ਬਠਿੰਡਾ ਨਗਰ ਨਿਗਮ ਦੀ ਤਾਕਤਵਰ F&CC ਕਮੇਟੀ ‘ਤੇ ਵੀ ਮੇਅਰ ਧੜੇ ਦਾ ਹੋਇਆ ਕਬਜ਼ਾ

0
1286
+3

Congress ਵਿਚ ਮੁੜ ਸੰਨ ਲਗਾਉਣ ਵਿੱਚ ਹੋਏ ਸਫ਼ਲ 

Bathinda News: ਪਿਛਲੇ ਦਿਨੀਂ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਵਿੱਚ ਸਿਆਸੀ ਤੌਰ ‘ਤੇ ਵੱਡਾ ਨੁਕਸਾਨ ਝੱਲਣ ਵਾਲੀ ਕਾਂਗਰਸ ਪਾਰਟੀ ਵਿੱਚ ਅੱਜ ਮੁੜ ਮਹਿਤਾ ਧੜਾ ਸੰਨ ਲਗਾਉਣ ਵਿੱਚ ਸਫਲ ਰਿਹਾ। ਨਗਰ ਨਿਗਮ ਦੀ ਤਾਕਤਵਰ ਮੰਨੀ ਜਾਂਦੀ ਵਿੱਤ ਅਤੇ ਠੇਕਾ ਕਮੇਟੀ(F&CC) ਦੀ ਹੋਈ ਚੋਣ ਵਿੱਚ ਮਹਿਤਾ ਧੜਾ ਆਪਣੇ ਹਮਾਇਤੀਆਂ ਨੂੰ ਭਾਰੀ ਬਹੁਮਤ ਦੇ ਨਾਲ ਮੈਂਬਰ ਵਿੱਚ ਸਫਲ ਰਿਹਾ। ਜਦ ਕਿ ਕਾਂਗਰਸ ਦਾ ਵਿਰੋਧ ਵੀ ਇੱਕ ਦਰਜਨ ਤੋਂ ਘੱਟ ਕੌਂਸਲਰਾਂ ਤੱਕ ਹੀ ਸੀਮਤ ਰਹਿ ਗਿਆ।

ਇਹ ਵੀ ਪੜ੍ਹੋ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ : ਗੁਰਮੀਤ ਸਿੰਘ ਖੁੱਡੀਆਂ

ਸੋਮਵਾਰ ਨੂੰ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਦੇ ਵਿੱਚ ਲਿਆਂਦੇ ਸਪਲੀਮੈਂਟਰੀ ਏਜੰਡੇ ਦੇ ਵਿੱਚ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਦੀ ਚੋਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਪ੍ਰਸਤਾਵ ਨੂੰ ਅੱਗੇ ਵਧਾਉਂਦਿਆਂ ਕੌਂਸਲਰ ਵਿਕਰਮ ਕ੍ਰਾਂਤੀ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਕੌਂਸਲਰ ਰਤਨ ਰਾਹੀ ਦਾ ਨਾਮ ਰੱਖਿਆ, ਜਿਸ ਦੀ ਤਾਦੀਦ ਮਨਪ੍ਰੀਤ ਧੜੇ ਦੇ ਸੁਖਰਾਜ ਸਿੰਘ ਔਲਖ ਨੇ ਕੀਤੀ। ਇਸੇ ਤਰ੍ਹਾਂ ਦੂਜੇ ਮੈਂਬਰ ਵਜੋਂ ਕੌਂਸਲਰ ਉਮੇਸ਼ ਗੋਗੀ ਦਾ ਨਾਮ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਵੱਲੋਂ ਪੇਸ਼ ਕੀਤਾ ਗਿਆ। ਜਿਸ ਦੀ ਤਾਦੀਦ ਕੌਂਸਲਰ ਸ਼ਾਮ ਲਾਲ ਜੈਨ ਵੱਲੋਂ ਕੀਤੀ ਗਈ।

ਇਹ ਵੀ ਪੜ੍ਹੋ 2007 Moga Sex Scandal ਮਾਮਲੇ ‘ਚ CBI ਅਦਾਲਤ ਨੇ Ex SSP ਤੇ SP ਸਹਿਤ ਦੋ SHO ਨੂੰ ਸੁਣਾਈ ਸਜ਼ਾ

