ਫ਼ੌਜੀ ਜਹਾਜ ਦੀ ਜੰਗੀ ਪੱਧਰ ’ਤੇ ਭਾਲ ਜਾਰੀ
ਨਵੀਂ ਦਿੱਲੀ, 11 ਜੂਨ: ਹਾਲੇ ਕਰੀਬ ਤਿੰਨ ਹਫ਼ਤੇ ਪਹਿਲਾਂ ਇਰਾਨ ਦੇ ਰਾਸਟਰਪਤੀ ਦੀ ਹਵਾਈ ਹਾਦਸੇ ਵਿਚ ਹੋਈ ਮੌਤ ਦਾ ਮਾਮਲਾ ਖ਼ਤਮ ਨਹੀਂ ਹੋਇਆ ਸੀ ਕਿ ਹੁਣ ਦੁਨੀਆਂ ਦੇ ਇੱਕ ਹੋਰ ਦੇਸ ਦਾ ਉਪ ਰਾਸਟਰਪਤੀ ਦਾ ਜਹਾਜ਼ ਲਾਪਤਾ ਹੋ ਗਿਆ ਹੈ। ਮਲਾਵੀ ਨਾਂ ਦੇ ਇਸ ਦੇਸ ਦੇ ਉਪ ਰਾਸ਼ਟਰਪਤੀ ਸੋਲੇਸ਼ ਚਿਲਿਮਾ ਦੇ ਨਾਲ ਫ਼ੌਜੀ ਜਹਾਜ ਵਿਚ 10 ਜਣੇ ਹੋਰ ਵੀ ਸਵਾਰ ਸਨ। ਇਸ ਜਹਾਜ ਨੇ ਸਵੇਰ ਸਮੇਂ ਰਾਜਧਾਨੀ ਲਿਲੋਂਗਵੇ ਤੋਂ ਉਡਾਨ ਭਰੀ ਸੀ ਪ੍ਰੰਤੂ ਲੈਡਿੰਗ ਤੋਂ ਪਹਿਲਾਂ ਹੀ ਇਸ ਏਅਰਕ੍ਰਾਫ਼ਟ ਦਾ ਏਅਰਪੋਰਟ ਅਥਾਰਟੀ ਨਾਲੋਂ ਸੰਪਰਕ ਟੁੱਟ ਗਿਆ।
ਸਿੱਖਾਂ ਬਾਰੇ ‘ਭੱਦੀ’ ਟਿੱਪਣੀ ਕਰਨ ਵਾਲੇ ਪਾਕਿਸਤਾਨੀ ਕ੍ਰਿਕਟਰ ਨੇ ਮੰਗੀ ਮੁਆਫ਼ੀ
ਦਸਿਆ ਜਾ ਰਿਹਾ ਹੈ ਕਿ ਇਹ ਜਹਾਜ ਦੇਸ ਦੀ ਡਿਫ਼ੈਂਸ ਫ਼ੋਰਸ ਨਾਲ ਸਬੰਧਤ ਸੀ। ਜਹਾਜ ਦੀ ਜੰਗੀ ਪੱਧਰ ’ਤੇ ਭਾਲ ਜਾਰੀ ਹੈ ਪ੍ਰੰਤੂ ਹਾਲੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ। ਦਸਣਾ ਬਣਦਾ ਹੈ ਕਿ ਇਸੇ ਤਰ੍ਹਾਂ 19 ਮਈ 2024 ਨੂੰ ਇਰਾਨ ਦੇ ਸ਼ਕਤੀਸ਼ਾਲੀ ਮੰਨੇ ਜਾਂਦੇ ਰਾਸਟਰਪਤੀ ਇਬਰਾਹਿਮ ਰਾਈਸੀ ਦਾ ਹੈਲੀਕਾਪਟਰ ਵੀ ਲਾਪਤਾ ਹੋ ਗਿਆ ਸੀ, ਜਿਹੜਾ ਕਿ ਬਾਅਦ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿਚ ਰਾਸਟਰਪਤੀ ਤੇ ਵਿਦੇਸ਼ ਮੰਤਰੀ ਸਹਿਤ ਕਈ ਆਗੂ ਮਾਰੇ ਗਏ ਸਨ।