NIA ਦੀਆਂ ਟੀਮਾਂ ਵੱਲੋਂ ਬ੍ਰਿਟਿਸ ਫ਼ੌਜੀ ਦੇ ਤਰਨਤਾਰਨ ਸਥਿਤ ਘਰ ’ਚ ਛਾਪੇਮਾਰੀ

0
228

ਤਰਨਤਾਰਨ, 25 ਦਸੰਬਰ: NIA ਦੀਆਂ ਟੀਮਾਂ ਵੱਲੋਂ ਪੰਜਾਬ ’ਚ ਪੁਲਿਸ ਚੌਕੀਆਂ ’ਤੇ ਹੋਏ ਹਮਲੇ ਅਤੇ ਦੋ ਦਿਨ ਪਹਿਲਾਂ ਯੂ.ਪੀ ਦੇ ਪੀਲੀਭੀਤ ’ਚ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਨੌਜਵਾਨਾਂ ਦੇ ਮਾਮਲੇ ਵਿਚ ਕਥਿਤ ਖ਼ਾਲਿਸਤਾਨੀ ਸਮਰਥਕ ਅਤੇ ਬ੍ਰਿਟਿਸ ਫ਼ੌਜ ਵਿਚ ਸੇਵਾਵਾਂ ਦੇ ਰਹੇ ਜਗਜੀਤ ਸਿੰਘ ਉਰਫ਼ ਫ਼ਤਿਹ ਸਿੰਘ ਬਾਗੀ ਦੇ ਜੱਦੀ ਪਿੰਡ ਮੀਆਂਪੁਰ ਵਿਚ ਛਾਪੇਮਾਰੀ ਕੀਤੀ ਗਈ। ਜਗਜੀਤ ਸਿੰਘ ਦਾ ਪੂਰਾ ਪ੍ਰਵਾਰ ਭਾਰਤੀ ਫ਼ੌਜ ਵਿਚ ਸੇਵਾਵਾਂ ਦਿੰਦਾ ਰਿਹਾ ਹੈ ਤੇ ਮੌਜੂਦਾ ਸਮੇਂ ਵੀ ਉਸਦਾ ਵੱਡਾ ਭਰਾ ਭਾਰਤੀ ਫ਼ੌਜ ਵਿਚ ਤੈਨਾਤ ਹੈ। ਕਰੀਬ ਦਸ ਸਾਲ ਪਹਿਲਾਂ ਇੰਗਲੈਂਡ ਸਾਫ਼ਟਫ਼ੇਅਰ ਇੰਜੀਨੀਅਰ ਦੀ ਪੜਾਈ ਕਰਨ ਗਏ ਜਗਜੀਤ ਨੇ ਉਥੇ ਹੀ ਬ੍ਰਿਟਿਸ ਲੜਕੀ ਨਾਲ ਵਿਆਹ ਕਰਵਾ ਲਿਆ ਸੀ ਤੇ ਮੁੜ ਉਥੋਂ ਦੀ ਫ਼ੌਜ ਵਿਚ ਭਰਤੀ ਹੋ ਗਿਆ ਸੀ।

ਇਹ ਵੀ ਪੜ੍ਹੋ ਯੂ.ਪੀ ’ਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਲੈ ਕੇ ਆ ਰਹੀ ਐਂਬਲੈਂਸ ਹੋਈ ਹਾਦਸਾਗ੍ਰਸਤ

ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਬੀਤੇ ਕੱਲ ਕੀਤੇ ਦਾਅਵਿਆਂ ਮੁਤਾਬਕ ਜਗਜੀਤ ਸਿੰਘ ਨੇ ਸੋਸਲ ਮੀਡੀਆ ’ਤੇ ਆਪਣਾ ਨਾਮ ਫ਼ਤਿਹ ਸਿੰਘ ਬਾਗੀ ਰੱਖ ਕੇ ਖਾਲਿਸਤਾਨੀ ਪੱਖੀ ਅੱਤਵਾਦੀਆਂ ਦਾ ਹੈਂਡਲਰ ਬਣਿਆ ਹੋਇਆ ਹੈ। ਉਸਦਾ ਸਬੰਧ ਖ਼ਾਲਿਸਤਾਨ ਜਿੰਦਾਬਾਦ ਫ਼ੌਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨਾਲ ਬਣਿਆ ਹੋਇਆ ਹੈ, ਜੋਕਿ ਪਾਕਿਸਾਤਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਇਸ਼ਾਰੇ ’ਤੇ ਪਾਕਿਸਤਾਨ ਵਿਚ ਰਹਿ ਕੇ ਪੰਜਾਬ ਵਿਚ ਮੁੜ ਅੱਤਵਾਦ ਫ਼ਲਾਉਣ ਲਈ ਲੱਗਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਫਤਿਹ ਸਿੰਘ ਬਾਗੀ ਦੇ ਮਾਂ-ਪਿਊ ਤੋਂ ਇਲਾਵਾ ਪਿੰਡ ਦੇ ਹੋਰਨਾਂ ਲੋਕਾਂ ਤੋਂ ਵੀ ਉਸਦੇ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪ੍ਰਵਾਰ ਨੇ ਜਾਂਚ ਏਜੰਸੀ ਨੂੰ ਦਸਿਆ ਕਿ ਕੁੱਝ ਸਾਲ ਪਹਿਲਾਂ ਹੀ ਉਨ੍ਹਾਂ ਵੱਲੋਂ ਫ਼ਤਿਹ ਸਿੰਘ ਬਾਗੀ ਨੂੰ ਬੇਦਖ਼ਲ ਕਰ ਦਿੱਤਾ ਸੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here