ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਨੇ ਗਿੱਦੜਬਾਹਾ ਬਲਾਕ ਦੇ ਸਮੂਹ ਖਾਦ, ਕੀੜੇਮਾਰ ਦਵਾਈਆ ਅਤੇ ਬੀਜ ਵਿਕਰੇਤਾਵਾ ਨਾਲ ਕੀਤੀ ਮੀਟਿੰਗ

0
29

ਸ੍ਰੀ ਮੁਕਤਸਰ ਸਾਹਿਬ 24 ਦਸੰਬਰ:ਡਾ ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਬਲਾਕ ਗਿੱਦੜਬਾਹਾ ਦੇ ਸਮੂਹ ਖਾਦ, ਕੀੜੇਮਾਰ ਦਵਾਈਆ ਅਤੇ ਬੀਜ ਵਿਕਰੇਤਾਵਾ ਦੇ ਸਮੂਹ ਡੀਲਰ ਨਾਲ ਮੀਟਿੰਗ ਕੀਤੀ।ਇਸ ਸਮੇ ਸ਼ੁਰੂਆਤ ਵਿੱਚ ਸ਼੍ਰੀ ਮੰਿਨੰਦਰਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ(ਪੀ.ਪੀ.) ਗਿੱਦੜਬਾਹਾ ਉੱਚ-ਅਧਿਕਾਰੀਆ ਤੋ ਪ੍ਰਾਪਤ ਨਵੀਆ ਹਦਾਇਤਾ ਬਾਰੇ ਜਾਣੂ ਕਰਵਾਇਆ ਗਿਆ, ਜਿਵੇ ਕਿ ਜਿਨ੍ਹਾ ਖਾਦ ਅਤੇ ਬੀਜ ਲਾਇਸੰਸਾ ਦੀ ਮਿਆਦ ਮਿਤੀ 31-12-2024 ਨੂੰ ਖਤਮ ਹੋਣ ਵਾਲੀ ਹੈ, ਉਕਤ ਲਾਇਸੰਸਾ ਨੂੰ ਸਮੇ ਸਿਰ ਰੀਨਿਊ ਅਤੇ ਲਾਇਸੰਸ ਵਿੱਚ ਅਧਿਕਾਰ ਪੱਤਰ ਦਰਜ ਕਰਵਾਉਣ ਲਈ ਦੱਸਿਆ ਗਿਆ।

ਇਹ ਵੀ ਪੜ੍ਹੋ ਮੋਦੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ-ਮੁੱਖ ਮੰਤਰੀ ਨੇ ਕੀਤੀ ਸਖ਼ਤ ਆਲੋਚਨਾ

ਸ਼੍ਰੀ ਜਸ਼ਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਟ ਹੈਡ:ਕੁਆਟਰ) ਸ਼੍ਰੀ ਮੁਕਤਸਰ ਸਾਹਿਬ ਨੇ ਸਮੂਹ ਡੀਲਰਾ ਨੂੰ ਹਦਾਇਤ ਕੀਤੀ ਗਈ ਕਿ ਖਾਦ ਦੇ ਮੰਨਜੂਰਸ਼ੁਦਾ ਗਡਾਉਨਾ ਵਿੱਚ ਹੀ ਖਾਦ ਸਟੋਰ ਕੀਤੀ ਜਾਵੇ ਅਤੇ ਲਾਇਸੰਸ ਵਿੱਚ ਅਧਿਕਾਰ ਪੱਤਰ ਦਰਜ ਕੀਤੇ ਬਿਨ੍ਹਾ ਕਿਸੇ ਵੀ ਪ੍ਰਕਾਰ ਦੀ ਵਿਕਰੀ ਨਾ ਕੀਤੀ ਜਾਵੇ।ਇਸ ਤੋ ਇਲਾਵਾ ਜੇਕਰ ਕਿਸੇ ਵੀ ਡੀਲਰ ਪਾਸ ਯੂਰੀਆ ਅਤੇ ਡੀ.ਏ.ਪੀ. ਖਾਦ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਬਲਾਕ ਦਫਤਰ ਵਿਖੇ ਦੇਣੀ ਯਕੀਨੀ ਬਣਾਈ ਜਾਵੇ। ਖਾਦ ਦੀ ਵਿਕਰੀ ਪੀ.ੳ.ਐਸ. ਮਸ਼ੀਨ ਰਾਹੀ ਕਰਨੀ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ …ਤੇ ਵਿਜੀਲੈਂਸ ਨੇ ਮੋੜਾਂ ਵਾਲੇ ‘ਕੱਦੂ’ ਨੂੰ ਮੁੜ ਲਗਾਇਆ ‘ਤੜਕਾ’

ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਸਮੂਹ ਡੀਲਰ ਨੂੰ ਹਦਾਇਤ ਕੀਤੀ ਗਈ ਕਿ ਬਿਨ੍ਹਾ ਕਿਸੇ ਕਾਰਨ ਯੂਰੀਆ ਖਾਦ ਦੀ ਸਟੋਰੇਜ਼ ਨਾ ਕੀਤੀ ਜਾਵੇ, ਕਿਸੇ ਵੀ ਡੀਲਰ ਵੱਲੋ ਯੂਰੀਆ ਖਾਦ ਨਾਲ ਕੋਈ ਵੀ ਬੇਲੋੜੀ ਟੈਗਿੰਗ ਨਾ ਕੀਤੀ ਜਾਵੇ।ਛੋਟੇ ਕਿਸਾਨਾ ਨੂੰ ਪਹਿਲ ਦੇ ਅਧਾਰ ਤੇ ਖਾਦ ਦੇਣੀ ਯਕੀਨੀ ਬਣਾਈ ਜਾਵੇ। ਇਸ ਤੋ ਇਲਾਵਾ ਜੇਕਰ ਕੋਈ ਵੀ ਡੀਲਰ ਫਰਮ ਟੈਗਿੰਗ, ਬੇਲੋੜੀ ਸਟੋਰੇਜ਼ ਕਰਦਾ ਪਾਇਆ ਗਿਆ ਤਾ ਉਸ ਫਰਮ ਵਿਰੁੱਧ ਸਖਤ ਤੋ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਅੰਤ ਵਿੱਚ ਸ਼੍ਰੀ ਜਗਮੋਹਨ ਸਿੰਘ, ਸਹਾਇਕ ਕਪਾਹ ਵਿਸਥਾਰ ਅਫਸਰ, ਗਿੱਦੜਬਾਹਾ ਜੀ ਵੱਲੋ ਸਾਰੇ ਅਧਿਕਾਰੀਆ ਅਤੇ ਸਮੂਹ ਡੀਲਰਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸਮੂਹ ਡੀਲਰਾ ਤੋ ਇਲਾਵਾ ਵਿਭਾਗ ਦੇ ਕਰਮਚਾਰੀ ਵੀ ਹਾਜਰ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here