ਗੁਰਦਾਸਪੁਰ, 24 ਅਕਤੂਬਰ: ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਦੇ ਵਿਚ ਬੀਤੀ ਦੇਰ ਸ਼ਾਮ ਬਜ਼ਾਰ ’ਚ ਸਥਿਤ ਬੇਦੀ ਮੈਡੀਕਲ ਸਟੋਰ ਦੇ ਸੰਚਾਲਕ ਇੱਕ ਨੌਜਵਾਨ ਉਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਕਾਰਨ ਦੁਕਾਨ ਮਾਲਕ ਰਣਜੀਤ ਬੇਦੀ ਜਖ਼ਮੀ ਹੋ ਗਿਆ, ਜਿਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ।
ਇਹ ਵੀ ਪੜ੍ਹੋ:ਪੁਲਿਸ ਤੇ ਹਥਿਆਰ ਤਸਕਰਾਂ ’ਚ ਮੁਠਭੇੜ, ਇੱਕ ਤਸਕਰ ਹੋਇਆ ਜਖ਼+ਮੀ
ਹਾਲਾਂਕਿ ਘਟਨਾ ਦਾ ਪਤਾ ਚੱਲਦੇ ਹੀ ਮੌਕੇ ’ਤੇ ਪੁਲਿਸ ਪੁੱਜ ਗਈ ਪ੍ਰੰਤੂ ਹਾਲੇ ਤੱਕ ਇਸ ਗੋਲੀਬਾਰੀ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋਇਆ ਹੈ। ਪ੍ਰਵਾਰ ਨੇ ਪੁਲਿਸ ਕੋਲ ਕੋਈ ਫ਼ਿਰੌਤੀ ਮੰਗਣ ਜਾਂ ਧਮਕੀ ਆਉਣ ਦੀ ਵੀ ਘਟਨਾ ਤੋਂ ਇੰਨਕਾਰ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਨੇ ਦਸਿਆ ਕਿ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਖ਼ੁਲਾਸਾ ਕੀਤਾ ਜਾਵੇਗਾ।