ਜਥੇ. ਲਾਭ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਅਫਸੋਸ ਪ੍ਰਗਟ ਕਰਨ ਆਈਆਂ ਉੱਘੀਆਂ ਸ਼ਖਸ਼ੀਅਤਾਂ

0
180
+2

Kotkapura News:ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਜਥੇਦਾਰ ਲਾਭ ਸਿੰਘ ਧਾਲੀਵਾਲ ਦੇ ਘਰ ਉਹਨਾਂ ਦੇ ਬੇਟੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ. ਸਪੀਕਰ ਸੰਧਵਾਂ ਅਤੇ ਲੈਕ. ਮਨਜੀਤ ਸਿੰਘ ਧਾਲੀਵਾਲ ਨਾਲ ਦੁੱਖ ਸਾਂਝਾ ਕਰਨ ਲਈ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਆਗੂਆਂ ਅਤੇ ਗੈਰ ਸਿਆਸੀ ਸ਼ਖਸ਼ੀਅਤਾਂ ਦਾ ਤਾਂਤਾ ਲੱਗਾ ਹੋਇਆ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦਾ ਸੋਗ ਸੁਨੇਹਾ ਲੈ ਕੇ ਪੁੱਜੇ ਉਹਨਾ ਦੇ ਪੀ.ਏ. ਗੁਰਜੰਟ ਸਿੰਘ ਕੱਟੂ ਨੇ ਦੱਸਿਆ ਕਿ ਜਥੇਦਾਰ ਲਾਭ ਸਿੰਘ ਨੇ ਸਿਮਰਨਜੀਤ ਸਿੰਘ ਮਾਨ ਦਾ ਹਰ ਮੋਰਚੇ ਵਿੱਚ ਸਾਥ ਦਿੱਤਾ। ਉਹਨਾਂ ਦੱਸਿਆ ਕਿ 20-21 ਸਾਲਾਂ ਦੀ ਉਮਰ ਵਿੱਚ ਹੀ ਜਥੇਦਾਰ ਲਾਭ ਸਿੰਘ ਧਾਲੀਵਾਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਸੰਤਾਂ ਦੇ ਦਰਸ਼ਨ ਕਰਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਉਣ-ਜਾਣ ਲੱਗਾ ਅਤੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਕੌਮ ਨੂੰ ਸਮਰਪਿਤ ਹੋ ਗਿਆ। ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਉਪਰ ਜੂਨ 1984 ਦੇ ਹੋਏ ਹਮਲੇ ਨੇ ਲਾਭ ਸਿੰਘ ਨੂੰ ਬੇਚੈਨ ਕਰ ਦਿੱਤਾ।

ਇਹ ਵੀ ਪੜ੍ਹੋ  ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ

ਲਾਭ ਸਿੰਘ ਨੇ ਆਪਣੇ ਸਾਥੀ ਸਿੰਘਾਂ ਨਾਲ ਜੱਥਾ ਬਣਾ ਕੇ 4 ਜੂਨ 1984 ਨੂੰ ਕੋਟਕਪੂਰਿਉਂ ਦਰਬਾਰ ਸਾਹਿਬ ਨੂੰ ਭਾਰਤੀ ਫੌਜ਼ ਤੋਂ ਆਜ਼ਾਦ ਕਰਵਾਉਣ ਲਈ ਕੂਚ ਕੀਤਾ। ਉਹਨਾਂ ਦੱਸਿਆ ਕਿ ਕੋਟਕਪੂਰਾ ਪੁਲਿਸ ਨੇ ਜਥੇ. ਲਾਭ ਸਿੰਘ ਉੱਪਰ ਐਨ.ਐਸ.ਏ. ਲਾ ਕੇ ਅਪ੍ਰੈਲ 1987 ਵਿੱਚ ਫਰੀਦਕੋਟ ਜੇਲ੍ਹ ਵਿੱਚ ਭੇਜ ਦਿੱਤਾ। ਖਾੜਕੂਵਾਦ ਦੇ ਦੌਰ ਦੌਰਾਨ ਜਥੇ. ਲਾਭ ਸਿੰਘ ਨੇ ਅਨੇਕਾਂ ਪੁਲਿਸ ਰਿਮਾਂਡ ਕੱਟੇ, ਲੱਡਾ ਕੋਠੀ ਪੁਲਿਸ ਅੱਤਿਆਚਾਰ ਦਾ ਅੱਡਾ ਵੇਖਿਆ, ਫਰੀਦਕੋਟ ਜ਼ੇਲ੍ਹ ਤੋਂ ਖਤਰਨਾਕ ਜੇਲ ਸੰਗਰੂਰ ਭੇਜ ਦਿੱਤਾ। ਵਰਿੰਦਰ ਸਿੰਘ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ, ਮਨਜੀਤ ਪੁਰੀ ਜਿਲਾ ਭਾਸ਼ਾ ਅਫਸਰ ਫਰੀਦਕੋਟ, ਕੰਵਰਜੀਤ ਸਿੰਘ ਉਪ ਜਿਲਾ ਭਾਸ਼ਾ ਅਫਸਰ, ਜਥੇਦਾਰ ਗਿਆਨੀ ਕੇਵਲ ਸਿੰਘ, ਪਵਨ ਗੋਇਲ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਨਵਦੀਪ ਸਿੰਘ ਬੱਬੂ ਬਰਾੜ ਜਿਲਾ ਪ੍ਰਧਾਨ, ਬੂਟਾ ਸਿੰਘ ਸਿੱਧੂ ਹਰੀਨੌ, ਗੁਰਦੇਵ ਸਿੰਘ ਖੋਸਾ, ਮਨਜਿੰਦਰ ਸਿੰਘ ਗੋਪੀ, ਮਹਿੰਦਰ ਕੁਮਾਰ ਆੜਤੀਆ, ਜਸਕੀਰਤ ਸਿੰਘ ਖੋਸਾ, ਬਹਾਦਰ ਸਿੰਘ ਸੰਧੂ, ਅੰਗਰੇਜ ਸਿੰਘ ਸਰਪੰਚ ਵੜਾਦਰਕਾ, ਬੱਬੂ ਸਿੰਘ ਸੰਧੂ ਸਿੱਖਾਂ ਵਾਲਾ, ਸੁਖਵੀਰ ਸਿੰਘ ਚੇਅਰਮੈਨ ਵੇਰਕਾ,

ਇਹ ਵੀ ਪੜ੍ਹੋ  ‘ਆਪ’ ਨੇ ਅਮਰੀਕਾ ਤੋਂ 104 ਭਾਰਤੀਆਂ ਨੂੰ ਬੇਰਹਿਮੀ ਨਾਲ ਡਿਪੋਰਟ ਕਰਨ ਦੀ ਕੀਤੀ ਨਿੰਦਾ, ਮੋਦੀ ਸਰਕਾਰ ਤੋਂ ਮੰਗੀ ਜਵਾਬਦੇਹੀ

ਬੂਟਾ ਸਿੰਘ ਢਿੱਲੋਂ ਵਾਂਦਰ ਜਟਾਣਾ, ਕੈਪ. ਧਰਮ ਸਿੰਘ ਗਿੱਲ ਲੰਗਰ ਮਾਤਾ ਖੀਵੀ, ਮਾ ਭਰਪੂਰ ਸਿੰਘ, ਧਰਮ ਸਿੰਘ ਵਾਂਦਰ ਜਟਾਣਾ, ਡਾ ਹਰਪਾਲ ਸਿੰਘ ਢਿੱਲਵਾਂ, ਹਰਿੰਦਰਪਾ ਸਿੰਘ ਬੇਦੀ ਨਾਇਬ ਤਹਿਸੀਲਦਾਰ, ਅਮਨਦੀਪ ਸਿੰਘ ਗਰੋਵਰ ਏ.ਐੱਫ.ਐੱਸ.ਓ., ਇੰਸ. ਸੰਗਤ ਸਿੰਘ ਮੱਕੜ, ਹਰਜਿੰਦਰ ਸਿੰਘ ਢਿੱਲਵਾਂ, ਗੁਰਮੀਤ ਸਿੰਘ ਧਾਲੀਵਾਲ ਕੋਠੇ ਹਵਾਨਾ, ਮਨਪ੍ਰੀਤ ਸ਼ਰਮਾ ਕਾਕੂ ਐਮ.ਸੀ., ਸੁਖਦੇਵ ਸਿੰਘ ਫੌਜ਼ੀ ਫਿੱਡੇ, ਅੰਮ੍ਰਿਤਪਾਲ ਸਿੰਘ ਸਰਪੰਚ ਫਿੱਡੇ ਕਲਾਂ, ਜਸਵੀਰ ਸਿੰਘ ਬਹਿਬਲ, ਰਾਕੇਸ਼ ਕੁਮਾਰ ਗਰਗ, ਪਵਨ ਮਿੱਤਲ ਡੀ.ਸੀ.ਐੱਮ., ਬਲਵੀਰ ਸਿੰਘ ਸੁਪਰਡੈਂਟ, ਹਰਬੀਰ ਸਿੰਘ ਅਤੇ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਗੁਰੂ ਤੇਗ ਬਹਾਦਰ ਨਗਰ, ਬੇਅੰਤ ਸਿੰਘ ਮੈਨੇਜਰ, ਬੀ.ਪੀ.ਈ.ਓ ਸੁਰਜੀਤ ਸਿੰਘ, ਪ੍ਰਧਾਨ ਕੈਰੀ ਬਰਾੜ ਖਾਰਾ, ਦਵਿੰਦਰ ਸਿੰਘ ਬਰਾੜ ਖਾਰਾ, ਮੋਹਰ ਸਿੰਘ ਗਿੱਲ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਸਮੇਤ ਭਾਰੀ ਗਿਣਤੀ ਵਿੱਚ ਹੋਰ ਵੀ ਸ਼ਖਸ਼ੀਅਤਾਂ ਦੁੱਖ ਸਾਂਝਾ ਕਰਨ ਧਾਲੀਵਾਲ ਹਾਊਸ ਪੁੱਜੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+2

LEAVE A REPLY

Please enter your comment!
Please enter your name here