ਮੁੰਬਈ, 19 ਜਨਵਰੀ: ਲੰਘੇ ਬੁੱਧਵਾਰ ਦੀ ਅੱਧੀ ਰਾਤ ਨੂੰ ਨਾਮਵਰ ਫ਼ਿਲਮੀ ਅਦਾਕਾਰ ਸੈਫ਼ ਅਲੀ ਖ਼ਾਨ ਦੇ ਘਰ ਦਾਖ਼ਲ ਹੋ ਕੇ ਉਸਨੂੰ ਚਾਕੂਆਂ ਨਾਲ ਲਹੂ-ਲੁਹਾਣ ਕਰਨ ਵਾਲੇ ਹਮਲਾਵਾਰ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜਮ ਰੇਲ ਗੱਡੀ ’ਚ ਸਵਾਰ ਸੀ ਤੇ ਭੱਜਣ ਦੀ ਕੋਸ਼ਿਸ ਕਰ ਰਿਹਾ ਸੀ। ਜਾਣਕਾਰੀ ਦਿੰਦਿਆਂ ਮੁੰਬਈ ਪੁਲਿਸ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦਸਿਆ ਕਿ ਮੁਲਜਮ ਦੀ ਪਹਿਚਾਣ ਮੁਹੰਮਦ ਸ਼ਰੀਫੁੱਲ ਇਸਲਾਮ ਸ਼ਹਿਜਾਦ ਵਜੋਂ ਹੋਈ ਹੈ, ਜੋਕਿ ਕਰੀਬ 30 ਸਾਲ ਦਾ ਹੈ।
ਇਹ ਵੀ ਪੜ੍ਹੋ Big News : ਕੇਂਦਰ ਵੱਲੋਂ ਮੀਟਿੰਗ ਦੇ ਸੱਦੇ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਡਾਕਟਰੀ ਸਹੂਲਤ ਲੈਣ ਲਈ ਹੋਏ ਰਾਜ਼ੀ, ਲਗਾਈ ਗਲੁਕੂਜ਼
ਮੁਢਲੀ ਪੁਛਗਿਛ ਵਿਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਸ਼ਹਿਜ਼ਾਦ ਮੂਲ ਰੂਪ ਵਿਚ ਬੰਗਲਾਦੇਸ਼ੀ ਹੈ ਅਤੇ ਗੈਰ ਕਾਨੂੰਨੀ ਤੌਰ ’ਤੇ ਭਾਰਤ ਵਿਚ ਦਾਖ਼ਲ ਹੋ ਕੇ ਰਹਿ ਰਿਹਾ ਸੀ। ਉਹ ਕਰੀਬ 6 ਮਹੀਨੇ ਪਹਿਲਾਂ ਮੁੰਬਈ ਦੇ ਵਿਚ ਆਇਆ ਸੀ ਤੇ ਇੱਥੇ ਇੱਕ ਹਾਊਸਕੀਪਿੰਗ ਕੰਪਨੀ ਵਿਚ ਕੰਮ ਕਰਦਾ ਸੀ। ਮੁਲਜ਼ਮ ਨੇ ਦਾਅਵਾ ਕੀਤਾ ਹੈ ਕਿ ਉਹ ਚੋਰੀ ਦੀ ਹੀ ਨੀਅਤ ਨਾਲ ਸੈਫ਼ ਅਲੀ ਖ਼ਾਨ ਦੇ ਘਰ ਦਾਖ਼ਲ ਹੋਇਆ ਸੀ ਪ੍ਰੰਤੂ ਉਥੇ ਉਸਦਾ ਟਾਕਰਾ ਅਦਾਕਾਰ ਨਾਲ ਹੋ ਗਿਆ ਤੇ ਭੱਜਣ ਦੇ ਲਈ ਹੀ ਉਸਨੇ ਉਸਦੇ ਉਪਰ ਆਪਣੇ ਕੋਲ ਮੌਜੂਦ ਚਾਕੂ ਨਾਲ ਹਮਲਾ ਕੀਤਾ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਸੈਫ਼ ਅਲੀ ਖ਼ਾਨ ਦੇ ਘਰ ਦਾਖ਼ਲ ਹੋ ਕੇ ਹਮਲਾ ਕਰਨ ਵਾਲਾ ਕਾਬੂ, ਨਿਕਲਿਆ ਬੰਗਲਾਦੇਸ਼ੀ"