ਅਰੋੜਬੰਸ ਸਭਾ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਬਹੁਤ ਹੀ ਪ੍ਰਸੰਸਾਯੋਗ:ਸਪੀਕਰ ਸੰਧਵਾਂ

0
86
+1

👉ਕਿਹਾ 22 ਹਜਾਰ ਬੱਚੀਆਂ, ਲੜਕੀਆਂ ਅਤੇ ਔਰਤਾਂ ਨੂੰ ਰੁਜਗਾਰ ਮੁਹੱਈਆ ਕਰਵਾਉਣਾ ਵੱਡਾ ਪੁੰਨ
Kotkapura News:ਅਰੋੜਬੰਸ ਸਭਾ (ਰਜਿ:) ਵਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਚਲਾਏ ਜਾ ਰਹੇ ਸਵ:ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿਖੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਸਰਪ੍ਰਸਤ ਹਰਨਾਮ ਸਿੰਘ ਹਰਲਾਜ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਦੀ ਅਗਵਾਈ ਵਿੱਚ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਮੁਤਾਬਿਕ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸਟੇਜ ਸੰਚਾਲਨ ਕਰਦਿਆਂ ਕੰਨਿਆ ਕੰਪਿਊਟਰ ਸੈਂਟਰ ਵੱਲੋਂ 22 ਹਜਾਰ ਤੋਂ ਜਿਆਦਾ ਬੱਚੀਆਂ, ਲੜਕੀਆਂ ਅਤੇ ਵਿਆਹੁਤਾ ਔਰਤਾਂ ਨੂੰ ਵੱਖ ਵੱਖ ਕਿਸਮਾ ਦੇ ਜਿਵੇਂ ਕਿ ਬੇਸਿਕ, ਅਕਾਊਂਟ, ਟੈਲੀ, ਇੰਟਰਨੈੱਟ ਕੋਰਸ ਸਮੇਤ ਅੰਗਰੇਜੀ ਤੇ ਪੰਜਾਬੀ ਟਾਈਪਿੰਗ ਤੋਂ ਨਿਪੁੰਨ ਬਣਾਇਆ ਗਿਆ, ਜਿੰਨਾ ਵਿੱਚੋਂ ਕਈਆਂ ਨੂੰ ਸਰਕਾਰੀ ਨੌਕਰੀ ਮਿਲੀ, ਕਈ ਪ੍ਰਾਈਵੇਟ ਤੌਰ ’ਤੇ ਰੁਜਗਾਰ ਲੈ ਗਈਆਂ, ਕਈ ਵਿਦੇਸ਼ਾਂ ਵਿੱਚ ਸੈਟਲ ਹੋਈਆਂ ਅਤੇ ਕਈ ਨੇ ਆਪੋ ਆਪਣੇ ਘਰਾਂ ਵਿੱਚ ਕੰਪਿਊਟਰ ਕੋਰਸ ਦਾ ਕਿੱਤਾਮੁਖੀ ਧੰਦਾ ਚਲਾ ਲਿਆ।

