ਪੰਜਾਬ ਦੇ ਦੋ ਸ਼ਹਿਰਾਂ ’ਚ ਨਾਮਵਰ ਗਾਇਕਾਂ ਦੀ ‘ਗਾਇਕੀ’ ਨਾਲ ਚੜ੍ਹੇਗਾ ਨਵਾਂ ਸਾਲ

0
148

👉ਲੁਧਿਆਣਾ ’ਚ ਦਿਲਜੀਤ ਦੋਸਾਂਝ ਅਤੇ ਚੰਡੀਗੜ੍ਹ ’ਚ ਸਤਿੰਦਰ ਸਰਤਾਜ਼ ਲਗਾਉਣਗੇ ਗੀਤਾਂ ਦੀ ਛਹਿਬਰ
ਲੁਧਿਆਣਾ/ਚੰਡੀਗੜ੍ਹ, 31 ਦਸੰਬਰ: ਪੰਜਾਬ ਦੇ ਦੋ ਵੱਡੇ ਸ਼ਹਿਰਾਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਫੁੱਟਵਾਲ ਗਰਾਉਂਡ ਵਿਚ ਅਤੇ ਚੰਡੀਗੜ੍ਹ ਦੇ ਨਿਊ ਚੰਡੀਗੜ੍ਹ ਵਿਚ ਨਵੇਂ ਸਾਲ ਦੇ ਖ਼ਾਸ ਜਸ਼ਨ ਹੋਣ ਜਾ ਰਹੇ ਹਨ। ਇੱਥੇ ਊੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਸਤਿੰਦਰ ਸਰਤਾਜ਼ ਵੱਲੋਂ ਆਪਣੇ ਗੀਤਾਂ ਦੀ ਛਹਿਬਰ ਲਗਾਈ ਜਾਵੇਗੀ। ਦਿਲਜੀਤ ਦੇ ਸ਼ੋਅ ਲਈ ਜਿੱਥੇ ਟਿਕਟਾਂ ਹੱਥੋ-ਹੱਥੀ ਵਿਕ ਗਈਆਂ ਹਨ, ਉਥੇ ਸਰਤਾਜ਼ ਦੇ ਸੋਅ ਵਿਚ ਵੱਡੀ ਗਿਣਤੀ ’ਚ ਲੋਕਾਂ ਦੀ ਆਮਦ ਹੋ ਰਹੀ ਹੈ। ਦੋ ਨਾਮੀ ਗਾਇਕਾਂ ਦੇ ਇੰਨ੍ਹਾਂ ਸੋਅਜ਼ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ DSP ਨੂੰ ਸਿੱਧਾ ‘ਫ਼ੋਨ’ ਕਰਨ ਤੋਂ ਬਾਅਦ Gangster Goldy Brar ਮੁੜ ਚਰਚਾ ’ਚ

ਗੌਰਤਲਬ ਹੈ ਕਿ ਦਿਲਜੀਤ ਵੱਲੋਂ ਅਕਤੂਬਰ ਮਹੀਨੇ ਤੋਂ ਪੂਰੇ ਦੇਸ਼ ਭਰ ਵਿਚ ‘ਦਿਲ ਲੁਮੀਨੇਟ ਟੂਰ’ ਨਾਂ ਹੇਠ ਟੂਰ ਸ਼ੁਰੂ ਕੀਤਾ ਹੋਇਆ ਹੈ ਤੇ ਉਹ ਇਸਤੋਂ ਪਹਿਲਾਂ 10 ਵੱਡੇ ਸ਼ਹਿਰਾਂ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਵਿਚ ਆਪਣੇ ‘ਫ਼ਨ’ ਦਾ ਮੁਜ਼ਾਹਰਾ ਕਰ ਚੁੱਕੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ਦੇ ਵਿਚ ਵੀ ਉਨ੍ਹਾਂ ਦਾ ਸੋਅ ਹੋਇਆ ਸੀ, ਜੋਕਿ ਕਾਫ਼ੀ ਵਿਵਾਦਾਂ ਵਿਚ ਰਿਹਾ ਸੀ।

ਇਹ ਵੀ ਪੜ੍ਹੋ SGPC ਦੀ ਅੰਤ੍ਰਿਗ ਕਮੇਟੀ ਦੀ ਅਹਿਮ ਮੀਟਿੰਗ ਅੱਜ, ਵੱਡਾ ਫੈਸਲਾ ਲੈਣ ਦੀ ਚਰਚਾ

ਜਿਸਦੇ ਚੱਲਦੇ ਇਸ ਵਾਰ ਲੁਧਿਆਣਾ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਸਾਢੇ ਤਿੰਨ ਹਜ਼ਾਰ ਦੇ ਕਰੀਬ ਮੁਲਾਜਮ ਤੈਨਾਤ ਕੀਤੇ ਹਨ। ਇਸਤੋਂ ਇਲਾਵਾ ਸੈਕੜਿਆਂ ਦੀ ਤਾਦਾਦ ਵਿਚ ਸ਼ੋਅ ਦੇ ਪ੍ਰਬੰਧਕਾਂ ਵੱਲੋਂ ਨਿੱਜੀ ਸੁਰੱਖਿਆ ਮੁਲਾਜਮਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇੱਥੇ ਪਾਰਕਿੰਗ ਦੇ ਲਈ ਵੱਡੇ ਪ੍ਰਬੰਧ ਕੀਤੇ ਗਏ ਹਨ। ਉਧਰ ਜੇਕਰ ਗਾਇਕ ਸਤਿੰਦਰ ਸਰਤਾਜ਼ ਦੇ ਸਮਾਗਮ ਨੂੰ ਸਾਲ 2024 ਨੂੰ ਲਾਈਵ ਕੰਸਰਟ ਦਾ ਨਾਂ ਦਿੱਤਾ ਗਿਆ ਹੈ। ਦਸਣਾ ਬਣਦਾ ਹੈ ਕਿ ਚੰਡੀਗੜ੍ਹ ਵਿੱਚ ਇਸਤੋਂ ਪਹਿਲਾਂ ਕਰਨ ਔਜਲਾ, ਦਿਲਜੀਤ ਦੋਸਾਂਝ ਅਤੇ ਏ.ਪੀ. ਢਿੱਲੋਂ ਵਰਗੇ ਗਾਇਕਾਂ ਵੱਲੋਂ ਵੀ ਪ੍ਰੋਫ਼ਾਰਮਸ ਦਿੱਤੀ ਜਾ ਚੁੱਕੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here