ਫਰੀਦਕੋਟ, 7 ਫ਼ਰਵਰੀ: ਕਰੀਬ ਅੱਠ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ ਇੱਕ ਪਤਨੀ ਵੱਲੋਂ ਹੁਣ ਆਪਣੇ ਦੂਜੇ ਆਸ਼ਕ ਨਾਲ ਮਿਲਕੇ ਕਤਲ ਕਰਵਾਉਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿੱਚ ਵਾਪਰੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਲਦੀਪ ਕੁਮਾਰ (35 ਸਾਲ) ਦੇ ਤੌਰ ‘ਤੇ ਹੋਈ ਹੈ। ਇਸ ਕਤਲ ਦੇ ਮਾਮਲੇ ਵਿਚ ਥਾਣਾ ਸਾਦਿਕ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਰਜਿੰਦਰ ਕੁਮਾਰ ਦੀ ਸਿਕਾਇਤ ਉਪਰ ਪਤਨੀ ਅਮਨਦੀਪ ਕੌਰ ਤੇ ਉਸਦੇ ਆਸ਼ਕ ਅਕਾਸ਼ਦੀਪ ਸਿੰਘ ਤੇ ਕੁਲਵੰਤ ਸਿੰਘ ਉਰਫ਼ ਮੋਟਾ ਵਾਸੀ ਮਚਾਕੀ ਕਲਾਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ।
ਇਹ ਵੀ ਪੜ੍ਹੋ ਤਹਿਸੀਲਦਾਰ ਦੇ ਨਾਂ ’ਤੇ 11,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਵੱਲੋਂ ਗ੍ਰਿਫਤਾਰ
ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁਲਦੀਪ ਕੁਮਾਰ ਨੇ ਕਰੀਬ ਅੱਠ ਸਾਲ ਪਹਿਲਾਂ ਅਮਨਦੀਪ ਕੌਰ ਵਾਸੀ ਕਿੰਗਰਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਸ ਜੋੜੀ ਦੇ ਦੋ ਪੁੱਤਰ ਵੀ ਹਨ, ਜਿੰਨ੍ਹਾਂ ਵਿਚੋਂ ਇੱਕ ਦੀ ਉਮਰ 7 ਸਾਲ ਤੇ ਦੂਜੇ ਦੀ 5 ਸਾਲ ਦੱਸੀ ਜਾ ਰਹੀ ਹੈ। ਸਿਕਾਇਤਕਰਤਾ ਰਜਿੰਦਰ ਕੁਮਾਰ ਵੱਲੋਂ ਪੁਲਿਸ ਨੂੰ ਕੋਲ ਦਰਜ਼ ਕਰਵਾਏ ਬਿਆਨਾਂ ਮੁਤਾਬਕ ਅਮਨਦੀਪ ਕੌਰ ਦਾ ਚਾਲ-ਚਲਣ ਸਹੀ ਨਹੀਂ ਸੀ ਤੇ ਉਸਦੇ ਕਥਿਤ ਤੌਰ ’ਤੇ ਪਿੰਡ ਮਚਾਕੀ ਕਲਾਂ ਦੇ ਹੀ ਅਰਸ਼ਦੀਪ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਬਣ ਗਏ ਤੇ ਉਹ ਬੱਚੇ ਅਤੇ ਪਤੀ ਨੂੰ ਛੱਡ ਉਸਦੇ ਨਾਲ ਫ਼ਰਾਰ ਹੋ ਗਈ ਸੀ। ਬਾਅਦ ਵਿਚ ਹੋਏ ਸਮਝੋਤੇ ਤਹਿਤ ਉਹ ਮੁੜ ਕੁਲਦੀਪ ਕੁਮਾਰ ਦੇ ਵਾਪਸ ਆ ਗਈ।
ਇਹ ਵੀ ਪੜ੍ਹੋ Bathinda Police ਵੱਲੋਂ CEIR ਪੋਰਟਲ ਦੀ ਮੱਦਦ ਨਾਲ ਗੁੰਮ ਹੋਏ 106 ਮੋਬਾਇਲ ਫੋਨ ਲੱਭ ਕੇ ਮਾਲਕਾਂ ਨੂੰ ਸੌਂਪੇ
ਇਸ ਦੌਰਾਨ ਮੁੜ ਉਸਨੇ ਇਸੇ ਹੀ ਪਿੰਡ ਦੇ ਅਕਾਸ਼ਦੀਪ ਸਿੰਘ ਨਾਂ ਸਬੰਧ ਬਣ ਗਏ ’ਤੇ ਕੁੱਝ ਮਹੀਨੇ ਪਹਿਲਾਂ ਦੋਨੋਂ ਫ਼ਰਾਰ ਹੋ ਗਏ। ਇਸ ਦੌਰਾਨ ਕੁਲਦੀਪ ਕੁਮਾਰ ਦਾ ਇੱਕ ਲੜਕਾ ਆਪਣੇ ਪਿਊ ਦੇ ਮਾਮੇ ਅਤੇ ਛੋਟਾ ਆਪਣੇ ਚਾਚੇ ਕੋਲ ਰਹਿੰਦਾ ਸੀ। ਜਦੋਂਕਿ ਅਮਨਦੀਪ ਕੌਰ ਹਾਲੇ ਵੀ ਅਕਾਸ਼ਦੀਪ ਨਾਲ ਰਹਿ ਰਹੀ ਸੀ। ਹੁਣ ਕੁੱਝ ਦਿਨਾਂ ਤੋਂ ਅਕਾਸ਼ਦੀਪ ਵਾਪਸ ਆਇਆ ਹੋਇਆ ਸੀ ਤੇ ਉਸਨੇ ਕੁਲਦੀਪ ਨੂੰ ਰਾਸਤੇ ਵਿਚੋਂ ਹਟਾਉਣ ਦੇ ਲਈ ਆਪਣੇ ਇੱਕ ਸਾਥੀ ਕੁਲਵੰਤ ਉਰਫ਼ ਮੋਟਾ ਨਾਲ ਮਿਲਕੇ ਉਸ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਇਸ ਘਟਨਾ ਦੀ ਇਲਾਕੇ ਭਰ ਵਿਚ ਚਰਚਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਮੁਲਜ਼ਮ ਨੂੰ ਬਖਸਿਆ ਨਹੀਂ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "8 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ ਕਲਯੁਗੀ ‘ਪਤਨੀ’ ਨੇ ਹੁਣ ਆਪਣੇ ਆਸ਼ਕ ਨਾਲ ਮਿਲਕੇ ‘ਪਤੀ’ ਦਾ ਕਤਲ ਕਰਵਾਇਆ"