ਜਦ ਵਾੜ ਹੀ ਖੇਤ ਨੂੰ ਖਾਣ ਲੱਗੇ;ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਰਾਹੀਂ ਇਕੱਠੀ ਕੀਤੀ ਰਾਸ਼ੀ ‘ਸੰਭਾਲਣ’ ਵਾਲਾ ਥਾਣੇਦਾਰ ਗ੍ਰਿਫਤਾਰ

0
885
+1

👉ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਪਿਸਤੌਲ, ਟੋਇਟਾ ਫਾਰਚੂਨਰ ਲੈਜੇਂਡਰ ਅਤੇ ਮਹਿੰਦਰਾ ਸਕਾਰਪੀਓ ਬਰਾਮਦ
👉ਦੋਸ਼ੀ ਏਐਸਆਈ ਨੇ ਫਾਰਚੂਨਰ ਲੈਜੇਂਡਰ ਅਤੇ ਦੋ ਪਲਾਟ ਖਰੀਦਣ ਲਈ ਫਿਰੌਤੀ ਦੇ ਪੈਸੇ ਤੋਂ ਹੋਏ ਮੁਨਾਫ਼ੇ ਦੀ ਵਰਤੋਂ ਕੀਤੀ: ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ
Batala News: ਵਿਦੇਸਾਂ ਅਤੇ ਜੇਲ੍ਹਾਂ ’ਚ ਬੈਠੇ ਗਂੈਗਸਟਰਾਂ ਵੱਲੋਂ ਵਪਾਰੀਆਂ ਅਤੇ ਹੋਰਨਾਂ ਪੈਸੇ ਵਾਲਿਆਂ ਤੋਂ ਡਰਾ-ਧਮਕਾ ਕੇ ਇਕੱਠੇ ਕੀਤੇ ਜਾ ਰਹੇ ਪੈਸਿਆਂ ਨੂੰ‘ਸੰਭਾਲਣ’ ਵਾਲੇ ਇੱਕ ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਹੀ ਪੁਲਿਸ ਨੇ ਇੱਕ ਸਾਥੀ ਸਹਿਤ ਗ੍ਰਿਫਤਾਰ ਕੀਤਾ ਹੈ। ਇਸ ਮੁਲਜਮ ਥਾਣੇਦਾਰ ਦੀ ਪਹਿਚਾਣ ਬਟਾਲਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਸੁਰਜੀਤ ਸਿੰਘ ਵਜੋਂ ਹੋਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ (ਡੀਜੀਪੀ) ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਨੇ ਦਿੰਦਿਆਂ ਦਸਿਆ ਕਿ ਦੂਸਰੇ ਗ੍ਰਿਫ਼ਤਾਰ ਕੀਤੇ ਗਏ ਕਾਰਕੁਨ ਦੀ ਪਛਾਣ ਅੰਕੁਸ ਮੈਨੀ ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਦੇ ਕਲਾਨੌਰ ਦਾ ਵਾਸੀ ਹੈ। ਪੁਲਿਸ ਟੀਮ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਹਥਿਆਰ ਅਤੇ ਮਹਿੰਗੇ ਵਾਹਨ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ  ਨਕਲ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਬੰਦੋਬਸਤ;278 ਉੱਡਣ ਦਸਤੇ ਰੱਖਣਗੇ ਬਾਜ਼ ਅੱਖ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਅਧਾਰਤ ਗੈਂਗਸਟਰ ਗੁਰਦੇਵ ਜੱਸਲ ਦੇ ਸਾਥੀਆਂ ਨੇ 4 ਫਰਵਰੀ ਨੂੰ ਕਲਾਨੌਰ ਦੇ ਇੱਕ ਵਪਾਰੀ ਤੋਂ ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਸੀ ਅਤੇ ਉਸਨੂੰ ਡਰਾਉਣ ਅਤੇ ਪੈਸੇ ਵਸੂਲਣ ਦੇ ਇਰਾਦੇ ਨਾਲ ਉਸ ਦੇ ਪੈਟਰੋਲ ਪੰਪ ’ਤੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਲਗਾਤਾਰ ਧਮਕੀ ਭਰੀਆਂ ਕਾਲਾਂ ਤੋਂ ਤੰਗ ਆ ਕੇ ਕਾਰੋਬਾਰੀ ਨੇ ਉਹਨਾਂ ਨੂੰ 11 ਫਰਵਰੀ ਨੂੰ 50 ਲੱਖ ਰੁਪਏ ਦੇ ਦਿੱਤੇ। ਡੀਜੀਪੀ ਨੇ ਦੱਸਿਆ ਕਿ ਜੱਸਲ ਦਾ ਗਿਰੋਹ ਧਮਕੀਆਂ ਅਤੇ ਫਿਰੌਤੀ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰਦਾ ਸੀ ਅਤੇ ਫਿਰੌਤੀ ਦੀ ਰਕਮ ਕਈ ਵਿਚੋਲਿਆਂ ਰਾਹੀਂ ਇਕਤਰ ਕਰਦਾ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਏਐਸਆਈ ਸੁਰਜੀਤ ਸਿੰਘ ਅਤੇ ਅੰਕੁਸ ਮੈਨੀ ਫਿਰੌਤੀ ਦੀ ਰਕਮ ਇਕਤਰ ਕਰਨ ਉਪਰੰਤ ਉਸ ਰਕਮ ਦੀ ਵੰਡ ਕਰਨ ਵਿੱਚ ਸ਼ਾਮਲ ਸਨ।ਡੀਜੀਪੀ ਨੇ ਦੱਸਿਆ ਕਿ ਦੋਸ਼ੀ ਏਐਸਆਈ ਸੁਰਜੀਤ ਸਿੰਘ ਨੂੰ ਭਾਰਤੀ ਸੰਵਿਧਾਨ ਦੀ ਧਾਰਾ 311(2) ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ  ਮੰਦਭਾਗੀ ਖ਼ਬਰ;ਕਾਰ ਦਾ ਟਾਈਰ ਫਟਣ ਕਾਰਨ ਵਾਪਰੇ ਹਾਦਸੇ ’ਚ 4 ਦੋਸਤਾਂ ਦੀ ਹੋਈ ਮੌ+ਤ

ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਥਾਣਾ ਸਦਰ ਬਟਾਲਾ ਦੇ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਨੂੰ ਸੂਚਨਾ ਮਿਲੀ ਸੀ ਕਿ ਇੱਕ ਸਥਾਨਕ ਪੁਲਿਸ ਅਧਿਕਾਰੀ ਫਰੌਤੀ ਦੀ ਰਕਮ ਦੀ ਹੈਡਲਿੰਗ ਵਿੱਚ ਸ਼ਾਮਲ ਹੈ।ਮਿਲੀ ਸੂਚਨਾ ‘ਤੇ ਕਾਰਵਾਈ ਕਰਦਿਆਂ ਏਐਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਵੱਲੋਂ ਉਸਦੇ ਘਰ ਵਿੱਚ ਵੱਡੀ ਮਾਤਰਾ ਵਿੱਚ ਰਕਮ ਛੁਪਾਉਣ ਦੇ ਇਕਬਾਲੀਆ ਬਿਆਨ ’ਤੇ, ਪੁਲਿਸ ਦੀ ਟੀਮ ਹਰਨਾਮ ਨਗਰ, ਬਟਾਲਾ ਵਿਖੇ ਉਸਦੇ ਘਰ ਪਹੁੰਚੀ, ਜਿੱਥੇ ਲੁਕੋ ਕੇ ਰੱਖੇ ਡੱਬੇ ਵਿੱਚੋਂ 76.32 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਉਹਨਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰੀ ਉਪਰੰਤ ਏਐਸਆਈ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਇਹ ਪੈਸੇ ਉਸਦੇ ਪੁੱਤਰ, ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ, ਦੁਆਰਾ ਭੇਜੇ ਗਏ ਸਨ।