Mohali News: ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ AAG ਐਡਵੋਕੇਟ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਦਾ ਕਾਤਲ ਕੋਈ ਹੋਰ ਨਹੀਂ, ਬਲਕਿ ਪੁੱਤਾਂ ਵਾਂਗ ਰੱਖਿਆ ਨੌਕਰ ਹੀ ਨਿਕਲਿਆ ਹੈ। ਉਸਨੇ ਇਸ ਘਟਨਾ ਨੂੰ ਅੰਜ਼ਾਮ ਆਪਣੇ ਦੋ ਰਿਸ਼ਤੇਦਾਰਾਂ ਨਾਲ ਮਿਲਕੇ ਦਿੱਤਾ ਸੀ, ਜਿੰਨ੍ਹਾਂ ਨੂੰ ਫ਼ੜਣ ਲਈ ਪੁਲਿਸ ਦੀਆਂ 5 ਟੀਮਾਂ, ਉਤਰਾਖੰਡ, ਯੂਪੀ ਤੇ ਬਿਹਾਰ ਵਿਚ ਛਾਪੇਮਾਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ Ex MLA ਦੇ ਪੁੱਤਰ ਨੂੰ ਧਮਕੀ ਦੇ ਮਾਮਲੇ ‘ਚ ਹੁਣ ਪਾਕਿਸਤਾਨੀ ਡੋਨ ਦੀ ਆਡੀਓ ਚਰਚਾ ‘ਚ !
29 ਦਸੰਬਰ ਦੀ ਅੱਧੀ ਰਾਤ ਨੂੰ ਹੋਏ ਇਸ ਕਤਲ ਮਾਮਲੇ ਵਿਚ ਪੁਲਿਸ ਨੂੰ ਪਹਿਲੇ ਦਿਨ ਤੋਂ ਨੌਕਰ ਨੀਰਜ਼ ਉੱਪਰ ਸ਼ੱਕ ਸੀ ਪ੍ਰੰਤੂ ਦਸਿਆ ਜਾ ਰਿਹਾ ਕਿ ਹੁਣ ਸਾਰੇ ਸਬੂਤ ਹੱਥ ਵਿਚ ਕਰਨ ਤੋਂ ਬਾਅਦ ਪੁਲਿਸ ਨੇ ਨੌਕਰ ਨੂੰ ਗ੍ਰਿਫਤਾਰ ਕਰ ਲਿਆ। ਘਟਨਾ ਤੋਂ ਬਾਅਦ 30 ਦਸੰਬਰ ਦੀ ਸਵੇਰ ਮ੍ਰਿਤਕ ਅਸ਼ੋਕ ਗੋਇਲ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਫ਼ਰਸ ‘ਤੇ ਸੁੱਟਿਆ ਹੋਇਆ ਸੀ ਜਦਕਿ ਨੌਕਰ ਨੀਰਜ਼ ਕੁਮਾਰ ਮੂੰਹ ‘ਤੇ ਟੇਪ ਲਗਾ ਕੇ ਰੱਸੀਆਂ ਨਾਲ ਬੰਨਿਆਂ ਮਿਲਿਆ ਸੀ। ਘਟਨਾ ਸਮੇਂ AAG ਐਡਵੋਕੇਟ ਗੋਇਲ ਅਪਣੀ ਬੇਟੀ ਕੋਲ ਓਮਾਨ ਗਿਆ ਹੋਇਆ ਸੀ। ਘਰ ਵਿਚ ਉਸਦੀ ਪਤਨੀ ਅਸੋਕ ਗੋਇਲ ਤੇ ਨੌਕਰ ਨੀਰਜ਼ ਹੀ ਮੌਜੂਦ ਸਨ।
ਇਹ ਵੀ ਪੜ੍ਹੋ 328 ਪਾਵਨ ਸਰੂਪਾਂ ਦਾ ਮਾਮਲਾ; ਪੁਲਿਸ ਨੇ ਗਿਰਫਤਾਰ ਸਤਿੰਦਰ ਕੋਹਲੀ ਨੂੰ ਦੇਰ ਰਾਤ ਅਦਾਲਤ ਵਿੱਚ ਕੀਤਾ ਪੇਸ਼
ਨੀਰਜ਼ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਸਿਆ ਸੀ ਕਿ ਕਰੀਬ ਅੱਧੀ ਰਾਤ ਨੂੰ 2 ਬੰਦੇ ਘਰ ਆਏ ਸਨ, ਜਿੰਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਤੇ ਲੁੱਟਮਾਰ ਕੀਤੀ। ਵਿਰੋਧ ਕਰਨ ‘ਤੇ ਮਾਲਕਣ ਦਾ ਕਤਲ ਕਰ ਦਿੱਤਾ। ਜਾਂਚ ਦੌਰਾਨ ਘਰੋਂ ਕਰੀਬ 40 ਤੋਲੇ ਸੋਨਾ ਤੇ 80 ਹਜ਼ਾਰ ਗਾਇਬ ਮਿਲੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਨੌਕਰ ਨੀਰਜ਼ ਆਪਣੇ ਵਾਰ-ਵਾਰ ਬਿਆਨ ਬਦਲ ਰਿਹਾ ਸੀ, ਜਿਸ ਕਾਰਨ ਉਸਦੇ ਉੱਪਰ ਸ਼ੱਕ ਗਿਆ। ਪੁਛਗਿਛ ਦੌਰਾਨ ਮੁਲਜ਼ਮ ਮੰਨਿਆ ਕਿ ਉਸਦੇ ਮਨ ਵਿਚ ਲਾਲਚ ਆ ਗਿਆ ਸੀ, ਜਿਸਦੇ ਚੱਲਦੇ ਉਸਨੇ ਆਪਣੇ ਦੋ ਰਿਸ਼ਤੇਦਾਰਾਂ ਨਾਲ ਮਿਲਕੇ ਇਹ ਯੋਜਨਾ ਬਣਾਈ ਸੀ ਪ੍ਰੰਤੂ ਪਹਿਚਾਣੇ ਜਾਣ ਦੇ ਡਰੋ ਤੋਂ ਮਾਲਕਣ ਦਾ ਕਤਲ ਹੋ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