ਇਹ ਵੀ ਪੜ੍ਹੋ  ਪੰਜਾਬ ਅਤੇ ਯੂ.ਏ.ਈ. ਨੇ ਦੁਵੱਲੇ ਵਪਾਰਕ ਮੌਕਿਆਂ ਦੀ ਸੰਭਾਵਨਾ ਦੀ ਪੜਚੋਲ

ਉਹਨਾਂ ਦੱਸਿਆ ਕਿ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਸਰਟੀਫਿਕੇਟ ਲੈ ਕੇ ਮੁਹੱਈਆ ਕਰਵਾਉਣ ਲਈ ਸੰਸਥਾ ਨੂੰ 1200 ਰੁਪਏ ਪ੍ਰਤੀ ਸਰਟੀਫਿਕੇਟ ਫੀਸ ਤਾਰਨੀ ਪੈਂਦੀ ਸੀ ਤੇ ਹੁਣ ਵਧਾ ਕੇ ਉਸ ਦੀ ਕੀਮਤ 1500 ਰੁਪਏ ਪ੍ਰਤੀ ਸਰਟੀਫਿਕੇਟ ਕਰ ਦਿੱਤੀ ਗਈ ਹੈ, ਜੋ ਅਰੋੜਬੰਸ ਸਭਾ ਨੂੰ ਆਪਣੇ ਪੱਲਿਉਂ ਖਰਚਣੀ ਪੈਂਦੀ ਹੈ। ਰਮੇਸ਼ ਸਿੰਘ ਗੁਲਾਟੀ, ਕਿਸ਼ਨ ਲਾਲ ਬਿੱਲਾ ਅਤੇ ਮਨਮੋਹਨ ਸਿੰਘ ਚਾਵਲਾ ਨੇ ਦੱਸਿਆ ਕਿ ਅਰੋੜਬੰਸ ਸਭਾ ਵਲੋਂ ਆਈਲੈਟਸ ਕਲਾਸਾਂ, ਇੰਗਲਿਸ਼ ਸਪੀਕਿੰਗ ਕੋਰਸ, ਸਿਲਾਈ ਸੈਂਟਰ ਆਦਿ ਵੀ ਸ਼ੁਰੂ ਕੀਤਾ ਪਰ ਉਹ ਫੰਡਾਂ ਦੀ ਕਮੀ ਕਰਕੇ ਨੇਪਰੇ ਨਾ ਚੜ੍ਹ ਸਕਿਆ। ਧਰਮਵੀਰ ਸਿੰਘ ਰਾਜੂ ਮੱਕੜ, ਰਾਜ ਅਰੋੜਾ, ਰਜਿੰਦਰ ਸਿੰਘ ਪੱਪੂ ਅਤੇ ਵਿਜੇ ਅਰੋੜਾ ਨੇ ਦੱਸਿਆ ਕਿ ਸੰਸਥਾ ਵਲੋਂ ਅਨੇਕਾਂ ਬੱਚਿਆਂ ਦੀ ਫੀਸ ਦੇ ਨਾਲ ਨਾਲ ਪੜਾਈ ਦੇ ਹੋਰ ਵੀ ਖਰਚੇ ਕੋਲੋਂ ਜਮਾ ਕਰਵਾਏ ਜਾ ਚੁੱਕੇ ਹਨ। ਭੁਪਿੰਦਰ ਸਿੰਘ ਪਾਲੀ ਮੱਕੜ, ਡਾ: ਸੁਨੀਲ ਛਾਬੜਾ, ਸਿਮਰਨਜੀਤ ਸਿੰਘ ਮੱਕੜ, ਰਜਿੰਦਰਪਾਲ ਸਿੰਘ ਰਾਜੂ, ਹਰਵਿੰਦਰ ਸਿੰਘ ਮੱਕੜ, ਮਹਿੰਦਰਪਾਲ ਸਿੰਘ ਲੱਕੀ, ਗੁਰਮੀਤ ਸਿੰਘ ਮੱਕੜ, ਕੁਲਬੀਰ ਸਿੰਘ ਮੱਕੜ, ਜਸਮਿੰਦਰ ਸਿੰਘ ਗੇਰਾ, ਜਸਮੰਦਰ ਸਿੰਘ ਕਾਲਾ, ਬਲਵੰਤ ਸਿੰਘ ਅਰਨੇਜਾ, ਜਸਪਾਲ ਮਖੀਜਾ, ਅਮਰ ਸਿੰਘ ਮੱਕੜ ਆਦਿ ਨੇ ਦੱਸਿਆ ਕਿ ਅਰੋੜਬੰਸ ਸਭਾ ਵਲੋਂ ਸਮੇਂ ਸਮੇਂ ਦਿਲ ਦੇ ਰੋਗਾਂ ਦੀ ਜਾਂਚ, ਕੈਂਸਰ ਦਾ ਜਾਂਚ ਕੈਂਪ, ਹੱਡੀਆਂ ਦੀ ਜਾਂਚ, ਖੂਨਦਾਨ ਕੈਂਪ ਵਰਗੇ ਅਨੇਕਾਂ ਮੈਡੀਕਲ ਕੈਂਪ ਲਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ  BSF ਦੀ ਕਾਮਯਾਬੀ; ਡ੍ਰੋਨ ਰਾਹੀਂ ਸਪਲਾਈ ਕੀਤੀ ਜਾ ਰਹੀ ਕਰੋੜਾਂ ਦੀ ਹੈਰੋਇਨ ਤੇ 2 ਪਿਸਤੌਲ ਬਰਾਮਦ

