Sri Mukatsar Sahib News:ਅੱਜ ਇੱਕ ਕੱਸੀ ਵਿਚ ਪਾੜ ਪੈਣ ਕਾਰਨ ਕਿਸਾਨਾਂ ਦੀ ਦਰਜ਼ਨਾਂ ਏਕੜ ਕਣਕ ਦੀ ਫ਼ਸਲ ਡੁੱਬਣ ਦੀ ਖਬਰ ਸਾਹਮਣੇ ਆਈ ਹੈ।ਕਿਸਾਨਾਂ ਨੇ ਇਸਦੇ ਲਈ ਠੇਕੇਦਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਅਬਲਖੁਰਾਣਾ-ਲਾਲਬਾਈ ਮਾਈਨਰ, ਜਿਸਨੂੰ ਰੱਦ ਕੱਸੀ ਵੀ ਕਿਹਾ ਜਾਂਦਾ ਹੈ, ਵਿਚ ਇਹ ਪਾੜ੍ਹ ਪਿਆ ਹੈ।
ਕਿਸਾਨਾਂ ਮੁਤਾਬਕ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਵੀ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਜਾਂ ਮੁਲਾਜਮ ਨਹੀਂ ਪੁੱਜਾ, ਜਿਸ ਕਾਰਨ ਉਨ੍ਹਾਂ ਨੂੰ ਖੁਦ ਹੀ ਲੇਬਰ ਤੇ ਟਰੈਕਟਰ ਲਗਾ ਕੇ ਖੇਤਾਂ ਨੂੰ ਡੁੱਬਣ ਤੋਂ ਬਚਾਉਣ ਲਈ ਇਹ ਪਾੜ ਪੂਰਾ ਕਰਨਾ ਪੈ ਰਿਹਾ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਨਵੀਂ ਬਣਨ ਜਾ ਰਹੀ ਇਸ ਕੱਸੀ ਦੇ ਉੱਪਰਲੇ ਰਦਿਆਂ ਨੂੰ ਪੁੱਟ ਦਿੱਤਾ ਸੀ, ਜਿਸ ਕਾਰਨ ਕੱਸੀ ਕਮਜ਼ੋਰ ਹੋ ਗਈ ਪਰ ਹੁਣ ਇਸ ਵਿਚ ਪਾਣੀ ਛੱਡ ਦਿੱਤਾ। ਉਨ੍ਹਾਂ ਸਰਕਾਰ ਕੋਲੋਂ ਇਸਦੀ ਜਾਂਚ ਮੰਗੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













