
ਬਠਿੰਡਾ, 31 ਜਨਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਆਪੋਂ-ਆਪਣੇ ਵਿਭਾਗ ਨਾਲ ਸਬੰਧਤ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਸਾਂਝੀ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਿਕਾਰੀਆਂ ਵਲੋਂ ਅੱਜ ਦੇ ਇਸ ਵਿਸ਼ੇਸ਼ ਦੌਰੇ ਦਾ ਮੁੱਖ ਮਕਸਦ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ’ਚ ਤੇਜੀ ਲਿਆਉਂਣ ਦੇ ਨਾਲ-ਨਾਲ ਇਨ੍ਹਾਂ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਪੂਰਾ ਕਰਨ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਆਮ ਲੋਕਾਂ ਤੱਕ ਲਾਹਾ ਪਹੁੰਚਾਉਣਾ ਹੈ।
ਇਹ ਵੀ ਪੜ੍ਹੋ ਪੰਜਾਬ ’ਚ ਭਿਆਨਕ ਸੜਕ ਹਾਦਸਾ, 9 ਵੇਟਰਾਂ ਦੀ ਦਰਦਨਾਕ ਮੌ+ਤ, ਦੋ ਦਰਜ਼ਨ ਦੇ ਕਰੀਬ ਜਖ਼ਮੀ
ਦੌਰੇ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਲੋਂ ਬਲਾਕ ਸੰਗਤ ਦੇ ਪਿੰਡ ਕੋਟਗੁਰੂ ’ਚ ਐਸ.ਸੀ. ਧਰਮਸ਼ਾਲਾ ਦੀ ਚਾਰ-ਦਿਵਾਰੀ, ਕੁਟੀ ਕਿਸ਼ਨਪੁਰਾ ’ਚ ਦਿ ਯੂਥ ਲਾਇਬਰੇਰੀ, ਤਿਉਣਾ ’ਚ ਗੁਰੂਘਰ ਦੇ ਨੇੜੇ ਨਾਲੇ ਦਾ ਕੰਮ, ਬਲਾਕ ਬਠਿੰਡਾ ਦੇ ਪਿੰਡ ਬਾਹੋ ਸਿਵੀਆਂ ’ਚ ਫਿਰਨੀ ’ਤੇ ਨਾਲੇ ਦਾ ਕੰਮ, ਬਹਿਮਣ ਦੀਵਾਨਾ ’ਚ ਛੱਪੜ ਦਾ ਕੰਮ, ਬਲਾਕ ਗੋਨਿਆਣਾ ਦੇ ਪਿੰਡ ਹਰਰਾਏਪੁਰ ’ਚ ਸਕੂਲ ਦੇ ਕੋਲ ਗੰਦੇ ਪਾਣੀ ਦੇ ਨਿਕਾਸ, ਕੋਠੇ ਕੌਰ ਸਿੰਘ ’ਚ ਛੱਪੜ ਦੀ ਚਾਰ-ਦਿਵਾਰੀ, ਕਿਲੀ ਨਿਹਾਲ ਸਿੰਘ ’ਚ ਲਾਇਬਰੇਰੀ, ਬਲਾਕ ਭਗਤਾ ਭਾਈਕਾ ਦੇ ਪਿੰਡ ਸਿਰੀਏਵਾਲਾ, ਡਿੱਖ, ਰਾਮਪੁਰਾ ’ਚ ਦਿ ਯੂਥ ਲਾਇਬਰੇਰੀਆਂ ਦਾ ਕੰਮ, ਰਾਮੂਵਾਲਾ ’ਚ ਛੱਪੜ ਅਤੇ ਡਿੱਖ ’ਚ ਪਾਰਕ, ਬਲਾਕ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ’ਚ ਆਂਗਣਵਾੜੀ, ਬਲਾਕ ਭੁੱਚੋ ਕਲਾਂ ’ਚ ਛੋਟੂ ਮੀਰਾਬ ਵਾਲੀ ਗਲੀ ਅਤੇ ਬਲਾਕ ਮੌੜ ਦੇ ਪਿੰਡ ਕੋਟਲੀ ਖੁਰਦ ਵਿਖੇ ਬੱਸ ਸਟੈਂਡ ਦੀ ਉਸਾਰੀ ਦੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ।
ਇਹ ਵੀ ਪੜ੍ਹੋ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੁੜ ਹਾਲਾਤ ਵਿਗੜੀ
ਦੌਰੇ ਦੌਰਾਨ ਜ਼ਿਲ੍ਹੇ ਅਧੀਨ ਪੈਂਦੇ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ ਵਲੋਂ ਵੀ ਆਪੋਂ-ਆਪਣੇ ਖੇਤਰ ਅਧੀਨ ਪੈਂਦੇ ਵਿਕਾਸ ਦੇ ਕਾਰਜ ਦਾ ਨਿਰੀਖਣ ਕੀਤਾ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵਲੋਂ ਵੀ ਜ਼ਿਲ੍ਹੇ ਅਧੀਨ ਪੈਂਦੇ ਆਂਗਣਵਾੜੀ ਸੈਂਟਰਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਅਧਿਕਾਰੀਆਂ ਨੇ ਦੌਰਾ ਕਰਕੇ ਲਿਆ ਜਾਇਜ਼ਾ"




