਡਿਸਟਿਲਰੀਜ ਤੇ ਹੋਰ ਕਾਰਖਾਨਿਆਂ ਤੋਂ ਇਲਾਵਾ ਗਰੇਨ ਮਾਰਕੀਟ ਨਾਲ ਸਬੰਧਤ ਐਗਰੋ ਪ੍ਰੋਸੈਸਿੰਗ ਯੂਨਿਟ ਲੱਗੇ ਹੋਏ ਹਨ।
ਇਹ ਵੀ ਪੜ੍ਹੋ ਡੋਂਕੀ ਰੂਟ; ਬਠਿੰਡਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਇੰਮੀਗਰੇਸ਼ਨ ਕੇਂਦਰਾਂ ਦੀ ਚੈਕਿੰਗ
ਉਨ੍ਹਾਂ ਕਿਹਾ ਕਿ ਬਠਿੰਡਾ ਦੇ ਨਾਲ ਲੱਗਦੇ ਛੋਟੇ ਸ਼ਹਿਰਾਂ ਜਿਵੇਂ ਮਲੋਟ, ਅਬੋਹਰ, ਡੱਬਵਾਲੀ ਆਦਿ ਨੂੰ ਪਹਿਲਾਂ ਹੀ ਰਿੰਗ ਰੋਡਾਂ ਦੇ ਨਾਲ ਸ਼ਾਹ ਮਾਰਗਾਂ ਨੂੰ ਜੋੜਿਆ ਜਾ ਚੁੱਕਿਆ ਪ੍ਰੰਤੂ ਬਠਿੰਡਾ ਜਿਹੜਾ ਡਿਸਟਰਿਕ ਹੈਡਕੁਆਟਰ ਵੀ ਹੈ, ਹਾਲੇ ਤੱਕ ਸਾਰੇ ਸ਼ਾਹ ਮਾਰਗਾਂ ਨਾਲ ਰਿੰਗ ਰੋਡ ਦੇ ਨਾਲ ਨਹੀਂ ਜੋੜਿਆ ਜਾ ਸਕਿਆ। ਵਿਧਾਇਕ ਗਿੱਲ ਨੇ ਕਿਹਾ ਕਿ ਬਠਿੰਡਾ ਦੇ ਇਥੋਂ ਦੀ ਰਿੰਗ ਰੋਡ ਨਾਲ ਜੁੜ ਜਾਣ ਤਾਂ ਟਰੈਫਿਕ ਸਹੀ ਤਰੀਕੇ ਦੇ ਨਾਲ ਚੱਲ ਸਕਦੀ ਹੈ। ਇਸਦੇ ਇਲਾਵਾ ਗੁਆਂਢੀ ਸੂਬਿਆਂ ਦੇ ਨਾਲ ਵਪਾਰਕ ਕਾਰੋਬਾਰ ਵਧੇਗਾ। ਉਨ੍ਹਾਂ ਮੰਗ ਕੀਤੀ ਕਿ ਬਠਿੰਡਾ ਸ਼ਹਿਰ ’ਚ ਛਾਉਣੀ ਦੇ ਨਾਲ-ਨਾਲ ਇਸ ਨੂੰ ਅੱਗੇ ਛਾਉਣੀ ਦੇ ਨਾਲ ਹੀ ਭਾਈ ਮਤੀਦਾਸ ਨਗਰ ਵਿਚੋਂ ਲੰਘਾ ਕੇ ਐਨਐਚ 7 ਤੇ ਐਨਐਚ 54 ਦੇ ਨਾਲ ਜੋੜਿਆ ਜਾਵੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਦੀ ਫ਼ੌਜੀ ਛਾਉਣੀ ਨਾਲ ਜਾਂਦੀ ਰਿੰਗ ਰੋਡ ਦਾ ਮੁੱਦਾ ਵਿਧਾਨ ਸਭਾ ’ਚ ਉੱਠਿਆ"