ਉਹਨਾਂ ਦੱਸਿਆ ਕਿ ਸਭਾ ਵਲੋਂ ਵਿਦਿਅਕ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੇ ਨੌਜਵਾਨਾਂ ਅਤੇ ਬੱਚਿਆਂ ਦਾ ਵਿਸ਼ੇਸ਼ ਸਨਮਾਨ, ਧੀਆਂ ਦੀ ਲੋਹੜੀ ਵਰਗੇ ਸਮਾਗਮ ਅਤੇ 80 ਸਾਲ ਤੋਂ ਜਿਆਦਾ ਉਮਰ ਵਾਲੇ ਬਜੁਰਗਾਂ ਦਾ ਵਿਸ਼ੇਸ਼ ਸਨਮਾਨ ਕਰਨ ਵਾਲੇ ਅਨੇਕਾਂ ਸਮਾਗਮ ਆਪਣੇ ਹੀ ਖਰਚੇ ’ਤੇ ਕੀਤੇ ਗਏ, ਪਿਛਲੇ ਸਮੇਂ ਵਿੱਚ ਸਪੀਕਰ ਸੰਧਵਾਂ ਜੀ ਵਲੋਂ ਮਿਲੇ ਸਹਿਯੋਗ ਬਦਲੇ ਨਵੇਂ ਕੰਪਿਊਟਰ ਖਰੀਦੇ ਗਏ ਅਤੇ ਪੁਰਾਣੇ ਕੰਪਿਊਟਰ ਅਪਗ੍ਰੇਡ ਕਰਵਾਏ ਗਏ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੰਸਥਾ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਅਤੇ ਮਾਣ ਸਤਿਕਾਰ ਦੇਣ ਬਦਲੇ ਧੰਨਵਾਦ ਕਰਦਿਆਂ ਆਖਿਆ ਕਿ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਅਤੇ ਵਿਆਹੁਤਾ ਔਰਤਾਂ ਨੂੰ ਕਿੱਤਾਮੁਖੀ ਧੰਦੇ ਨਾਲ ਜੋੜਨ ਦੇ ਸੇਵਾ ਕਾਰਜ ਸ਼ਲਾਘਾਯੋਗ ਹਨ। ਉਹਨਾ ਆਖਿਆ ਕਿ ਆਡਿਟ, ਡਿਜੀਟਲ, ਫੋਟੋਸ਼ਾਪ, ਕੋਰਲ ਡਰਾਅ ਵਰਗੇ ਅਜਿਹੇ ਬਹੁਤ ਸਾਰੇ ਕੋਰਸ ਹਨ, ਜਿੰਨਾ ਦੀ ਮੁਕੰਮਲ ਟ੍ਰੇਨਿੰਗ ਅਤੇ ਸਿਖਲਾਈ ਲੈ ਕੇ ਕੋਈ ਵੀ ਨੌਜਵਾਨ ਲੜਕਾ-ਲੜਕੀ, ਬੱਚਾ ਜਾਂ ਬਜੁਰਗ ਮਰਦ-ਔਰਤ ਹਜਾਰਾਂ ਰੁਪਏ ਘਰ ਬੈਠੇ ਕਮਾ ਸਕਦਾ ਹੈ। ਉਹਨਾ ਅਜਿਹੇ ਉਸਾਰੂ ਕਾਰਜਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here