ਐਸਐਸਪੀ ਨੇ ਕਿਹਾ ਕਿ ਜਾਂਚ ਦੌਰਾਨ ਜਿਸ ਵਿਅਕਤੀ ਨੇ ਏਐਸਆਈ ਨੂੰ ਪੈਸੇ ਸੌਂਪੇ ਸਨ, ਉਸਦਾ ਵੀ ਪਤਾ ਲਗਾਇਆ ਗਿਆ ਅਤੇ ਦੋਸ਼ੀ ਅੰਕੁਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸਨੇ ਖੁਲਾਸਾ ਕੀਤਾ ਕਿ ਉਸਨੇ ਏਐਸਆਈ ਨੂੰ ਜੋ ਰਕਮ ਸੌਂਪੀ ਸੀ ਉਹ ਅਸਲ ਵਿੱਚ ਅਮਰੀਕਾ ਅਧਾਰਤ ਗੁਰਦੇਵ ਜੱਸਲ ਵੱਲੋਂ ਵਸੂਲੀ ਫਿਰੌਤੀ ਦੀ ਰਕਮ ਸੀ।

ਇਹ ਵੀ ਪੜ੍ਹੋ  ਨਗਰ ਕੌਂਸਲ ਦਾ ਕਲਰਕ ਵਿਧਵਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਪੁਲਿਸ ਟੀਮਾਂ ਨੇ ਅੰਕੁਸ ਦੇ ਕਬਜ਼ੇ ਵਿੱਚੋਂ 5.91 ਲੱਖ ਰੁਪਏ ਅਤੇ ਦੋ ਕਾਰਤੂਸ ਸਮੇਤ .32 ਬੋਰ ਦੀ ਇੱਕ ਪਿਸਤੌਲ ਵੀ ਬਰਾਮਦ ਕੀਤੀ ਅਤੇ ਉਸਦੀ ਕਾਲੇ ਰੰਗ ਦੀ ਮਹਿੰਦਰਾ ਸਕਾਰਪੀਓ ਕਾਰ (ਪੀਬੀ-11-ਸੀਯੂ-1000) ਨੂੰ ਜ਼ਬਤ ਕਰ ਲਿਆ।ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਏਐਸਆਈ ਦੇ ਦੋਵੇਂ ਪੁੱਤਰ ਗੁਰਦੇਵ ਜੱਸਲ ਨਾਲ ਨੇੜਲੇ ਸੰਪਰਕ ਵਿੱਚ ਹਨ, ਜੋ ਮੁਨਾਫ਼ੇ ਵਿੱਚੋਂ ਹਿੱਸੇ ਬਦਲੇ ਗੈਂਗਸਟਰ ਨੂੰ ਫਿਰੌਤੀ ਦੀ ਰਕਮ ਟ੍ਰਾਂਸਫਰ ਕਰਨ ਵਿੱਚ ਸਹਾਇਤਾ ਕਰਦੇ ਹਨ, ਜਿਸਦੀ ਵਰਤੋਂ ਕਰਕੇ ਦੋਸ਼ੀ ਏਐਸਆਈ ਨੇ ਹਾਲ ਹੀ ਵਿੱਚ ਦੋ ਪਲਾਟ ਅਤੇ ਇੱਕ ਬਿਲਕੁਲ ਨਵੀਂ ਟੋਇਟਾ ਫਾਰਚੂਨਰ ਲੈਜੇਂਡਰ ਖਰੀਦੀ ਸੀ, ਜਿਸਨੂੰ ਪੁਲਿਸ ਟੀਮਾਂ ਨੇ ਜ਼ਬਤ ਕਰ ਲਿਆ ਹੈ।ਇਸ ਸਬੰਧੀ ਕੇਸ ਥਾਣਾ ਸਦਰ ਬਟਾਲਾ ਵਿਖੇ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 13(2) ਤਹਿਤ ਐਫਆਈਆਰ ਨੰਬਰ 14 ਮਿਤੀ 14/2/2025 ਨੂੰ ਦਰਜ ਕੀਤੀ ਗਈ ਸੀ ਅਤੇ ਬਾਅਦ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 308(2), 111 ਅਤੇ 61(2) ਅਤੇ ਅਸਲਾ ਐਕਟ ਦੀ ਧਾਰਾ 25 ਜੋੜ ਦਿੱਤੀਆਂ ਗਈਆਂ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here