ਬਠਿੰਡਾ, 29 ਨਵੰਬਰ: ਸੀਨੀਅਰ ਸਿਟੀਜ਼ਨ ਕੌਂਸਲ ਬਠਿੰਡਾ ਦੀ ਨਵੀਂ ਕਮੇਟੀ ਦੇ ਗਠਨ ਤੋਂ ਬਾਅਦ ਇਸਦਾ ਸਹੁੰ ਚੁੱਕ ਸਮਾਗਮ ਸਥਾਨਕ ਟਿਊਲਿਪ ਕਲੱਬ ਗਨਪਤੀ ਇਨਕਲੇਵ ਵਿਖੇ ਸੰਪਨ ਹੋਇਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੂੰ ਸਤਵੰਤ ਕੌਰ ਚੇਅਰਪਰਸਨ ਨੇ ਜੀ ਆਇਆਂ ਕਹਿੰਦਿਆਂ ਸਵਾਗਤ ਕੀਤਾ।
ਸਾਬਕਾ ਡਿਪਟੀ ਸਪੀਕਰ ਭੱਟੀ ਮੁੜ ਹੋਏ ਕਾਂਗਰਸ ਵਿਚ ਸ਼ਾਮਲ
ਇਸ ਮੌਕੇ ਮੁੱਖ ਮਹਿਮਾਨ ਨੇ ਨਵੀਂ ਬਣੀ ਗਵਰਨਿੰਗ ਬਾਡੀ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ, ਪ੍ਰਧਾਨ ਹਰਪਾਲ ਸਿੰਘ ਖੁਰਮੀ, ਮੀਤ ਪ੍ਰਧਾਨ ਕਰਨੈਲ ਸਿੰਘ ਮਾਨ, ਮੋਹਨ ਸਿੰਘ ਮਾਵੀ, ਜਗਤਾਰ ਸਿੰਘ ਭੰਗੂ ਅਤੇ ਬੀਬੀ ਗੁਰਿੰਦਰ ਪਾਲ ਕੌਰ ਢਿੱਲੋਂ, ਜਰਨਲ ਸਕੱਤਰ ਮੱਖਣ ਸਿੰਘ, ਆਰਗਨਾਈਜੇਸ਼ਨ ਸਕੱਤਰ ਹਰਮਿੰਦਰ ਸਿੰਘ ਸਿੱਧੂ ਅਤੇ ਸਤਵੰਤ ਸਿੰਘ ਔਲਖ,
ਇੰਤਕਾਲ ਦਰਜ ਕਰਨ ਬਦਲੇ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਕੈਸ਼ੀਅਰ ਦਿਨੇਸ਼ ਗੋਇਲ ਅਤੇ ਕਪਿਲ ਗੋਇਲ, ਡਾਕਟਰ ਪਰਵਿੰਦਰ ਕੌਰ, ਪ੍ਰੈਸ ਸਕੱਤਰ ਗਰੇਵਾਲ, ਸਟੇਜ ਸਕੱਤਰ ਸੰਗੀਤਾ ਅਤੇ ਦੇਵ ਮਨੀ, ਮਨੋਰੰਜਨ ਡਾਇਰੈਕਟਰ ਨਰੇਸ਼ ਦੇਵਗਨ ਅਤੇ ਐਸੋਸੀਏਸ਼ਨ ਮੈਂਬਰ ਅਮਰਜੀਤ ਕੌਰ ਖੁਰਮੀ, ਜਸਪਿੰਦਰ ਮਾਵੀ, ਪਰਮਜੀਤ ਭੰਗੂ ਅਤੇ ਜਸਵਿੰਦਰ ਕੌਰ ਨੂੰ ਕੌਂਸਲ ਦੀ ਤਰੱਕੀ ਅਤੇ ਸੀਨੀਅਰ ਸਿਟੀਜਨਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਚੁਕਾਈ।
ਪੰਜਾਬੀ ਮਾਹ-2023 ਦੇ ਸੰਦਰਭ ‘ਚ ਕਰਵਾਇਆ ਪੁਸਤਕ ਵੰਡ ਸਮਾਰੋਹ
ਮੀਤ ਪ੍ਰਧਾਨ ਮਾਵੀ ਨੇ ਸਾਰੇ ਅਹੁਦੇਦਾਰਾਂ ਦੀ ਜਾਣ ਪਛਾਣ ਕਰਵਾਈ। ਇਸ ਮੌਕੇ ਕਰਨੈਲ ਸਿੰਘ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਜਗਤਾਰ ਭੰਗੂ ਨੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਬਾਰੇ ਵਿਚਾਰ ਰੱਖੇ। ਹਰਪਾਲ ਸਿੰਘ ਖੁਰਮੀ ਪ੍ਰਧਾਨ ਨੇ ਕਿਹਾ ਕਿ ਸੀਨੀਅਰ ਸਿਟੀਜਨ ਐਕਟ 2007 ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਐਕਸ਼ਨ ਪਲਾਨ 2014 ਮੁਤਾਬਿਕ ਪੁਲਿਸ ਵੱਲੋਂ ਸੀਨੀਅਰ ਸਿਟੀਜਨਾਂ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।