ਜਦਕਿ ਤੀਜੇ ਨਾਮਜਦ ਮੈਂਬਰ ਦਾ ਐਲਾਨ ਖੁਦ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ। ਉਹਨਾਂ ਪਿਛਲੀ ਕਮੇਟੀ ਦੌਰਾਨ ਮੈਂਬਰ ਰਹੀ ਪ੍ਰਵੀਨ ਗਰਗ ਨੂੰ ਨਾਮਜਦ ਕਰਨ ਦਾ ਐਲਾਨ ਕੀਤਾ। ਹਾਲਾਂਕਿ ਇਸ ਮੌਕੇ ਕਾਂਗਰਸ ਵੱਲੋਂ ਮੇਅਰ ਦੇ ਉਮੀਦਵਾਰ ਰਹੇ ਬਲਜਿੰਦਰ ਠੇਕੇਦਾਰ ਸਹਿਤ ਕੁਝ ਹੋਰਨਾਂ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਹ ਸਪਲੀਮੈਂਟਰੀ ਏਜੰਡੇ ਨੂੰ ਨਿਯਮਾਂ ਦੇ ਤਹਿਤ ਮੀਟਿੰਗ ਤੋਂ 72 ਘੰਟੇ ਪਹਿਲਾਂ ਤੱਕ ਲਿਆਂਦਾ ਪੇਸ਼ ਜਾਣਾ ਚਾਹੀਦਾ ਸੀ। ਪ੍ਰੰਤੂ ਬਹੁਮਤ ਮੇਅਰ ਦੇ ਹੱਕ ਵਿੱਚ ਹੋਣ ਕਾਰਨ ਉਕਤ ਤਿੰਨਾਂ ਮੈਂਬਰਾਂ ਨੂੰ ਵਿੱਤ ਅਤੇ ਠੇਕਾ ਕਮੇਟੀ ਦਾ ਮੈਂਬਰ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ ਮੋਗਾ ਕੋਲ ਵਾਪਰੇ ਭਿਆ.ਨਕ ਕਾਰ ਹਾਦਸੇ ‘ ਚ ਤਿੰਨ ਨੌਜਵਾਨਾਂ ਦੀ ਹੋਈ ਮੌ+ਤ

ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਕਿਸੇ ਸਮੇਂ ਕਾਂਗਰਸ ਦੇ ਥੰਮ ਕਹੇ ਜਾਣ ਵਾਲੇ ਕੌਂਸਲਰ ਵੀ ਅੱਜ ਦੀ ਮੀਟਿੰਗ ਵਿੱਚ ਮਹਿਤਾ ਧੜੇ ਦੇ ਹੱਕ ਵਿੱਚ ਬੋਲਦੇ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਪਦਮਜੀਤ ਸਿੰਘ ਮਹਿਤਾ ਦੇ ਮੇਅਰ ਬਣਨ ਤੋਂ ਬਾਅਦ 4 ਮਾਰਚ 2025 ਨੂੰ ਇੱਕ ਮਤੇ ਰਾਹੀਂ ਪਹਿਲਾਂ ਬਣੀ ਹੋਈ ਵਿੱਤ ਅਤੇ ਠੇਕਾ ਕਮੇਟੀ ਸਹਿਤ ਸਾਰੀਆਂ ਕਮੇਟੀਆਂ ਨੂੰ ਭੰਗ ਕਰ ਗਿਆ ਸੀ। ਜਿਸ ਤੋਂ ਬਾਅਦ ਹੁਣ ਇਸ ਦੀ ਚੋਣ ਕੀਤੀ ਗਈ ਹੈ। ਜਦਕਿ ਹਾਲੇ ਬਠਿੰਡਾ ਨਗਰ ਨਿਗਮ ਦੇ ਵਿੱਚ ਮਾਸਟਰ ਹਰਿਮੰਦਰ ਸਿੰਘ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਡਿਪਟੀ ਮੇਅਰ ਦੀ ਕੁਰਸੀ ਵੀ ਖਾਲੀ ਪਈ ਹੈ, ਜਿਸ ਦੇ ਲਈ ਆਉਣ ਵਾਲੇ ਦਿਨਾਂ ਵਿੱਚ ਚੋਣ ਹੋਣ ਦੀ ਸੰਭਾਵਨਾ ਹੈ।

 

+3

LEAVE A REPLY

Please enter your comment!
Please enter your name here