Delhi News: ਪਹਿਲਾਂ ਹੀ ਦੇਸ ਦੇ ਫੌਜਦਾਰੀ ਕਾਨੂੰਨ ਸਹਿਤ ਦੇਸ ਦੇ ਪੁਰਾਣੇ ਕਾਨੂੰਨਾਂ ’ਚ ਬਦਲਾਅ ਲਿਆ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹੁਣ ਆਮਦਨ ਕਰ ਬਿੱਲ ਵਿਚ ਵੀ ਤਬਦੀਲੀ ਕੀਤੀ ਜਾ ਰਹੀ ਹੈ। 64 ਸਾਲਾਂ ਪੁਰਾਣੇ ਆਮਦਨ ਕਰ ਕਾਨੂੰਨ 1961 ਦੀ ਥਾਂ ਹੁਣ ਨਵਾਂ ਆਮਦਨ ਕਰ ਬਿੱਲ 2025 ਲਿਆਂਦਾ ਜਾ ਰਿਹਾ। ਇਹ ਬਿੱਲ ਸੰਭਾਵਿਤ ਤੌਰ ’ਤੇ ਅੱਜ ਵੀਰਵਾਰ ਨੂੰ ਸੰਸਦ ’ਚ ਪੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ ਚਾਰ ਮਹੀਨਿਆਂ ਬਾਅਦ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਇਹ ਹੋ ਸਕਦੇ ਹਨ ਫੈਸਲੇ
ਬੀਤੇ ਕੱਲ ਸੰਸਦ ਮੈਂਬਰਾਂ ਨੂੰ ਇਸ ਬਿੱਲ ਦੇ ਖਰੜੇ ਦੀਆਂ ਕਾਪੀਆਂ ਮੁਹੱਈਆਂ ਕਰਵਾਈਆਂ ਗਈਆਂ ਹਨ, ਜਿਸਦੇ ਚੱਲਦੇ ਅੱਜ ਇਸ ਬਿੱਲ ਉਪਰ ਚਰਚਾ ਹੋ ਸਕਦੀ ਹੈ। ਇਸ ਬਿੱਲ ਨੂੰ ਪਿਛਲੇ ਦਿਨੀਂ ਕੇਂਦਰੀ ਮੰਤਰੀ ਮੰਡਲ ਵੱਲੋਂ ਮੰਨਜੂਰੀ ਦੇ ਦਿੱਤੀ ਗਈ ਸੀ। ਇਸ ਬਿੱਲ ਦੇ ਵਿਚ ਮੌਜੂਦਾ ਆਮਦਨ ਕਰ ਕਾਨੂੰਨਾਂ ਦਾ ਸਰਲੀਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਸਿੱਧਾ ਸੰਸਦ ਵਿਚ ਪਾਸ ਕਰਨ ਦੀ ਬਜਾਏ ਇਸਨੂੰ ਸੰਸਦ ਦੀ ਸਥਾਈ ਕਮੇਟੀ ਨੂੰ ਵੀ ਭੇਜੇ ਜਾਣ ਦੀ ਚਰਚਾ ਹੈ, ਜਿਸਤਂੋ ਬਾਅਦ ਹੀ ਇਸ ਬਿੱਲ ਉਪਰ ਮੋਹਰ ਲੱਗੇਗੀ।
ਇਹ ਵੀ ਪੜ੍ਹੋ Punjab Police ’ਚ ਨਿਕਲੀ ਬੰਪਰ ਭਰਤੀ, ਪੰਜਾਬ ਦੇ ਨੌਜਵਾਨਾਂ ਲਈ ਸੁਨਿਹਰੀ ਮੌਕਾ
ਪਤਾ ਲੱਗਿਆ ਹੈ ਕਿ ਪੁਰਾਣੇ 880 ਸਫ਼ਿਆ ਦੇ ਕਾਨੂੰਨ ਦੇ ਮੁਕਾਬਲੇ ਹੁਣ ਨਵਾਂ ਬਿੱਲ ਸਿਰਫ਼ 622 ਸਫਿਆਂ ਦਾ ਹੋਵੇਗਾ ਅਤੇ ਇਸ ਬਿੱਲ ’ਚ 23 ਅਧਿਆਏ ਅਤੇ 536 ਧਾਰਾਵਾਂ ਹੋਣਗੀਆਂ। ਉਂਜ ਮੌਜੂਦਾ ਕਾਨੂੰਨ ਦੇ ਵਿਚ 298 ਧਾਰਾਵਾਂ ਅਤੇ 14 ਸ਼ਡਿਊਲ ਹਨ। ਸੰਭਾਵਿਤ ਤੌਰ ‘ਤੇ ਪਾਸ ਹੋਣ ਵਾਲਾ ਇਹ ਨਵਾਂ ਬਿੱਲ ਅਪ੍ਰੈਲ 2026 ਤੋਂ ਲਾਗੂ ਹੋਣ ਦੀ ਉਮੀਦ ਹੈ। ਇਸ ਬਿੱਲ ਵਿਚ ਹੁਣ ਵਿੱਤੀ ਸਾਲ ਸ਼ਬਦ ਦੀ ਥਾਂ ’ਤੇ ਆਮਦਨ ਸਾਲ ਲਿਖਿਆ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।
Share the post "ਨਵਾਂ Income Tax Bill 2025 ਅੱਜ ਹੋਵੇਗਾ ਸੰਸਦ ਵਿਚ ਪੇਸ਼, 64 ਸਾਲ ਪੁਰਾਣੇ ਨਿਯਮ ਜਾਣਗੇ ਬਦਲ"