ਮਾੜੀਆਂ ਆਦਤਾਂ ਨੇ ਪੱਟਿਆ ਘਰ; ਬੰਦੇ ਪਿੱਛੇ ‘ਜਨਾਨੀ’ ਵੀ ਗਵਾਈ, ਹੁਣ ਖਾਏਗਾ ਜੇਲ੍ਹ ਦੀ ਰੋਟੀ

0
644

ਫ਼ਰੀਦਕੋਟ, 31 ਦਸੰਬਰ: ਵਿਆਹੇ ਬੰਦੇ ਦੇ ਗੈਰ-ਜਨਾਨੀ ਪਿੱਛੇ ਘਰ ਖ਼ਰਾਬ ਹੁੰਦੇ ਤਾਂ ਤੁਸੀ ਅਕਸਰ ਹੀ ਸੁਣੇ ਹੋਣਗੇ ਪਰ ਜ਼ਿਲ੍ਹੇ ਦੇ ਵਿਚ ਇੱਕ ਵਿਅਕਤੀ ਵੱਲੋਂ ‘ਬੰਦੇ’ ਪਿੱਛੇ ਹੀ ਆਪਣਾ ਘਰ ਪੱਟ ਲਿਆ ਗਿਆ। ਹਾਲਾਂਕਿ ਇਹ ਗੱਲ ਸੁਣਨ ਵਿਚ ਕਾਫ਼ੀ ਅਟਪਟੀ ਲੱਗਦੀ ਹੈ ਪ੍ਰੰਤੂ ਇਹ ਘਟਨਾ ਕੋਟਕਪੂਰਾ ਸ਼ਹਿਰ ’ਚ ਵਾਪਰੀ ਹੈ, ਜਿੱਥੇ ਇਕ ਔਰਤ ਨੇ ਆਪਣੇ ਪਤੀ ਦੇ ਇੱਕ ਦੋਸਤ ਨਾਲ ਸਮਲਿੰਗੀ ਸਬੰਧਾਂ ਤੋਂ ਦੁਖੀ ਹੋ ਕੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋਨਾਂ ਦਾ ਵਿਆਹ ਹੋਏ ਨੂੰ ਵੀ ਕਰੀਬ 9 ਸਾਲ ਹੋ ਗਏ ਸਨ ਤੇ ਦੋ ਬੱਚੇ ਵੀ ਸਨ ਪ੍ਰੰਤੂ ਸੋਹਣੀ-ਸਨੁੱਖੀ ਘਰਵਾਲੀ ਹੋਣ ਦੇ ਬਾਵਜੂਦ ਮਰਦਾਂ ਨਾਲ ਸਬੰਧ ਬਣਾਉਣ ਦੇ ਇਸ ਚਸਕੇ ਕਾਰਨ ਉਸਦੀ ਘਰ ਵਾਲੀ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ।

ਇਹ ਵੀ ਪੜ੍ਹੋ ਪੰਜਾਬ ਦੇ ਦੋ ਸ਼ਹਿਰਾਂ ’ਚ ਨਾਮਵਰ ਗਾਇਕਾਂ ਦੀ ‘ਗਾਇਕੀ’ ਨਾਲ ਚੜ੍ਹੇਗਾ ਨਵਾਂ ਸਾਲ

ਮ੍ਰਿਤਕਾ ਦੀ ਪਹਿਚਾਣ ਰੀਨਾ ਕੌਰ (35) ਵਜੋਂ ਹੋਈ ਹੈ। ਥਾਣਾ ਕੋਟਕਪੂਰਾ ਸਿਟੀ ਦੇ ਐਸਐਚਓ ਇੰਸਪੈਕਟਰ ਮਨੋਜ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕਾ ਦੇ ਪਿਤਾ ਸਾਧੂ ਸਿੰਘ ਵਾਸੀ ਬਾਘਾਪੁਰਾਣਾ ਦੀ ਸ਼ਿਕਾਇਤ ਉੁਪਰ ਉਸਦੇ ਪਤੀ ਸੋਨੂੰ ਸਿੰਘ ਸਹਿਤ ਉਸਦੇ ਮੇਲ ਪਾਟਨਰ ਸਹਿਤ ਤਿੰਨ ਜਣਿਆਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰ ਲਿਆ ਹੈ। ਇਹ ਵੀ ਪਤਾ ਲੱਗਿਆ ਹੈ ਮ੍ਰਿਤਕਾਂ ਨੂੰ ਜਦ ਆਪਣੇ ਪਤੀ ਦੇ ਬੰਦਿਆਂ ਅਤੇ ਖ਼ਾਸਕਰ ਸ਼ਹਿਰ ਦੇ ਹੀ ਇੱਕ ਅਨਮੋਲ ਨਾਂ ਦੇ ਨੌਜਵਾਨ ਨਾਲ ਸਬੰਧਾਂ ਬਾਰੇ ਪਤਾ ਲੱਗਿਆ ਤਾਂ ਉਸਨੇ ਰੋਕਣ ਦੀ ਕੋਸਿਸ ਕੀਤੀ ਪ੍ਰੰਤੂ ਰੁਕਣ ਦੀ ਬਜਾਏ ਸੋਨੂੰ ਨੇ ਕਥਿਤ ਤੌਰ ’ਤੇ ਰੀਨਾ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਬਹਰਹਾਲ ਇਸ ਘਟਨਾ ਦੀ ਪੂਰੇ ਇਲਾਕੇ ਭਰ ਵਿਚ ਚਰਚਾ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here