ਪੁਲਿਸ ਵੱਲੋਂ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਾ+ਤਲਾਂ ਦੇ ਸਕੈਚ ਜਾਰੀ

0
103
+2

ਫ਼ਰੀਦਕੋਟ, 20 ਅਕਤੂਬਰ: ਲੰਘੀ 9 ਅਕਤੂਬਰ ਨੂੰ ਪਿੰਡ ਵਿਚ ਹੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਾਤਲਾਂ ਨੂੰ ਫ਼ੜਣ ਦੇ ਲਈ ਅੱਜ ਪੰਜਾਬ ਪੁਲਿਸ ਵੱਲੋਂ ਦੋ ਸ਼ੱਕੀ ਸ਼ੂਟਰਾਂ ਦੇ ਸਕੈਚ ਜਾਰੀ ਕੀਤੇ ਗਏ ਹਨ। ਜਾਰੀ ਹੁਲੀਏ ਮੁਤਾਬਕ ਇਹ ਦੋਨੋਂ ਨੌਜਵਾਨ 20-25 ਸਾਲ ਦੀ ਉਮਰ ਦੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਜਲਦੀ ਹੀ ਸੂਟਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਕੈਨੇਡਾ ਦੀਆਂ ਚੋਣਾਂ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਇੱਕ ਦਰਜ਼ਨ ਦੇ ਕਰੀਬ ਉਮੀਦਵਾਰਾਂ ਨੇ British Columbia ਚੋਣਾਂ ’ਚ ਹਾਸਲ ਕੀਤੀ ਜਿੱਤ

ਉਧਰ ਇਸ ਕਤਲ ਕਾਂਡ ’ਚ ਰੈਕੀ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਐਤਵਾਰ ਨੂੰ ਮੁੜ ਇਲਾਵਾ ਡਿਊਟੀ ਮੈਜਿਸਟਰੇਟ ਦੇ ਪੇਸ਼ ਕਰਕੇ ਪੁਲਿਸ ਵੱਲੋਂ ਪੰਜ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਗ੍ਰਿਫਤਾਰ ਉਕਤ ਤਿੰਨਾਂ ਮੁਲਜਮਾਂ ਤੋਂ ਇਲਾਵਾ ਸਾਜਸ਼ ਦੇ ਦੋਸ਼ਾਂ ਹੇਠ ਡਿਬਰੂਗੜ੍ਹ ਜੇਲ੍ਹ ’ਚ ਬੰਦ ਵਾਰਸ ਪੰਜਾਬ ਦੇ, ਜਥੇਬੰਦੀ ਦੇ ਆਗੁੂ ਤੇ ਐਮ.ਪੀ ਭਾਈ ਅੰਮ੍ਰਿਤਪਾਲ ਸਿੰਘ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਸਹਿਤ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਇੱਕ ਪਿੰਡ ਦੇ ਕੈਨੇਡਾ ਬੈਠੇ ਨੌਜਵਾਨ ਗੋਰਾ ਨੂੰ ਵੀ ਨਾਮਜਦ ਕੀਤਾ ਹੋਇਆ।

 

+2

LEAVE A REPLY

Please enter your comment!
Please enter your name here